FacebookTwitterg+Mail

ਜਾਣੋ ਕੀ ਹੋਇਆ ਜਦੋਂ ਬਿਨਾਂ ਸੱਦੇ ਸ਼ਾਹਰੁਖ ਦੀ ਪਾਰਟੀ 'ਚ ਪਹੁੰਚੇ ਕਪਿਲ ਸ਼ਰਮਾ!

kapil sharma in shahrukh khan party
07 March, 2017 10:08:29 PM
ਮੁੰਬਈ— ਇਸ ਵਾਰ 'ਕੌਫੀ ਵਿਦ ਕਰਨ' ਦੇ ਖਾਸ ਮਹਿਮਾਨ ਸਨ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ, ਇਸ ਮਸ਼ਹੂਰ ਚੈਟ ਸ਼ੋਅ 'ਚ ਕਪਿਲ ਨੇ ਰੱਜ ਕੇ ਮਸਤੀ ਕੀਤੀ ਤੇ ਖੁਦ ਨਾਲ ਜੁੜੇ ਕਈ ਰਾਜ਼ ਵੀ ਖੋਲ੍ਹੇ। ਇਕ ਮਜ਼ੇਦਾਰ ਖੁਲਾਸਾ ਕਰਦਿਆਂ ਕਪਿਲ ਨੇ ਦੱਸਿਆ ਕਿ ਇਕ ਵਾਰ ਉਹ ਬਿਨਾਂ ਸੱਦੇ ਸ਼ਾਹਰੁਖ ਖਾਨ ਦੀ ਪਾਰਟੀ 'ਚ ਪਹੁੰਚ ਗਏ ਸਨ।
ਇਸ ਮਜ਼ੇਦਾਰ ਕਿੱਸੇ ਨੂੰ ਯਾਦ ਕਰਦਿਆਂ ਕਪਿਲ ਨੇ ਦੱਸਿਆ ਕਿ ਉਨ੍ਹਾਂ ਦੀ ਚਚੇਰੀ ਭੈਣ ਲੰਡਨ ਤੋਂ ਆਈ ਹੋਈ ਸੀ ਤੇ ਉਸ ਨੇ ਸ਼ਾਹਰੁਖ ਖਾਨ ਦਾ ਬੰਗਲਾ ਦੇਖਣ ਦੀ ਇੱਛਾ ਜਤਾਈ। ਉਹ ਦੋਵੇਂ ਸ਼ਾਹਰੁਖ ਖਾਨ ਦੇ ਘਰ ਦੇ ਬਾਹਰ ਪਹੁੰਚੇ। ਉਸ ਸਮੇਂ ਸ਼ਾਹਰੁਖ ਖਾਨ ਦੇ ਘਰ 'ਦਿਲਵਾਲੇ' ਦੀ ਪਾਰਟੀ ਚੱਲ ਰਹੀ ਸੀ।
ਕਪਿਲ ਨੇ ਅੱਗੇ ਦੱਸਿਆ, 'ਅਸੀਂ ਦੋਵੇਂ ਉਸ ਪਾਰਟੀ 'ਚ ਸੱਦੇ ਨਹੀਂ ਗਏ ਸੀ ਪਰ ਫਿਰ ਵੀ ਮੈਂ ਗੱਡੀ ਅੰਦਰ ਲੈ ਕੇ ਚਲਾ ਗਿਆ। ਉਨ੍ਹਾਂ ਦੇ ਬੰਗਲੇ ਦਾ ਗੇਟ ਖੁੱਲ੍ਹਾ ਸੀ। ਸਕਿਓਰਿਟੀ ਗਾਰਡ ਨੇ ਪੁੱਛਿਆ ਕੌਣ ਤਾਂ ਡਰਾਈਵਰ ਨੇ ਦੱਸਿਆ ਕਿ ਕਪਿਲ ਸ਼ਰਮਾ ਬੈਠੇ ਹੋਏ ਹਨ। ਫਿਰ ਉਨ੍ਹਾਂ ਨੂੰ ਵੀ ਲੱਗਾ ਹੋਵੇਗਾ ਕਿ ਸ਼ਾਹਰੁਖ ਸਰ ਨੇ ਸੱਦਿਆ ਹੈ।' ਸ਼ਾਹਰੁਖ ਦੇ ਬੰਗਲੇ 'ਚ ਦਾਖਲ ਹੋਣ ਤੋਂ ਬਾਅਦ ਗੌਰੀ ਖਾਨ ਦੀ ਨਜ਼ਰ ਕਪਿਲ 'ਤੇ ਪਈ, ਜਿਨ੍ਹਾਂ ਨੇ ਉਨ੍ਹਾਂ ਦਾ ਸੁਆਗਤ ਕੀਤਾ। ਕਪਿਲ ਮੁਤਾਬਕ ਗੌਰੀ ਨੂੰ ਲੱਗਾ ਕਿ ਸ਼ਾਇਦ ਸ਼ਾਹਰੁਖ ਨੇ ਕਪਿਲ ਨੂੰ ਸੱਦਾ ਦਿੱਤਾ ਹੋਵੇਗਾ।
ਕਪਿਲ ਨੇ ਦੱਸਿਆ ਕਿ ਉਹ ਬਿਨਾਂ ਤਿਆਰ ਹੋਏ ਸਾਧਾਰਨ ਕੱਪੜਿਆਂ 'ਚ ਹੀ ਉਥੇ ਪਹੁੰਚ ਗਏ ਸਨ। ਕਈ ਵਾਰ ਉਨ੍ਹਾਂ ਨੂੰ ਖਿਆਲ ਆਇਆ ਕਿ ਇਥੋਂ ਨਿਕਲ ਜਾਣਾ ਹੀ ਸਹੀ ਰਹੇਗਾ, ਉਦੋਂ ਤਕ ਸ਼ਾਹਰੁਖ ਖਾਨ ਕਪਿਲ ਨਾਲ ਟਕਰਾ ਗਏ। ਸ਼ਾਹਰੁਖ ਨਾਲ ਮਿਲਦਿਆਂ ਹੀ ਕਪਿਲ ਨੇ ਉਨ੍ਹਾਂ ਨੂੰ ਸਾਰੀ ਗੱਲ ਦੱਸ ਦਿੱਤੀ ਤੇ ਮੁਆਫੀ ਮੰਗਣ ਲੱਗੇ। ਸ਼ਾਹਰੁਖ ਨੇ ਕਪਿਲ ਨੂੰ ਕਿਹਾ ਕਿ ਇਹ ਗੱਲ ਸਿਰਫ ਅਸੀਂ ਦੋਵੇਂ ਹੀ ਜਾਣਦੇ ਹਾਂ ਕਿ ਤੁਸੀਂ ਇਥੇ ਸੱਦੇ ਨਹੀਂ ਗਏ ਹੋ, ਇਸ ਲਈ ਪਾਰਟੀ ਦਾ ਆਨੰਦ ਮਾਣੋ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਕਿ ਕਰੋ—
https://www.facebook.com/StarWorldIndia/videos/10154925294286745/

Tags: Kapil Sharma Karan Johar Shahrukh Khan ਕਪਿਲ ਸ਼ਰਮਾ ਸ਼ਾਹਰੁਖ ਖਾਨ ਕਰਨ