FacebookTwitterg+Mail

133 ਕਰੋੜ ਦੇ ਇੰਨੇ ਆਲੀਸ਼ਾਨ ਘਰ 'ਚ ਸ਼ਿਫਟ ਹੋਵੇਗੀ ਕਿਮ, ਤਸਵੀਰਾਂ ਦੇਖ ਨਹੀਂ ਹਟਣਗੀਆਂ ਨਜ਼ਰਾਂ

    1/19
08 March, 2017 10:28:26 PM
ਲਾਸ ਏਂਜਲਸ- ਰਿਐਲਟੀ ਸਟਾਰ ਕਿਮ ਕਾਰਦਸ਼ੀਆ ਦਾ ਕੈਲੀਫੋਰਨੀਆ ਸਥਿਤ Hidden Hills ਘਰ ਤਿਆਰ ਹੋ ਗਿਆ ਹੈ। ਉਹ ਪਰਿਵਾਰ ਨਾਲ ਮਈ 'ਚ ਇਸ ਘਰ 'ਚ ਸ਼ਿਫਟ ਹੋਵੇਗੀ। ਉਨ੍ਹਾਂ ਨੇ 133 ਕਰੋੜ ਰੁਪਏ 'ਚ ਇਹ ਘਰ 2014 'ਚ ਲਿਆ ਸੀ। 5 ਏਕੜ 'ਚ ਫੈਲਿਆ ਇਹ ਘਰ ਪਹਿਲੀ ਨਜ਼ਰ 'ਚ ਦੇਖਣ 'ਤੇ ਬੇਹੱਦ ਸ਼ਾਨਦਾਰ ਹੈ। ਰਿਪੋਰਟਜ਼ ਦੀ ਮੰਨੀਏ ਤਾਂ ਕਿਮ ਦੇ Hidden Hills ਹੋਮ 'ਚ ਇਕ ਵੱਡਾ ਜਿਮ, ਬਾਸਕੇਟ ਬਾਲ ਕੋਰਟ, ਸਪਾ ਅਤੇ ਮਸਾਜ ਰੂਮ ਤਿਆਰ ਕੀਤਾ ਗਿਆ ਹੈ। ਇਸ ਦੇ ਇਲਾਵਾ ਸਟੋਰੀ ਪਲੇਅਰੂਮ, ਮਿਊਂਜ਼ਿਕ ਸਟੂਡੀਓ, ਮੂਵੀ ਥਿਏਟਰ ਵੀ ਹੈ। ਘਰ ਦੇ ਹਰ ਇਕ ਕਮਰੇ ਨੂੰ ਵੱਖ ਤਰੀਕੇ ਨਾਲ ਸਜਾਇਆ ਗਿਆ ਹੈ। ਲਿਵਿੰਗ ਰੂਮ ਵੀ ਬਹੁਤ ਵਧੀਆ ਹੈ। ਘਰ ਦੇ ਅੰਦਰ ਵਾਲੇ ਹਿੱਸੇ 'ਚ ਗ੍ਰੀਨ ਗ੍ਰਾਸ, ਸਵੀਮਿੰਗ ਪੂਲ ਅਤੇ ਹੌਟ ਟੱਬ ਹੈ। ਡਾਈਨਿੰਗ ਰੂਮ 'ਚ ਵੱਡਾ ਡਾਈਨਿੰਗ ਟੇਬਲ ਵੀ ਹੈ, ਜਿਸ ਦੇ ਉੱਪਰ ਝੂਮਰ ਲੱਗਿਆ ਹੋਇਆ ਹੈ। ਘਰ 'ਚ ਬਹੁਤ ਵਧੀਆ ਕੁਕਿੰਗ ਦੀ ਜਗ੍ਹਾਂ ਵੀ ਹੈ। ਕੁਕਿੰਗ ਲਈ ਸਾਰੀਆਂ ਆਧੁਨਿਕ ਸੁਵਿਧਾਵਾਂ ਵੀ ਮੌਜੂਦ ਹਨ। ਬੱਚਿਆਂ ਦੇ ਖੇਡਣ ਲਈ ਵੱਖ ਕਮਰਾ ਵੀ ਹੈ।
ਕਿਮ ਕਾਰਦਸ਼ੀਆਂ, ਜੋ ਕਿ ਅਮਰੀਕਨ ਟੀ. ਵੀ. ਸੈਲੀਬ੍ਰਿਟੀ ਹੈ। ਜ਼ਿਕਰਯੋਗ ਹੈ ਕਿ, ਕਿਮ ਕਾਰਦਸ਼ੀਆਂ ਦੇ ਪ੍ਰਸ਼ੰਸਕ ਉਸ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਉਨ੍ਹਾਂ ਦੇ ਵੱਖਰੇ ਅੰਦਾਜ਼ ਦੀਆਂ ਤਸਵੀਰਾਂ ਨੂੰ ਲਾਈਕ ਕਰਦੇ ਹਨ। ਪੇਰਿਸ 'ਚ ਹੋਈ ਰਾਬਰੀ ਤੋਂ ਬਾਅਦ ਹੁਣ ਕਿਮ ਕਾਰਦਸ਼ੀਆਂ ਜਨਤਕ ਨਜ਼ਰ ਆਉਣ ਲੱਗੀ ਹੈ। ਉਹ ਪਰਿਵਾਰ ਨਾਲ ਲੰਚ ਅਤੇ ਡਿਨਰ ਡੇਟ 'ਤੇ ਜਾ ਰਹੀ ਹੈ।

Tags: kim kardashian hidden hills kanye west ਕਿਮ ਕਾਰਦਸ਼ੀਆਕੈਲੀਫੋਰਨੀਆready

About The Author

Anuradha Sharma

Anuradha Sharma is News Editor at Jagbani.