FacebookTwitterg+Mail

ਰੈਸਟੋਰੈਂਟ ਮਾਲਕ ਨੇ ਇਸ ਟੀ. ਵੀ. ਅਭਿਨੇਤਰੀ ਨੂੰ ਕੱਢੀਆਂ ਗਾਲ੍ਹਾਂ ਤੇ ਕੀਤਾ ਹਮਲਾ

aanchal khurana assaulted by restaurant owner
07 March, 2017 04:20:41 PM
ਮੁੰਬਈ— ਟੀ. ਵੀ. ਅਭਿਨੇਤਰੀ ਤੇ 'ਐੱਮ ਟੀ. ਵੀ. ਰੌਡੀਜ਼' ਸੀਜ਼ਨ 8 ਦੀ ਜੇਤੂ ਆਂਚਲ ਖੁਰਾਣਾ ਨੇ ਹਾਲ ਹੀ 'ਚ ਇਕ ਰੈਸਟੋਰੈਂਟ ਮਾਲਕ ਖਿਲਾਫ ਪੁਲਸ ਸ਼ਿਕਾਇਤ ਦਰਜ ਕਰਵਾਈ ਹੈ। ਆਂਚਲ ਨੇ ਇਸ ਪੁਲਸ ਸ਼ਿਕਾਇਤ 'ਚ ਦੋਸ਼ ਲਗਾਇਆ ਹੈ ਕਿ ਮਾਲਕ ਵਲੋਂ ਉਸ ਤੇ ਉਸ ਦੇ ਪਰਿਵਾਰ 'ਤੇ ਹਮਲਾ ਕੀਤਾ ਗਿਆ ਹੈ।
ਆਂਚਲ ਨੇ ਹਾਲ ਹੀ 'ਚ ਦੱਸਿਆ, 'ਮੈਂ ਕਾਫੀ ਹੈਰਾਨ ਸੀ ਜਦੋਂ ਉਨ੍ਹਾਂ ਨੇ ਮੇਰੇ ਕਾਰਡ ਨੂੰ ਗੁਆ ਦਿੱਤਾ। ਅਜਿਹੇ 'ਚ ਮੈਂ ਮਾਲਕ ਨੂੰ ਚੇਤੰਨ ਰਹਿਣ ਲਈ ਕਿਹਾ। ਸ਼ਾਇਦ ਇਸ ਨਾਲ ਉਸ ਦੇ ਸਵੈ-ਮਾਣ ਨੂੰ ਧੱਕਾ ਲੱਗਾ। ਇਸ ਤੋਂ ਬਾਅਦ ਉਸ ਨੇ ਸਾਡਾ ਪਿੱਛਾ ਕਰਕੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਤੇ ਮੈਨੂੰ ਗਾਲ੍ਹਾਂ ਵੀ ਕੱਢੀਆਂ। ਉਸ ਨੇ ਸਾਡੇ 'ਤੇ ਹਮਲਾ ਵੀ ਕੀਤਾ ਤੇ ਹੁਣ ਉਹ ਆਖ ਰਿਹਾ ਹੈ ਕਿ ਅਸੀਂ ਉਸ ਨੂੰ ਇੰਨਾ ਕੁੱਟਿਆ ਕਿ ਉਹ ਹਸਪਤਾਲ 'ਚ ਦਾਖਲ ਹੈ।'
ਆਂਚਲ ਨੇ ਰਿਐਲਿਟੀ ਸ਼ੋਅ 'ਐੱਮ ਟੀ. ਵੀ. ਰੌਡੀਜ਼' ਸੀਜ਼ਨ 8 ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਆਂਚਲ 'ਸਪਨੇ ਸੁਹਾਨੇ ਲੜਕਪਨ ਕੇ', 'ਅਰਜੁਨ', 'ਸਾਵਧਾਨ ਇੰਡੀਆ', 'ਆਹਟ', 'ਸੀ. ਆਈ. ਡੀ.' 'ਸਰੋਜਨੀ', 'ਮੇਰੀ ਸਾਸੂ ਮਾਂ', 'ਸੰਤੋਸ਼ੀ ਮਾਂ' ਵਰਗੇ ਟੀ. ਵੀ. ਸ਼ੋਅਜ਼ 'ਚ ਕੰਮ ਕਰ ਚੁੱਕੀ ਹੈ।

Tags: Aanchal Khurana Restaurant Owner Assault Roadies ਆਂਚਲ ਖੁਰਾਣਾ ਰੈਸਟੋਰੈਂਟ ਮਾਲਕ