FacebookTwitterg+Mail

ਵਾਸ਼ਰੂਮ 'ਚ ਬੇਬੀ ਬੰਪ ਦਿਖਾਉਂਦੀ ਨਜ਼ਰ ਆਈ ਇਹ ਬਾਲੀਵੁੱਡ ਅਭਿਨੇਤਰੀ (ਦੇਖੋ ਤਸਵੀਰਾਂ)

    1/9
08 March, 2017 10:27:49 PM
ਮੁੰਬਈ— ਅਭਿਨੇਤਰੀ ਲੀਜ਼ਾ ਹੇਡਨ ਗਰਭਵਤੀ ਹੈ। ਹਾਲ ਹੀ 'ਚ ਲੀਜ਼ਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਸਫੈਦ ਡਰੈੱਸ 'ਚ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਉਹ ਵਾਸ਼ਰੂਮ 'ਚ ਖੜ੍ਹੀ ਬੇਬੀ ਬੰਪ ਦਿਖਾਉਂਦੀ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਲੀਜ਼ਾ ਕਾਫੀ ਖੂਬਸੂਰਤ ਲੱਗ ਰਹੀ ਹੈ। ਇਸ ਤੋਂ ਇਲਾਵਾ ਵੀ ਲੀਜ਼ਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਦੇ ਦੋਸਤਾਂ ਨਾਲ ਤਾਂ ਕਦੇ ਪਤੀ ਡਿਨੋ ਨਾਲ ਬੇਬੀ ਬੰਪ ਦਿਖਾਉਂਦੀ ਨਜ਼ਰ ਆਈ ਹੈ।
ਲੀਜ਼ਾ ਹੇਡਨ ਨੇ 29 ਅਕਤੂਬਰ 2016 ਨੂੰ ਆਪਣੇ ਬੁਆਏਫਰੈਂਡ ਡਿਨੋ ਲਲਵਾਨੀ ਨਾਲ ਵਿਆਹ ਕਰਵਾਇਆ ਸੀ। ਦੋਵੇਂ ਥਾਈਲੈਂਡ ਦੇ ਫੁਕੇਟ 'ਚ ਸਥਿਤ ਅਮਨਪੁਰੀ ਬੀਚ ਰਿਜ਼ਾਰਟ 'ਚ ਵਿਆਹ ਦੇ ਬੰਧਨ 'ਚ ਬੱਝੇ ਸਨ, ਜਿਸ ਦੀਆਂ ਤਸਵੀਰਾਂ ਲੀਜ਼ਾ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਸਨ। ਦੱਸਣਯੋਗ ਹੈ ਕਿ ਲੀਜ਼ਾ ਦੇ ਪਤੀ ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਬਿਜ਼ਨੈੱਸਮੈਨ ਗੁੱਲੂ ਲਲਵਾਨੀ ਦੇ ਬੇਟੇ ਹਨ।
ਲੀਜ਼ਾ ਤੇ ਡਿਨੋ ਪਿਛਲੇ ਡੇਢ ਸਾਲ ਤੋਂ ਡੇਟ ਕਰ ਰਹੇ ਸਨ, ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾਇਆ ਸੀ। ਲੀਜ਼ਾ ਹਾਲ ਹੀ 'ਚ ਫਿਲਮ 'ਏ ਦਿਲ ਹੈ ਮੁਸ਼ਕਿਲ' 'ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਲੀਜ਼ਾ ਬਾਲੀਵੁੱਡ 'ਚ 'ਆਇਸ਼ਾ', 'ਰਾਸਕਲ', 'ਕੁਈਨ', 'ਦਿ ਸ਼ੌਕੀਨਜ਼', 'ਸੰਤਾ ਬੰਤਾ ਪ੍ਰਾਈਵੇਟ ਲਿਮਟਿਡ', 'ਹਾਊਸਫੁੱਲ 3' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ।

Tags: Lisa Haydon Baby Bump Instagram ਲੀਜ਼ਾ ਹੇਡਨ ਗਰਭਵਤੀ ਇੰਸਟਾਗ੍ਰਾਮ