FacebookTwitterg+Mail

ਟੀ. ਵੀ. ਅਭਿਨੇਤਰੀ ਨੇ ਸ਼ੇਅਰ ਕੀਤੀ ਬੋਲਡ ਤਸਵੀਰ, ਗਾਲ੍ਹਾਂ ਪੈਣ 'ਤੇ ਇੰਝ ਦਿੱਤਾ ਕਰਾਰਾ ਜਵਾਬ (ਦੇਖੋ ਤਸਵੀਰਾਂ)

    1/8
08 March, 2017 03:37:21 PM
ਮੁੰਬਈ— 'ਬਿੱਗ ਬੌਸ 8' 'ਚ ਬਤੌਰ ਮੁਕਾਬਲੇਬਾਜ਼ ਨਜ਼ਰ ਆਈ ਡਿਆਂਡਰਾ ਸੌਰੇਸ ਨੇ ਹਾਲ ਹੀ 'ਚ ਟੀ. ਵੀ. ਅਭਿਨੇਤਾ ਤੇ ਮਾਡਲ ਕੁਸ਼ਾਲ ਪੰਜਾਬੀ ਨਾਲ ਹੌਟ ਫੋਟੋਸ਼ੂਟ ਕਰਵਾਇਆ ਹੈ। ਇਸ ਦੀ ਝਲਕ ਉਸ ਨੇ ਸੋਸ਼ਲ ਮੀਡੀਆ 'ਤੇ ਦਿਖਾਈ, ਜਿਸ 'ਤੇ ਯੂਜ਼ਰਸ ਨੇ ਉਸ ਨੂੰ ਅਪਸ਼ਬਦ ਕਹਿਣੇ ਸ਼ੁਰੂ ਕਰ ਦਿੱਤੇ। ਇਸੇ ਨੂੰ ਲੈ ਕੇ ਡਿਆਂਡਰਾ ਨੇ ਇਕ ਹੋਰ ਫੋਟੋ ਪੋਸਟ ਕੀਤੀ ਤੇ ਟਿੱਪਣੀ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ। ਡਿਆਂਡਰਾ ਨੇ ਫੋਟੋ ਨਾਲ ਇਕ ਲੜਕੀ ਨੂੰ ਜਵਾਬ ਦਿੰਦਿਆਂ ਲਿਖਿਆ, 'ਤੁਸੀਂ ਵੀ ਇਕ ਲੜਕੀ ਹੋ ਤੇ ਤੁਹਾਨੂੰ ਗਾਲ੍ਹ ਨਹੀਂ ਕੱਢਣੀ ਚਾਹੀਦੀ।'
ਡਿਆਂਡਰਾ ਨੂੰ ਕੈਟਰੀਨਾ ਕੈਫ ਦੀ ਡੈਬਿਊ ਫਿਲਮ 'ਬੂਮ' ਦਾ ਆਫਰ ਮਿਲਿਆ ਸੀ। ਇਸ 'ਚ ਉਸ ਨੇ ਕੈਟਰੀਨਾ ਵਾਲਾ ਰੋਲ ਕਰਨਾ ਸੀ ਪਰ ਉਸ ਨੇ ਇਸ ਨੂੰ ਠੁਕਰਾ ਦਿੱਤਾ ਸੀ। ਬਾਅਦ 'ਚ ਡਿਆਂਡਰਾ ਮਧੁਰ ਭੰਡਾਰਕਰ ਦੀ ਫਿਲਮ 'ਫੈਸ਼ਨ' 'ਚ ਵੀ ਨਜ਼ਰ ਆਈ। ਦੱਸਣਯੋਗ ਹੈ ਕਿ ਡਿਆਂਡਰਾ ਨੇ ਆਪਣੇ ਕਰੀਅਰ 'ਚ ਬੋਲਡ ਮਾਡਲ ਦੇ ਰੂਪ 'ਚ ਕਾਫੀ ਸੁਰਖੀਆਂ ਬਟੌਰੀਆਂ ਹਨ। ਇਸ ਬੋਲਡ ਕਦਮ ਨੂੰ ਲੋਕਾਂ ਨੇ ਸ਼ੁਰੂ 'ਚ ਨਾਪਸੰਦ ਕੀਤਾ ਪਰ ਬਾਅਦ 'ਚ ਡਿਆਂਡਰਾ ਦਾ ਇਹ ਲੁੱਕ ਫੈਸ਼ਨ ਵਰਲਡ 'ਚ ਕਾਫੀ ਪ੍ਰਸਿੱਧ ਹੋ ਗਿਆ ਤੇ ਕਈ ਡਿਜ਼ਾਈਨਰਾਂ ਨੂੰ ਪਸੰਦ ਆਇਆ। 'ਬਿੱਗ ਬੌਸ 8' 'ਚ ਵੀ ਉਸ ਦਾ ਇਹ ਲੁੱਕ ਕਾਫੀ ਚਰਚਾ 'ਚ ਰਿਹਾ ਸੀ। ਉਥੇ ਸ਼ੋਅ ਦੇ ਜੇਤੂ ਗੌਤਮ ਗੁਲਾਟੀ ਨਾਲ ਉਸ ਦੀਆਂ ਨਜ਼ਦੀਕੀਆਂ ਸੁਰਖੀਆਂ 'ਚ ਰਹੀਆਂ ਸਨ। ਡਿਆਂਡਰਾ ਨੂੰ ਆਖਰੀ ਵਾਰ ਪ੍ਰਸਿੱਧ ਵੈੱਬ ਸੀਰੀਜ਼ 'ਆਇਸ਼ਾ' 'ਚ ਦੇਖਿਆ ਗਿਆ ਸੀ।

Tags: Diandra Soares Photoshoot Instagram ਡਿਆਂਡਰਾ ਸੌਰੇਸ ਫੋਟੋਸ਼ੂਟ