FacebookTwitterg+Mail

ਰੇਖਾ ਦੀ ਮਾਂਗ 'ਚ ਸੰਜੇ ਦੱਤ ਦਾ ਸਿੰਦੂਰ, ਮਾਮਲੇ 'ਚ ਆਇਆ ਨਵਾਂ ਮੋੜ

rekha and sanjay dutt
06 March, 2017 04:17:09 PM
ਮੁੰਬਈ— ਇਸ ਗੱਲ ਨੂੰ ਲੈ ਕੇ ਹਮੇਸ਼ਾ ਚਰਚਾ ਰਹੀ ਹੈ ਕਿ ਬਾਲੀਵੁੱਡ ਦੀ ਸਦਾਬਹਾਰ ਅਭਿਨੇਤਰੀ ਰੇਖਾ ਪਤੀ ਮੁਕੇਸ਼ ਅਗਰਵਾਲ ਦੀ ਮੌਤ ਤੋਂ ਬਾਅਦ ਕਿਸ ਦੇ ਨਾਂ ਦਾ ਸਿੰਦੂਰ ਮਾਂਗ 'ਚ ਭਰਦੀ ਹੈ। ਪਿਛਲੇ ਕੁਝ ਦਿਨਾਂ ਤੋਂ ਚਰਚਾ ਹੈ ਕਿ ਰੇਖਾ ਨੇ ਸੰਜੇ ਦੱਤ ਨਾਲ ਵਿਆਹ ਕਰਵਾਇਆ ਸੀ ਤੇ ਉਹ ਮਾਂਗ 'ਚ ਉਸ ਦੇ ਨਾਂ ਦਾ ਸਿੰਦੂਰ ਭਰਦੀ ਹੈ। ਇਸ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਪਰ 'ਰੇਖਾ : ਦਿ ਅਨਟੋਲਡ ਸਟੋਰੀ' ਦੇ ਲੇਖਕ ਯਾਸਿਰ ਉਸਮਾਨ ਨੇ ਇਸ 'ਤੇ ਇਕ ਬਿਆਨ ਦਿੱਤਾ ਹੈ, ਜਿਸ ਤੋਂ ਮਾਮਲੇ 'ਚ ਅਲੱਗ ਹੀ ਮੋੜ ਆ ਗਿਆ ਹੈ।
'ਰੇਖਾ : ਦਿ ਅਨਟੋਲਡ ਸਟੋਰੀ' ਦੇ ਰਾਈਟਰ ਨੇ ਇਸ ਖਬਰ ਨੂੰ ਨਕਾਰਦਿਆਂ ਕਿਹਾ ਹੈ ਕਿ ਸ਼ਾਇਦ ਲੋਕਾਂ ਨੇ ਕਿਤਾਬ ਨੂੰ ਸਹੀ ਤਰ੍ਹਾਂ ਪੜ੍ਹਿਆ ਨਹੀਂ ਹੈ। ਯਾਸਿਰ ਨੇ ਕਿਹਾ ਕਿ ਇਕ ਸਮੇਂ 'ਤੇ ਰੇਖਾ ਤੇ ਸੰਜੇ ਦੱਤ ਇਕ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ। ਵਾਕਿਆ ਸ਼ਾਇਦ 1984 ਦੌਰਾਨ 'ਜ਼ਮੀਨ ਆਸਮਾਨ' ਫਿਲਮ ਦਾ ਹੈ। ਉਸ ਸਮੇਂ ਇਨ੍ਹਾਂ ਦੋਵਾਂ ਦੇ ਅਫੇਅਰ ਦੀਆਂ ਖਬਰਾਂ ਆਈਆਂ ਸਨ ਤੇ ਇਹ ਇੰਨੀਆਂ ਜ਼ੋਰਦਾਰ ਸਨ ਕਿ ਸੰਜੇ ਦੱਤ ਨੂੰ ਉਸ ਸਮੇਂ ਇਕ ਮੈਗਜ਼ੀਨ 'ਚ ਅਧਿਕਾਰਕ ਬਿਆਨ ਦੇ ਕੇ ਇਨ੍ਹਾਂ ਦਾ ਖੰਡਨ ਕਰਨਾ ਪਿਆ ਸੀ।

Tags: Rekha Sanjay Dutt Marriage ਰੇਖਾ ਸੰਜੇ ਦੱਤ ਸਿੰਦੂਰ