FacebookTwitterg+Mail

ਪਹਿਲੀ ਵਾਰ ਦਿਸ਼ਾ ਪਟਾਨੀ ਦੀ ਭੈਣ ਦੀਆਂ ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ, ਹੋ ਰਹੀਆਂ ਨੇ ਵਾਇਰਲ

    1/17
07 March, 2017 08:14:55 PM
ਮੁੰਬਈ— ਬਾਲੀਵੁੱਡ ਦੀ ਦਿਲਕਸ਼ ਅਭਿਨੇਤਰੀ ਦਿਸ਼ਾ ਪਟਾਨੀ ਆਪਣੀ ਖੂਬਸੂਰਤੀ ਤੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਹੈ। ਉਸ ਦੇ ਫੈਨਜ਼ ਦੀ ਗਿਣਤੀ ਲੱਖਾਂ 'ਚ ਹੈ, ਜੋ ਉਸ ਦੀ ਇਕ-ਇਕ ਅਪਡੇਟ ਤੋਂ ਵਾਕਿਫ ਰਹਿਣਾ ਚਾਹੁੰਦੇ ਹਨ। ਆਪਣੇ ਹੁਨਰ ਤੇ ਖੂਬਸੂਰਤੀ ਕਾਰਨ ਦਿਸ਼ਾ ਬਾਲੀਵੁੱਡ ਦੀ ਚਹੇਤੀ ਬਣਦੀ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਵੀ ਦਿਸ਼ਾ ਦੇ ਫਾਲੋਅਰਜ਼ ਦੀ ਗਿਣਤੀ ਕਾਫੀ ਜ਼ਿਆਦਾ ਹੈ।
ਪਰ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਦਿਸ਼ਾ ਦੀ ਭੈਣ ਖੁਸ਼ਬੂ ਪਟਾਨੀ, ਜੋ ਕਿ ਦਿਸ਼ਾ ਜਿੰਨੀ ਮਸ਼ਹੂਰ ਨਹੀਂ ਹੈ, ਬਾਵਜੂਦ ਇਸ ਦੇ ਉਸ ਦੀ ਫੈਨ ਫਾਲੋਇੰਗ ਵੀ ਬਹੁਤ ਵਧੀਆ ਹੈ। ਸੂਤਰਾਂ ਮੁਤਾਬਕ ਖੁਸ਼ਬੂ ਦਿਸ਼ਾ ਦੀ ਵੱਡੀ ਭੈਣ ਹੈ ਤੇ ਭਾਰਤੀ ਫੌਜ 'ਚ ਲੈਫਟੀਨੈਂਟ ਅਹੁਦੇ 'ਤੇ ਵਿਰਾਜਮਾਨ ਹੈ।
ਖੁਸ਼ਬੂ ਪਟਾਨੀ ਨੇ ਦਿਸ਼ਾ ਨਾਲ ਇੰਸਟਾਗ੍ਰਾਮ 'ਤੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਕਾਫੀ ਲਾਈਕਸ ਮਿਲੇ ਹਨ। ਫਿਲਮ 'ਐੱਮ. ਐੱਸ. ਧੋਨੀ' ਦੀ ਅਭਿਨੇਤਰੀ ਦਿਸ਼ਾ ਪਟਾਨੀ ਵੀ ਆਪਣੇ ਪਰਿਵਾਰ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਦੱਸਣਯੋਗ ਹੈ ਕਿ ਹਾਲ ਹੀ 'ਚ ਦਿਸ਼ਾ ਪਟਾਨੀ ਜੈਕੀ ਚੈਨ ਤੇ ਸੋਨੂੰ ਸੂਦ ਨਾਲ 'ਕੁੰਗ ਫੂ ਯੋਗਾ' ਫਿਲਮ 'ਚ ਨਜ਼ਰ ਆਈ ਸੀ, ਜੋ ਚੀਨ 'ਚ ਸੁਪਰਹਿੱਟ ਸਾਬਿਤ ਹੋਈ।

Tags: Disha Patani Khushboo Patani Sister Instagram ਦਿਸ਼ਾ ਪਟਾਨੀ ਖੁਸ਼ਬੂ ਪਟਾਨੀ