FacebookTwitterg+Mail

Pics: ਇਹ ਮਹਿਲਾ ਬਾਡੀ ਬਿਲਡਰ ਨਹੀਂ ਹੈ ਮਰਦਾਂ ਨਾਲੋਂ ਘੱਟ, 300 ਲੜਕੇ-ਲੜਕੀਆਂ ਨੂੰ ਦਿੰਦੀ ਹੈ ਹਰ ਮਹੀਨੇ ਟਰੇਨਿੰਗ

    1/9
06 March, 2017 10:26:59 PM
ਗੁੜਗਾਓਂ— ਮਰਦਾਂ ਦੇ ਮੁਕਾਬਲੇ ਮਹਿਲਾਵਾਂ ਨੂੰ ਅਕਸਰ ਕਮਜ਼ੋਰ ਮੰਨਿਆ ਜਾਂਦਾ ਹੈ। ਲੋਕਾਂ ਨੂੰ ਯਕੀਨ ਹੁੰਦਾ ਹੈ ਕਿ ਜੋ ਕੰਮ ਮਰਦ ਕਰ ਸਕਦੇ ਹਨ, ਉਨ੍ਹਾਂ ਨੂੰ ਮਹਿਲਾਵਾਂ ਨਹੀਂ ਕਰ ਸਕਦੀਆਂ ਪਰ ਬਾਡੀ ਬਿਲਡਰ ਯਾਸਮੀਨ ਚੌਹਾਨ ਨੇ ਲੋਕਾਂ ਦੀ ਸੋਚ ਬਦਲ ਕੇ ਰੱਖ ਦਿੱਤੀ ਹੈ।
ਯਾਸਮੀਨ ਨੇ ਦੱਸਿਆ ਕਿ ਸਕੂਲ ਦੌਰਾਨ ਦੂਜੀਆਂ ਲੜਕੀਆਂ ਦੀ ਖੂਬਸੂਰਤੀ ਦੇਖ ਕੇ ਉਹ ਉਦਾਸ ਹੋ ਜਾਂਦੀ ਸੀ। ਉਦੋਂ ਉਸ ਨੇ ਖੁਦ ਦੀ ਬਾਡੀ ਨੂੰ ਸ਼ੇਪ 'ਚ ਲਿਆਉਣ ਦਾ ਫੈਸਲਾ ਲਿਆ। ਉਹ ਪਿਛਲੇ 20 ਸਾਲਾਂ ਤੋਂ ਜਿਮ 'ਚ ਇਸ ਲਈ ਪਸੀਨਾ ਵਹਾ ਰਹੀ ਹੈ। ਫਿਲਹਾਲ ਆਪਣੇ ਪਤੀ ਨਾਲ ਗੁੜਗਾਓਂ 'ਚ ਰਹਿਣ ਵਾਲੀ ਯਾਸਮੀਨ ਦੱਸਦੀ ਹੈ ਕਿ ਉਹ ਬਚਪਨ ਤੋਂ ਕਾਫੀ ਪਤਲੀ ਸੀ। ਭਾਰ ਵਧਾਉਣ ਲਈ ਇਲਾਜ ਵੀ ਕਰਵਾਇਆ ਪਰ ਕੋਈ ਫਾਇਦਾ ਨਹੀਂ ਹੋਇਆ।
ਲੋਕ ਉਸ ਨੂੰ ਬਦਸੂਰਤ ਕਹਿੰਦੇ ਸਨ ਪਰ ਉਸ ਨੂੰ ਇਨ੍ਹਾਂ ਗੱਲਾਂ ਦਾ ਬੁਰਾ ਨਹੀਂ ਲੱਗਦਾ ਕਿਉਂਕਿ ਉਹ ਵੀ ਖੁਦ ਨੂੰ ਬਦਸੂਰਤ ਹੀ ਮੰਨਦੀ ਸੀ। ਯਾਸਮੀਨ ਨੇ ਕਿਹਾ, 'ਮੈਂ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਾਲਜ ਪਹੁੰਚੀ। ਉਦੋਂ ਮੈਂ ਜਿਮ ਜਾਣ ਦਾ ਫੈਸਲਾ ਲਿਆ। ਉਸ ਸਮੇਂ ਮੈਂ 17 ਸਾਲ ਦੀ ਸੀ। ਹਾਲਾਂਕਿ ਉਦੋਂ ਲੜਕੀਆਂ ਲਈ ਜਿਮ ਜਾਣਾ ਕਾਫੀ ਮੁਸ਼ਕਿਲ ਸੀ ਪਰ ਮੇਰੇ ਪਰਿਵਾਰ ਨੇ ਸਮਰਥਨ ਕੀਤਾ ਤੇ ਮੈਂ ਰੋਜ਼ ਜਿਮ ਜਾਣ ਲੱਗੀ। ਇਸ ਦੌਰਾਨ ਕਈ ਲੋਕ ਮੈਨੂੰ ਟੋਕਣ ਲੱਗੇ ਪਰ ਮੈਂ ਕਦੇ ਵੀ ਉਨ੍ਹਾਂ ਦੀਆਂ ਗੱਲਾਂ 'ਤੇ ਧਿਆਨ ਨਹੀਂ ਦਿੱਤਾ। ਜਿਮ ਜਾਣ ਦੀ ਵਜ੍ਹਾ ਕਾਰਨ ਨਾ ਸਿਰਫ ਮੇਰਾ ਆਤਮ-ਵਿਸ਼ਵਾਸ ਵਧਿਆ, ਸਗੋਂ ਮੈਂ ਖੂਬਸੂਰਤ ਤੇ ਆਕਰਸ਼ਕ ਵੀ ਦਿਖਣ ਲੱਗੀ।'
ਖਬਰਾਂ ਮੁਤਾਬਕ ਯਾਸਮੀਨ ਗੁੜਗਾਓਂ 'ਚ ਆਪਣਾ ਜਿਮ ਚਲਾਉਂਦੀ ਹੈ ਤੇ ਆਪਣੇ ਜਿਮ 'ਚ ਉਹ ਹਰ ਮਹੀਨੇ ਲਗਭਗ 300 ਲੜਕੇ-ਲੜਕੀਆਂ ਨੂੰ ਟਰੇਨਿੰਗ ਦਿੰਦੀ ਹੈ।

Tags: Yashmeen Chauhan Manak Body Builder ਯਾਸਮੀਨ ਚੌਹਾਨ ਬਾਡੀ ਬਿਲਡਰ