FacebookTwitterg+Mail

Pics: ਬਰਥਡੇ ਗਰਲ ਜਾਹਨਵੀ ਕਪੂਰ ਨੇ ਮਾਂ ਸ਼੍ਰੀਦੇਵੀ ਨਾਲ ਕੀਤਾ ਡਿਨਰ, ਖੂਬਸੂਰਤ ਅੰਦਾਜ਼ 'ਚ ਲੁੱਟਿਆ ਸਭ ਦਾ ਦਿਲ

    1/7
06 March, 2017 10:26:34 PM
ਮੁੰਬਈ— ਆਪਣੇ ਜ਼ਮਾਨੇ ਦੀ ਮਸ਼ਹੂਰ ਅਭਿਨੇਤਰੀ ਸ਼੍ਰੀਦੇਵੀ ਤੇ ਬੋਨੀ ਕਪੂਰ ਦੀ ਬੇਟੀ ਜਾਹਨਵੀ ਕਪੂਰ ਦਾ ਅੱਜ ਜਨਮਦਿਨ ਹੈ। ਜਾਹਨਵੀ ਅੱਜ 20 ਸਾਲਾਂ ਦੀ ਹੋ ਗਈ ਹੈ। ਇਸ ਮੌਕੇ ਉਸ ਦੀ ਮਾਂ ਸ਼੍ਰੀਦੇਵੀ ਜਾਹਨਵੀ ਨਾਲ ਬੀਤੀ ਰਾਤ ਡਿਨਰ 'ਤੇ ਗਈ।
ਦੱਸਣਯੋਗ ਹੈ ਕਿ ਮਨੀਸ਼ ਮਲਹੋਤਰਾ ਦੇ ਫੈਸ਼ਨ ਸ਼ੋਅ 'ਮਿਜਵਾਨ ਸਮਰ 2017' 'ਚ ਸ਼੍ਰੀਦੇਵੀ ਵੀ ਸ਼ਾਮਲ ਹੋਈ ਸੀ। ਫੈਸ਼ਨ ਸ਼ੋਅ 'ਚ ਹਿੱਸਾ ਲੈਣ ਤੋਂ ਬਾਅਦ ਸ਼੍ਰੀਦੇਵੀ ਨੂੰ ਬੇਟੀ ਨਾਲ ਡਿਨਰ 'ਤੇ ਦੇਖਿਆ ਗਿਆ।
ਇਸ ਦੌਰਾਨ ਸ਼੍ਰੀਦੇਵੀ ਤੇ ਬੇਟੀ ਜਾਹਨਵੀ ਕਪੂਰ ਦੋਵੇਂ ਹੀ ਕਾਫੀ ਖੂਬਸੂਰਤ ਲੱਗ ਰਹੀਆਂ ਸਨ। ਜ਼ਿਕਰਯੋਗ ਹੈ ਕਿ ਜਾਹਨਵੀ ਅਕਸਰ ਮੀਡੀਆ 'ਚ ਸੁਰਖੀਆਂ 'ਚ ਬਣੀ ਰਹਿੰਦੀ ਹੈ। ਕਦੇ ਆਪਣੇ ਬਾਲੀਵੁੱਡ ਡੈਬਿਊ ਦੀਆਂ ਖਬਰਾਂ ਨੂੰ ਲੈ ਕੇ ਤਾਂ ਕਦੇ ਆਪਣੀ ਖੂਬਸੂਰਤ ਡਰੈੱਸ ਦੀ ਵਜ੍ਹਾ ਕਾਰਨ।

Tags: Jhanvi Kapoor Sridevi Birthday Dinner ਜਾਹਨਵੀ ਕਪੂਰ ਸ਼੍ਰੀਦੇਵੀ ਜਨਮਦਿਨ