FacebookTwitterg+Mail

'ਸਵਾਲ' ਰਾਹੀਂ ਸਤਿੰਦਰ ਸੱਤੀ ਨੇ ਕੀਤੀ ਔਰਤਾਂ ਦੇ ਸਤਿਕਾਰ ਦੀ ਮੰਗ (ਵੀਡੀਓ)

08 March, 2017 06:34:46 PM
ਜਲੰਧਰ— ਦੁਨੀਆ ਭਰ 'ਚ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਮਹਿਲਾ ਦਿਵਸ ਮੌਕੇ ਪੰਜਾਬ ਦੀ ਨਾਮਵਰ ਸ਼ਖਸੀਅਤ ਸਤਿੰਦਰ ਸੱਤੀ ਨੇ ਇਕ ਵੀਡੀਓ ਰਿਲੀਜ਼ ਕੀਤੀ ਹੈ, ਜਿਸ ਦਾ ਨਾਂ ਹੈ 'ਸਵਾਲ'। 'ਸਵਾਲ' 'ਚ ਸਤਿੰਦਰ ਸੱਤੀ ਨੇ ਮਹਿਲਾਵਾਂ 'ਤੇ ਹੋ ਰਹੇ ਜ਼ੁਲਮ ਨੂੰ ਦਰਸਾਉਂਦਿਆਂ ਉਨ੍ਹਾਂ ਨੂੰ ਸਤਿਕਾਰ ਦੇਣ ਦੀ ਮੰਗ ਕੀਤੀ ਹੈ।
'ਸਵਾਲ' ਵੀਡੀਓ 'ਚ ਸਤਿੰਦਰ ਸੱਤੀ ਦੇ ਨਾਲ-ਨਾਲ ਕੌਰ ਬੀ, ਮੈਂਡੀ ਤੱਖੜ ਤੇ ਡੌਲੀ ਗੁਲੇਰੀਆ ਵੀ ਨਜ਼ਰ ਆ ਰਹੀਆਂ ਹਨ। ਸਤਿੰਦਰ ਸੱਤੀ ਬੇਹੱਦ ਸੁਚੱਜੇ ਢੰਗ ਨਾਲ ਵੀਡੀਓ 'ਚ ਆਪਣੇ ਸ਼ਬਦਾਂ ਰਾਹੀਂ ਮਹਿਲਾਵਾਂ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਬੋਲ ਵੀ ਖੁਦ ਸਤਿੰਦਰ ਸੱਤੀ ਨੇ ਲਿਖੇ ਹਨ। ਸਤਿੰਦਰ ਸੱਤੀ ਨੇ ਫੇਸਬੁੱਕ 'ਤੇ ਵੀਡੀਓ ਦਾ ਯੂਟਿਊਬ ਲਿੰਕ ਸਾਂਝਾ ਕੀਤਾ ਹੈ, ਜੋ ਬਹੁਤ ਪ੍ਰਭਾਵਿਤ ਕਰਦੀ ਹੈ।

Tags: Satinder Satti Sawaal Womens Day Mandy Takhar Kaur B Dolly Guleria ਸਤਿੰਦਰ ਸੱਤੀ ਸਵਾਲ