FacebookTwitterg+Mail

ਮਹਿਲਾ ਦਿਵਸ 'ਤੇ ਸੰਨੀ ਲਿਓਨੀ ਨੂੰ ਲੈ ਕੇ ਰਾਮ ਗੋਪਾਲ ਨੇ ਕੀਤਾ ਗਲਤ ਟਵੀਟ, ਟਵਿਟਰ 'ਤੇ ਇੰਝ ਪਈ ਛਾੜ

    1/10
08 March, 2017 07:23:26 PM
ਮੁੰਬਈ— ਰਾਮ ਗੋਪਾਲ ਵਰਮਾ ਨੇ ਹਾਲ ਹੀ 'ਚ ਅਭਿਨੇਤਾ ਟਾਈਗਰ ਸ਼ਰਾਫ 'ਤੇ ਕਈ ਟਵੀਟ ਕਰਕੇ ਉਸ ਦੀ ਜਨਤਕ ਤੌਰ 'ਤੇ ਬੇਇੱਜ਼ਤੀ ਕੀਤੀ ਸੀ। ਹੁਣ ਇਕ ਵਾਰ ਫਿਰ ਰਾਮ ਗੋਪਾਲ ਵਰਮਾ ਚਰਚਾ 'ਚ ਹਨ ਤੇ ਇਸ ਵਾਰ ਵੀ ਉਨ੍ਹਾਂ ਦੇ ਚਰਚਾ 'ਚ ਆਉਣ ਦਾ ਕਾਰਨ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਉਨ੍ਹਾਂ ਦੇ ਮਹਿਲਾਵਾਂ ਨੂੰ ਲੈ ਕੇ ਕੀਤੇ ਗਏ ਗਲਤ ਟਵੀਟਸ ਹਨ।
54 ਸਾਲਾ ਡਾਇਰੈਕਟਰ ਨੇ ਮਹਿਲਾ ਦਿਵਸ 'ਤੇ ਸਭ ਤੋਂ ਪਹਿਲਾਂ ਮਹਿਲਾਵਾਂ ਦੇ ਸਨਮਾਨ 'ਚ ਲਿਖੇ ਇਕ ਬੇਹੱਦ ਚੰਗੇ ਟਵੀਟ ਨਾਲ ਸ਼ੁਰੂਆਤ ਕੀਤੀ, ਜਿਸ 'ਚ ਉਨ੍ਹਾਂ ਨੇ ਲਿਖਿਆ ਕਿ 'ਮਰਦ ਦਿਵਸ' ਇਸ ਲਈ ਨਹੀਂ ਮਨਾਇਆ ਜਾਂਦਾ ਕਿਉਂਕਿ ਸਾਲ ਦੇ ਸਾਰੇ ਦਿਨ ਮਰਦਾਂ ਨਾਲ ਸਬੰਧਤ ਹੁੰਦੇ ਹਨ ਤੇ ਮਹਿਲਾਵਾਂ ਨੂੰ ਇਹ ਸਿਰਫ ਇਕ ਹੀ ਦਿਨ ਕਿਉਂ? ਪਰ ਇਸ ਚੰਗੇ ਟਵੀਟ ਤੋਂ ਬਾਅਦ ਰਾਮ ਗੋਪਾਲ ਵਰਮਾ ਆਪਣੀ ਆਦਤ ਕਾਰਨ ਤਰ੍ਹਾਂ ਰੁਕੇ ਨਹੀਂ, ਸਗੋਂ ਹੋਰ ਕਈ ਟਵੀਟ ਕੀਤੇ, ਜਿਨ੍ਹਾਂ 'ਚ ਅਭਿਨੇਤਰੀ ਸੰਨੀ ਲਿਓਨੀ ਦੀ ਬੇਇੱਜ਼ਤੀ ਕੀਤੀ।
ਰਾਮ ਗੋਪਾਲ ਵਰਮਾ ਨੇ ਲਿਖਿਆ, 'ਮੈਂ ਉਮੀਦ ਕਰਦਾ ਹਾਂ ਕਿ ਦੁਨੀਆ ਦੀਆਂ ਸਾਰੀਆਂ ਮਹਿਲਾਵਾਂ ਮਰਦਾਂ ਨੂੰ ਉਨੀ ਹੀ ਖੁਸ਼ੀ ਦੇਣ, ਜਿੰਨੀ ਸੰਨੀ ਲਿਓਨੀ ਦਿੰਦੀ ਹੈ।'
ਇਹ ਪਹਿਲਾ ਮੌਕਾ ਨਹੀਂ ਹੈ, ਜਦੋ ਰਾਮ ਗੋਪਾਲ ਵਰਮਾ ਨੇ ਆਪਣੇ ਟਵੀਟ ਰਾਹੀਂ ਲੋਕਾਂ ਜਾਂ ਕਿਸੇ ਸੈਲੇਬ੍ਰਿਟੀ ਨੂੰ ਠੇਸ ਪਹੁੰਚਾਈ ਹੈ। ਰਾਮ ਇਸ ਤੋਂ ਪਹਿਲਾਂ ਹਾਲ ਹੀ 'ਚ ਸਾਊਥ ਇੰਡੀਅਨ ਅਭਿਨੇਤਾ ਚਿਰੰਜੀਵੀ ਤੇ ਉਨ੍ਹਾਂ ਦੇ ਭਰਾ ਨਾਗਾਬਾਬੂ ਨੂੰ ਵੀ ਕੁਝ ਮਹੀਨੇ ਪਹਿਲਾਂ ਟਵਿਟਰ 'ਤੇ ਕਾਫੀ ਕੁਝ ਸੁਣਾ ਚੁੱਕੇ ਹਨ। ਹਾਲ ਹੀ 'ਚ ਰਾਮ ਗੋਪਾਲ ਵਰਮਾ ਨੇ ਟਾਈਗਰ ਦੀ ਫਿਲਮ 'ਬਾਗ਼ੀ' ਦੀ ਇਕ ਤਸਵੀਰ ਨੂੰ ਟਵੀਟ ਕਰਦਿਆਂ ਉਸ ਨੂੰ 'ਬਿਕਨੀ ਬੇਬ' ਕਹਿ ਦਿੱਤਾ।

Tags: Womens Day Ram Gopal Verma Sunny Leone ਸੰਨੀ ਲਿਓਨੀ ਰਾਮ ਗੋਪਾਲ ਵਰਮਾ ਮਹਿਲਾ ਦਿਵਸ