FacebookTwitterg+Mail

ਰਣਜੀਤ ਬਾਵਾ ਨੇ ਸ਼ੁਰੂ ਕੀਤੀ ਨਵੀਂ ਫਿਲਮ 'ਭਲਵਾਨ ਸਿੰਘ' ਦੀ ਸ਼ੂਟਿੰਗ

ranjit bawa next film bhalwan singh shooting starts
06 March, 2017 05:16:01 PM
ਜਲੰਧਰ— ਰਣਜੀਤ ਬਾਵਾ ਦੀ ਨਵੀਂ ਫ਼ਿਲਮ 'ਭਲਵਾਨ ਸਿੰਘ' ਦੀ ਸ਼ੂਟਿੰਗ ਸੂਰਤਗੜ੍ਹ (ਰਾਜਸਥਾਨ) 'ਚ ਸ਼ੁਰੂ ਹੋ ਗਈ ਹੈ। ਇਹ ਫ਼ਿਲਮ ਆਜ਼ਾਦੀ ਤੋਂ ਪਹਿਲਾਂ 1938 ਦੇ ਪੰਜਾਬ ਦੀ ਕਹਾਣੀ ਹੈ। ਫਿਲਮ ਦੀ ਕਹਾਣੀ ਸੁਖਰਾਜ ਸਿੰਘ ਨੇ ਲਿਖੀ ਹੈ। ਫ਼ਿਲਮ ਦਾ ਡਾਇਰੈਕਟਰ ਪਰਮਸ਼ਿਵ (ਡਾਇਰੈਕਟਰ ਅਨੁਰਾਗ ਸਿੰਘ ਦਾ ਸਾਲਾ) ਹੈ। ਫ਼ਿਲਮ ਦੀ ਹੀਰੋਇਨ ਨਵੀਂ ਕੁੜੀ ਨਵਪ੍ਰੀਤ ਬੰਗਾ ਹੈ। ਫ਼ਿਲਮ ਨੂੰ 'ਬੰਬੂਕਾਟ' ਵਾਲਾ ਅਮੀਕ ਵਿਰਕ ਪ੍ਰੋਡਿਊਸ ਕਰ ਰਿਹਾ ਹੈ। ਬਤੌਰ ਅਦਾਕਾਰ ਬਾਵਾ ਦੀ ਇਹ ਚੌਥੀ ਫ਼ਿਲਮ ਹੈ।
'ਭਲਵਾਨ ਸਿੰਘ' 'ਚ ਦਰਸ਼ਕ ਬਾਵਾ ਨੂੰ ਇਕ ਵੱਖਰੇ ਹੀ ਅਵਤਾਰ 'ਚ ਦੇਖਣਗੇ। ਹਰ ਕਦਮ ਬੋਚ ਬੋਚ ਧਰ ਰਿਹਾ ਬਾਵਾ ਨੂੰ ਲਗਾਤਾਰ ਫ਼ਿਲਮਾਂ ਦੀਆਂ ਆਫ਼ਰਾਂ ਆ ਰਹੀਆਂ ਹਨ ਪਰ ਉਹ ਗਾਇਕੀ ਵਾਂਗ ਫ਼ਿਲਮੀ ਖ਼ੇਤਰ 'ਚ ਵੀ ਸਿਆਣਪ ਤੋਂ ਕੰਮ ਲੈਂਦਿਆਂ ਅੱਗੇ ਵਧ ਰਿਹਾ ਹੈ।

Tags: Ranjit Bawa Bhalwan Singh ਰਣਜੀਤ ਬਾਵਾ ਭਲਵਾਨ ਸਿੰਘ