FacebookTwitterg+Mail

ਬਿਪਾਸ਼ਾ ਬਸੂ 'ਤੇ ਫੈਸ਼ਨ ਸ਼ੋਅ ਦੇ ਆਯੋਜਕਾਂ ਨੇ ਲਗਾਏ ਗੰਭੀਰ ਦੋਸ਼, ਅਭਿਨੇਤਰੀ ਨੇ ਦਿੱਤੀ ਸਫਾਈ

bipasha basu
07 March, 2017 03:47:33 PM
ਮੁੰਬਈ— ਬਿਪਾਸ਼ਾ ਬਸੂ ਨੂੰ ਸੋਸ਼ਲ ਮੀਡੀਆ 'ਤੇ ਫਾਲੋਅ ਕਰਨ ਵਾਲੇ ਇਹ ਗੱਲ ਚੰਗੀ ਤਰ੍ਹਾਂ ਨਾਲ ਜਾਣਦੇ ਹਨ ਕਿ ਉਹ ਇਨ੍ਹੀਂ ਦਿਨੀਂ ਆਪਣੇ ਪਤੀ ਕਰਨ ਸਿੰਘ ਗਰੋਵਰ ਨਾਲ ਲੰਡਨ 'ਚ ਹੈ। ਬਿਪਾਸ਼ਾ ਤੇ ਕਰਨ ਦੋਵੇਂ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਇਕ-ਦੂਜੇ ਦੀਆਂ ਤਸਵੀਰਾਂ ਪੋਸਟ ਕਰਦੇ ਰਹਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਤਸਵੀਰਾਂ ਉਨ੍ਹਾਂ ਦੀ ਆਊਟਿੰਗ ਦੀਆਂ ਨਹੀਂ, ਸਗੋਂ ਇਕ ਇਵੈਂਟ ਦੀਆਂ ਹਨ, ਜਿਥੋਂ ਬਿਪਾਸ਼ਾ ਨਾਰਾਜ਼ ਹੋ ਕੇ ਵਾਪਸ ਆ ਗਈ ਹੈ।
ਅਸਲ 'ਚ ਬਿਪਾਸ਼ਾ ਨੂੰ ਲੰਡਨ 'ਚ ਇਕ ਫੈਸ਼ਨ ਸ਼ੋਅ ਲਈ ਸੱਦਿਆ ਗਿਆ ਸੀ ਤੇ ਜਦੋਂ ਉਹ ਉਥੇ ਪਹੁੰਚੀ ਤਾਂ ਉਸ ਦੇ ਰਹਿਣ ਦਾ ਕੋਈ ਵੀ ਇੰਤਜ਼ਾਮ ਨਹੀਂ ਕੀਤਾ ਗਿਆ ਸੀ। ਸ਼ੋਅ ਦੇ ਆਯੋਜਕਾਂ ਦਾ ਕਹਿਣਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੋਇਆ ਸੀ, ਸਗੋਂ ਬਿਪਾਸ਼ਾ ਉਨ੍ਹਾਂ ਨੂੰ ਆਪਣੇ ਨੱਖਰੇ ਦਿਖਾ ਰਹੀ ਸੀ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਬਿਪਾਸ਼ਾ ਨੂੰ ਉਨ੍ਹਾਂ ਨੇ ਅਲੱਗ ਤੋਂ ਹੋਟਲ 'ਚ ਰੁਕਵਾਇਆ ਕਿਉਂਕਿ ਉਹ ਆਪਣੇ ਪਤੀ ਨਾਲ ਰਹਿਣਾ ਚਾਹੁੰਦੀ ਸੀ।
ਬਾਵਜੂਦ ਇਸ ਦੇ ਬਿਪਾਸ਼ਾ ਨੇ ਸ਼ੋਅ ਦੌਰਾਨ ਆਪਣੇ ਰੂਮ ਤੋਂ ਨਿਕਲਣ ਲਈ ਮਨ੍ਹਾ ਕਰ ਦਿੱਤਾ। 6 ਵਜੇ ਦੇ ਫੈਸ਼ਨ ਸ਼ੋਅ ਦੇ ਕੁਝ ਘੰਟੇ ਪਹਿਲਾਂ ਬਿਪਾਸ਼ਾ ਨੇ ਸਭ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਤੇ ਬਿਪਾਸ਼ਾ ਦੀ ਮੈਨੇਜਰ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਸ਼ੋਅ ਦੀ ਮਾਲਕ ਗੁਰਬਾਨੀ ਕੌਰ ਦੀ ਵੀ ਬੇਇੱਜ਼ਤੀ ਕੀਤੀ ਤੇ ਆਪਣੇ ਕਮਰੇ 'ਚ ਚਲੀ ਗਈ। ਆਯੋਜਕਾਂ ਦਾ ਕਹਿਣਾ ਹੈ ਕਿ ਬਿਪਾਸ਼ਾ ਦੇ ਆਰਾਮ ਦਾ ਧਿਆਨ ਰੱਖਦੇ ਹੋਏ ਉਨ੍ਹਾਂ ਨੇ ਬਿਪਾਸ਼ਾ ਤੇ ਕਰਨ ਲਈ ਨਵਾਂ ਰੂਮ ਬੁੱਕ ਕੀਤਾ ਤੇ ਇਸ ਦੌਰਾਨ ਉਨ੍ਹਾਂ ਨੇ ਬਿਪਾਸ਼ਾ 'ਤੇ ਲਗਭਗ 7800 ਪਾਊਂਡ ਖਰਚ ਕੀਤੇ।
ਇਹੀ ਨਹੀਂ ਬਿਪਾਸ਼ਾ ਨੂੰ ਲੰਡਨ ਪਹੁੰਚਦਿਆਂ ਹੀ 2 ਸਿਮ ਕਾਰਡਸ ਦਿੱਤੇ, ਜਿਨ੍ਹਾਂ ਨੂੰ ਉਨ੍ਹਾਂ ਨੇ 20 ਲੋਕ ਤੇ ਹੋਟਲ ਦੇ ਸਟਾਫ ਦੇ ਸਾਹਮਣੇ ਆਯੋਜਕਾਂ ਦੇ ਮੂੰਹ 'ਤੇ ਸੁੱਟ ਦਿੱਤਾ। ਬਿਨਾਂ ਸ਼ੋਅ ਸਟਾਪਰ ਦੇ ਸ਼ੋਅ ਨੂੰ ਪੂਰਾ ਕੀਤਾ ਗਿਆ ਤੇ ਬਾਅਦ 'ਚ ਲੋਕਾਂ ਨੇ ਬਿਪਾਸ਼ਾ ਤੇ ਕਰਨ ਨੂੰ ਹੱਥਾਂ 'ਚ ਹੱਥ ਫੜੀ ਹੋਟਲ ਤੋਂ ਬਾਹਰ ਨਿਕਲਦੇ ਦੇਖਿਆ।
ਦੂਜੇ ਪਾਸੇ ਬਿਪਾਸ਼ਾ ਦਾ ਕਹਿਣਾ ਹੈ ਕਿ ਉਥੇ ਪਹੁੰਚਣ ਤੋਂ ਬਾਅਦ ਉਸ ਦੇ ਰਹਿਣ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਸੀ ਤੇ ਉਨ੍ਹਾਂ ਨੂੰ ਆਪਣੇ ਪੈਸੇ ਦੇ ਕੇ ਉਥੇ ਰਹਿਣਾ ਪਿਆ। ਬਿਪਾਸ਼ਾ ਦੇ ਬੁਲਾਰੇ ਦਾ ਕਹਿਣਾ ਹੈ ਕਿ ਬਿਪਾਸ਼ਾ ਪਿਛਲੇ 15 ਸਾਲਾਂ ਤੋਂ ਇੰਡਸਟਰੀ 'ਚ ਹੈ ਤੇ ਬਹੁਤ ਪ੍ਰੋਫੈਸ਼ਨਲ ਹੈ। ਆਯੋਜਕਾਂ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਤੇ ਦੇਖ-ਰੇਖ 'ਚ ਲਾਪ੍ਰਵਾਹੀ ਕੀਤੀ। ਬਿਪਾਸ਼ਾ ਨੂੰ ਉਥੇ ਪਹੁੰਚ ਕੇ ਖੁਦ ਆਪਣੇ ਲਈ ਹੋਟਲ ਬੁੱਕ ਕਰਵਾਉਣਾ ਪਿਆ। ਜੋ ਵੀ ਹੋਇਆ ਉਹ ਆਯੋਜਕਾਂ ਵਲੋਂ ਬਹੁਤ ਹੀ ਅਨਪ੍ਰੋਫੈਸ਼ਨਲ ਸੀ।

Tags: Bipasha Basu Fashion Show ਬਿਪਾਸ਼ਾ ਬਸੂ ਫੈਸ਼ਨ ਸ਼ੋਅ