FacebookTwitterg+Mail

ਇਸ ਅਭਿਨੇਤਰੀ ਨੇ ਬੁਆਏਫਰੈਂਡ ਨਾਲ ਕਰਵਾਇਆ ਵਿਆਹ, ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ

    1/12
08 March, 2017 02:45:44 PM
ਮੁੰਬਈ— 'ਅਸ਼ੋਕਾ', 'ਹਾਸਿਲ', 'ਅਬ ਤਕ ਛੱਪਨ', 'ਪੇਜ 3', 'ਜੁਨੂੰਨੀਅਤ', 'ਮਿਸ ਤਨਕਪੁਰ ਹਾਜ਼ਿਰ ਹੋ' ਵਰਗੀਆਂ ਬਾਲੀਵੁੱਡ ਫਿਲਮਾਂ 'ਚ ਨਜ਼ਰ ਆਉਣ ਵਾਲੀ ਅਭਿਨੇਤਰੀ ਹਰਸ਼ਿਤਾ ਭੱਟ ਨੇ ਦਿੱਲੀ 'ਚ ਆਪਣੇ ਬੁਆਏਫਰੈਂਡ ਨਾਲ ਵਿਆਹ ਕਰਵਾ ਲਿਆ ਹੈ। ਹਰਸ਼ਿਤਾ ਨੇ ਆਨੰਦ ਤਿਵਾਰੀ ਨਾਲ ਵਿਆਹ ਕਰਵਾਇਆ ਹੈ। ਦੋਵਾਂ ਨੇ ਇਕ-ਦੂਜੇ ਨੂੰ 6 ਮਹੀਨਿਆਂ ਤਕ ਡੇਟ ਕਰਨ ਤੋਂ ਬਾਅਦ ਇਹ ਫੈਸਲਾ ਲਿਆ।
ਇਸ ਵਿਆਹ ਸਮਾਰੋਹ 'ਚ ਪਰਿਵਾਰ ਤੇ ਕੁਝ ਖਾਸ ਦੋਸਤਾਂ ਨੂੰ ਹੀ ਸੱਦਾ ਦਿੱਤਾ ਗਿਆ ਸੀ। ਸੋਸ਼ਲ ਮੀਡੀਆ 'ਤੇ ਇਸ ਵਿਆਹ ਸਮਾਰੋਹ ਦੀਆਂ ਕੁਝ ਤਸਵੀਰਾਂ ਦੇਖਣ ਨੂੰ ਮਿਲੀਆਂ ਹਨ। ਲਾਲ ਲਹਿੰਗੇ 'ਚ ਹਰਸ਼ਿਤਾ ਕਾਫੀ ਖੂਬਸੂਰਤ ਲੱਗ ਰਹੀ ਸੀ। ਹਰਸ਼ਿਤਾ ਕੁਝ ਦਿਨ ਪਹਿਲਾਂ '30 ਮਿੰਟਸ' ਫਿਲਮ 'ਚ ਨਜ਼ਰ ਆਈ ਸੀ।

Tags: Hrishita Bhatt Marriage Boyfriend Anand Tiwari ਹਰਸ਼ਿਤਾ ਭੱਟ ਵਿਆਹ ਆਨੰਦ ਤਿਵਾਰੀ