FacebookTwitterg+Mail

ਕੈਮਰੇ ਦਾ ਵਿਗੜਿਆ ਐਂਗਲ ਤੇ ਇਸ ਅੰਦਾਜ਼ 'ਚ KISS ਕਰਦੇ ਦਿਖੇ ਕਰਨ ਤੇ ਆਲੀਆ (ਦੇਖੋ ਤਸਵੀਰਾਂ)

    1/10
07 March, 2017 10:21:02 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਦੀ ਅਗਾਮੀ ਫਿਲਮ 'ਬਦਰੀਨਾਥ ਕੀ ਦੁਲਹਨੀਆ' 10 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ। ਡਾਇਰੈਕਟਰ ਸ਼ਸ਼ਾਂਕ ਖੇਤਾਨ ਨੇ ਸੋਮਵਾਰ ਰਾਤ ਨੂੰ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਜੁਹੂ ਦੇ ਇਕ ਪੀ. ਵੀ. ਆਰ. 'ਚ ਰੱਖੀ ਸੀ। ਸਕ੍ਰੀਨਿੰਗ 'ਤੇ ਅਭਿਨੇਤਰੀ ਆਲੀਆ ਭੱਟ ਤੇ ਫਿਲਮਕਾਰ ਕਰਨ ਜੌਹਰ ਨੂੰ ਅਲੱਗ ਅੰਦਾਜ਼ 'ਚ ਕਿੱਸ ਕਰਦੇ ਦੇਖਿਆ ਗਿਆ।
ਅਸਲ 'ਚ ਜਦੋਂ ਕਰਨ ਆਲੀਆ ਨੂੰ ਗੱਲ੍ਹਾਂ 'ਤੇ ਗੁੱਡ ਬਾਏ ਕਿੱਸ ਕਰ ਰਹੇ ਸਨ ਤਾਂ ਉਸ ਦੌਰਾਨ ਇਹ ਅਜੀਬ ਤਸਵੀਰ ਕਲਿਕ ਹੋ ਗਈ। ਦੱਸਣਯੋਗ ਹੈ ਕਿ ਆਲੀਆ ਭੱਟ ਤੇ ਵਰੁਣ ਧਵਨ ਦੀ ਇਸ ਫਿਲਮ ਨੂੰ ਦੇਖਣ ਲਈ ਕਈ ਸਿਤਾਰੇ ਪਹੁੰਚੇ।
ਵਰੁਣ ਦੇ ਪਿਤਾ ਡੈਵਿਡ ਧਵਨ, ਮਾਂ ਕਰੂਣਾ, ਭਰਾ ਰੋਹਿਤ, ਭਾਬੀ ਜਾਹਨਵੀ ਦੇਸਾਈ ਤੋਂ ਇਲਾਵਾ ਗਰਲਫਰੈਂਡ ਨਤਾਸ਼ਾ ਦਲਾਲਾ ਨੂੰ ਥਿਏਟਰ ਦੇ ਬਾਹਰ ਦੇਖਿਆ ਗਿਆ। ਆਲੀਆ ਭੱਟ ਦਾ ਪੂਰਾ ਪਰਿਵਾਰ ਇਸ ਮੌਕੇ ਮੌਜੂਦ ਰਿਹਾ। ਇਸ ਤੋਂ ਇਲਾਵਾ ਭਾਗਿਆਸ਼੍ਰੀ, ਪ੍ਰੋਡਿਊਸਰ ਭੂਸ਼ਣ ਕੁਮਾਰ, ਡਾਇਰੈਕਟਰ ਦਿਵਿਆ ਖੋਸਲਾ ਕੁਮਾਰ, ਅਪਾਰਸ਼ਕਤੀ ਖੁਰਾਣਾ, 'ਦੰਗਲ' ਗਰਲ ਸਾਨਿਆ ਮਲਹੋਤਰਾ, ਜੁਗਲ ਹੰਸਰਾਜ, ਰੈਪਰ ਬਾਦਸ਼ਾਹ ਤੇ ਸਿੰਗਰ ਮੋਨਾਲੀ ਠਾਕੁਰ ਵੀ ਵੈਨਿਊ ਦੇ ਬਾਹਰ ਦੇਖੇ ਗਏ।

Tags: Karan Johar Alia Bhatt Kiss Varun Dhawan Badrinath Ki Dulhania ਆਲੀਆ ਭੱਟ ਕਰਨ ਜੌਹਰ ਕਿੱਸ