FacebookTwitterg+Mail

ਇਸ ਦੀ ਨਕਲ ਸੀ 'ਕਾਮੇਡੀ ਨਾਈਟਸ...', ਇਹ ਸ਼ੋਅਜ਼ ਵੀ ਹਨ ਵਿਦੇਸ਼ੀ ਸੀਰੀਅਰਜ਼ ਦੀ ਨਕਲ (ਦੇਖੋ ਤਸਵੀਰਾਂ)

    1/14
07 March, 2017 05:36:56 PM
ਮੁੰਬਈ— ਬਾਲੀਵੁੱਡ ਫਿਲਮਾਂ 'ਤੇ ਵਿਦੇਸ਼ੀ ਫਿਲਮਾਂ ਨੂੰ ਕਾਪੀ ਕਰਨ ਦਾ ਦੋਸ਼ ਹਮੇਸ਼ਾ ਲੱਗਦਾ ਰਹਿੰਦਾ ਹੈ ਪਰ ਭਾਰਤੀ ਟੀ. ਵੀ. ਸ਼ੋਅਜ਼ ਵੀ ਇਸ ਮਾਮਲੇ 'ਚ ਪਿੱਛੇ ਨਹੀਂ ਹਨ। ਹੁਣ ਤਕ ਕਈ ਅਜਿਹੇ ਸ਼ੋਅਜ਼ ਆ ਚੁੱਕੇ ਹਨ ਤੇ ਆ ਰਹੇ ਹਨ, ਜੋ ਵਿਦੇਸ਼ੀ ਸੀਰੀਅਲਜ਼ ਦੀ ਕਾਪੀ ਹਨ। ਕਪਿਲ ਸ਼ਰਮਾ ਦੇ ਪਿਛਲੇ ਸ਼ੋਅ 'ਕਾਮੇਡੀ ਨਾਈਟਸ ਵਿਦ ਕਪਿਲ' ਨੂੰ ਹੀ ਲੈ ਲਓ। ਕਿਹਾ ਜਾਂਦਾ ਹੈ ਕਿ ਇਹ ਬ੍ਰਿਟਿਸ਼ ਸ਼ੋਅ 'ਦਿ ਕੁਮਾਰਸ ਐਟ ਨੰਬਰ 42' ਦੀ ਕਾਪੀ ਸੀ।
2001 ਤੋਂ 2006 ਵਿਚਾਲੇ ਪ੍ਰਸਾਰਿਤ ਹੋਏ ਇਸ ਚੈਟ ਸ਼ੋਅ 'ਚ 'ਕਾਮੇਡੀ ਨਾਈਟਸ...' ਵਾਂਗ ਇਕ ਦਾਦੀ, ਇਕ ਕੁਆਰੀ ਆਂਟੀ, ਇਕ ਗੁਆਂਢੀ ਤੇ ਇਕ ਪਤਨੀ ਰਹਿੰਦੀ ਹੈ। ਸ਼ੋਅ 'ਚ ਕਪਿਲ ਦੇ ਸ਼ੋਅ ਵਾਂਗ ਹੀ ਸੈਲੇਬ੍ਰਿਟੀਜ਼ ਦਾ ਆਉਣਾ ਹੁੰਦਾ ਸੀ ਤੇ ਵਿਚ-ਵਿਚ ਸ਼ੋਅ ਦੇ ਕਿਰਦਾਰ ਕਾਮੇਡੀ ਕਰਦੇ ਨਜ਼ਰ ਆਉਂਦੇ ਸਨ। ਹਾਲਾਂਕਿ ਕਪਿਲ ਨੇ ਕਦੇ ਖੁੱਲ੍ਹ ਕੇ ਇਹ ਗੱਲ ਕਬੂਲ ਨਹੀਂ ਕੀਤੀ ਕਿ ਉਨ੍ਹਾਂ ਦਾ ਸ਼ੋਅ ਵਿਦੇਸ਼ੀ ਸ਼ੋਅ ਦੀ ਨਕਲ ਹੈ। ਆਓ ਜਾਣਦੇ ਹਾਂ ਕੁਝ ਹੋਰ ਸ਼ੋਅਜ਼ ਬਾਰੇ—
1. ਭਾਰਤੀ ਸ਼ੋਅ 'ਏਕ ਨਈ ਉਮੀਦ : ਰੌਸ਼ਨੀ' ਵਿਦੇਸ਼ੀ ਸ਼ੋਅ 'ਗਰੇਜ ਐਨਾਟੋਮੀ' ਦੀ ਨਕਲ ਹੈ।
2. ਭਾਰਤੀ ਸ਼ੋਅ 'ਬੜੀ ਦੂਰ ਸੇ ਆਏ ਹੈਂ' ਵਿਦੇਸ਼ੀ ਸ਼ੋਅ 'ਥਰਡ ਰੌਕ ਫਰਾਮ ਸਨ' ਦੀ ਨਕਲ ਹੈ।
3. ਭਾਰਤੀ ਸ਼ੋਅ 'ਮੇਰੀ ਆਸ਼ਿਕੀ ਤੁਮਸੇ ਹੀ' ਵਿਦੇਸ਼ੀ ਸ਼ੋਅ 'ਵੁਧਰਿੰਗ ਹਾਈਟਸ' ਦੀ ਨਕਲ ਹੈ।
4. ਭਾਰਤੀ ਸ਼ੋਅ 'ਟੇਢੀ ਮੇਢੀ ਫੈਮਿਲੀ' ਵਿਦੇਸ਼ੀ ਸ਼ੋਅ 'ਦਿ ਮਿਡਿਲ' ਦੀ ਨਕਲ ਹੈ।
5. ਭਾਰਤੀ ਸ਼ੋਅ 'ਸੁਮਿਤ ਸੰਭਾਲ ਲੇਗਾ' ਵਿਦੇਸ਼ੀ ਸ਼ੋਅ 'ਐਵਰੀਬਾਡੀ ਲਵਸ' ਦੀ ਨਕਲ ਹੈ।
6. ਭਾਰਤੀ ਸ਼ੋਅ 'ਰਿਪੋਰਸਟ' ਵਿਦੇਸ਼ੀ ਸ਼ੋਅ 'ਦਿ ਨਿਊਜ਼ਰੂਮ' ਦੀ ਨਕਲ ਹੈ।
7. ਭਾਰਤੀ ਸ਼ੋਅ '24' ਵਿਦੇਸ਼ੀ ਸ਼ੋਅ '24' ਦੀ ਨਕਲ ਹੈ।
8. ਭਾਰਤੀ ਸ਼ੋਅ 'ਦਿ ਬੈਚਲਰੇਟ ਇੰਡੀਆ' ਵਿਦੇਸ਼ੀ ਸ਼ੋਅ 'ਦਿ ਬੈਚਲਰੇਟ ਅਮੇਰਿਕਾ' ਦੀ ਨਕਲ ਹੈ।
9. ਭਾਰਤੀ ਸ਼ੋਅ 'ਇੰਡੀਆਜ਼ ਗੌਟ ਟੈਲੇਂਟ' ਵਿਦੇਸ਼ੀ ਸ਼ੋਅ 'ਬ੍ਰਿਟੇਨ ਗੌਟ ਟੈਲੇਂਟ' ਦੀ ਨਕਲ ਹੈ।
10. ਭਾਰਤੀ ਸ਼ੋਅ 'ਕੁਮਕੁਮ ਭਾਗਿਆ' ਵਿਦੇਸ਼ੀ ਸ਼ੋਅ 'ਸੈਂਸ ਐਂਡ ਸੈਂਸੇਬਿਲੀਟੀ' ਦੀ ਨਕਲ ਹੈ।
11. ਭਾਰਤੀ ਸ਼ੋਅ 'ਖਤਰੋਂ ਕੇ ਖਿਲਾੜੀ' ਵਿਦੇਸ਼ੀ ਸ਼ੋਅ 'ਫੀਅਰ ਫੈਕਟਰ' ਦੀ ਨਕਲ ਹੈ।

Tags: TV Serials Hollywood Copy Kapil Sharma ਕਪਿਲ ਸ਼ਰਮਾ ਕਾਮੇਡੀ ਨਾਈਟਸ ਵਿਦ ਕਪਿਲ