FacebookTwitterg+Mail

10ਵੀਂ ਦੀ ਪ੍ਰੀਖਿਆ ਦੇ ਰਹੀ ਇਹ ਕੁੜੀ ਬਣੀ ਰਾਤੋ-ਰਾਤ ਸੁਪਰਸਟਾਰ, ਜਾਣੋ ਪੂਰੀ ਕਹਾਣੀ (ਦੇਖੋ ਤਸਵੀਰਾਂ)

    1/16
08 March, 2017 03:10:03 PM
ਮੁੰਬਈ— ਮਹਾਰਾਸ਼ਟਰ 'ਚ 7 ਮਾਰਚ ਤੋਂ 10ਵੀਂ ਦੀ ਪ੍ਰੀਖਿਆ ਸ਼ੁਰੂ ਹੋ ਗਈ ਹੈ। 'ਸੈਰਾਟ' ਫਿਲਮ ਦੀ ਅਭਿਨੇਤਰੀ ਰਿੰਕੂ ਰਾਜਗੁਰੂ ਵੀ ਇਸ ਵਾਰ 10ਵੀਂ ਦੀ ਪ੍ਰੀਖਿਆ ਦੇ ਰਹੀ ਹੈ। ਅਕਲੁਜ ਦੇ ਜੀਜਾਮਾਤਾ ਕੰਨਿਆ ਸਕੂਲ ਦੇ ਸੈਂਟਰ ਵਿਖੇ ਰਿੰਕੂ ਪ੍ਰੀਖਿਆ ਦੇਣ ਪਹੁੰਚੀ। ਇਸ ਦੌਰਾਨ ਸੈਂਟਰ ਦੀ ਮੁਖੀ ਮੰਜੁਸ਼ਾ ਜੈਨ ਨੇ ਫੁੱਲ ਦੇ ਕੇ ਉਸ ਦਾ ਸੁਆਗਤ ਕੀਤਾ। ਦੱਸਣਯੋਗ ਹੈ ਕਿ ਮਰਾਠੀ ਫਿਲਮ 'ਸੈਰਾਟ' 'ਚ ਕੰਮ ਕਰਕੇ ਰਿੰਕੂ ਰਾਤੋ-ਰਾਤ ਸੁਪਰਸਟਾਰ ਬਣ ਗਈ।
ਫਿਲਹਾਲ 27 ਮਾਰਚ ਤਕ ਰਿੰਕੂ ਦੇ ਪੇਪਰ ਚੱਲਣਗੇ। ਇਸ ਦੇ ਚਲਦਿਆਂ ਉਸ ਨੇ ਅਜੇ ਤਕ ਕੋਈ ਨਵਾਂ ਪ੍ਰਾਜੈਕਟ ਜਾਂ ਫਿਲਮ ਸਾਈਨ ਨਹੀਂ ਕੀਤੀ ਹੈ। ਦੱਸਣਯੋਗ ਹੈ ਕਿ ਰਿੰਕੂ ਸੋਲਾਪੁਰ ਜ਼ਿਲੇ ਦੇ ਅਕਲੁਜ ਕਸਬੇ ਦੀ ਸਿਕਸ਼ਕ ਕਾਲੋਨੀ 'ਚ ਰਹਿਣ ਵਾਲੇ ਮੱਧਵਰਗੀ ਪਰਿਵਾਰ ਨਾਲ ਸਬੰਧ ਰੱਖਦੀ ਹੈ। ਰਿੰਕੂ ਦੇ ਪਿਤਾ ਦਾ ਨਾਂ ਮਹਾਵੀਰ ਹੈ।
'ਸੈਰਾਟ' ਫਿਲਮ ਹਿੱਟ ਹੋਣ ਤੋਂ ਬਾਅਦ ਰਿੰਕੂ ਨੂੰ ਸਕੂਲ ਛੱਡਣਾ ਪਿਆ ਸੀ। ਅਸਲ 'ਚ ਫਿਲਮ ਤੋਂ ਬਾਅਦ ਰਿੰਕੂ ਜਦੋਂ ਸਕੂਲ ਗਈ ਤਾਂ ਉਸ ਨੂੰ ਦੇਖਣ ਲਈ ਭੀੜ ਇਕੱਠੀ ਹੋ ਗਈ। ਇਸ ਕਾਰਨ ਰਿੰਕੂ ਨੇ ਸਕੂਲ ਛੱਡ ਦਿੱਤਾ ਤੇ ਫਿਰ 17 ਨੰਬਰ ਫਾਰਮ (ਪ੍ਰਾਈਵੇਟ ਵਿਦਿਆਰਥੀ ਲਈ) ਭਰ ਕੇ 10ਵੀਂ ਦੀ ਪ੍ਰੀਖਿਆ ਦੇਣ ਦਾ ਫੈਸਲਾ ਕੀਤਾ। ਦੱਸਣਯੋਗ ਹੈ ਕਿ 9ਵੀਂ ਜਮਾਤ 'ਚ ਰਿੰਕੂ ਦੇ 81 ਫੀਸਦੀ ਨੰਬਰ ਆਏ ਸਨ।

Tags: Rinku Rajguru Sairat ਰਿੰਕੂ ਰਾਜਗੁਰੂ ਸੈਰਾਟ