FacebookTwitterg+Mail

OMG! ਸੁਨੀਲ ਗਰੋਵਰ ਨਾਲ ਲੜਾਈ ਦੇ ਬਾਅਦ ਸੈੱਟ 'ਤੇ ਰੋਏ ਕਪਿਲ ਸ਼ਰਮਾ

kapil sharma
21 March, 2017 03:20:34 PM
ਨਵੀਂ ਦਿੱਲੀ- ਕਪਿਲ ਸ਼ਰਮਾ ਨੂੰ ਅੰਦਾਜ਼ਾ ਨਹੀਂ ਸੀ ਕਿ ਸੁਨੀਲ ਗਰੋਵਰ ਨਾਲ ਉਨ੍ਹਾਂ ਦੀ ਲੜਾਈ ਬਹੁਤ ਜ਼ਿਆਦਾ ਵੱਧ ਜਾਵੇਗੀ। ਸੁਨੀਲ ਗਰੋਵਰ ਨਾਲ ਚੱਲ ਰਹੀ ਤਕਰਾਰ ਖੁਲ੍ਹ ਕੇ ਸਾਹਮਣੇ ਆ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਕਪਿਲ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ। 'ਦਿ ਕਪਿਲ ਸ਼ਰਮਾ ਸ਼ੋਅ' ਦੀ ਟੀਮ ਫਿਲਮ 'ਨਾਮ ਸ਼ਬਾਨਾ' ਦੀ ਟੀਮ ਨਾਲ ਸ਼ੂਟਿੰਗ ਕਰਨ ਵਾਲੀ ਸੀ ਪਰ ਸੁਨੀਲ ਅਤੇ ਚੰਦਨ ਨੇ ਕਪਿਲ ਨਾਲ ਸ਼ੂਟਿੰਗ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਕਾਫੀ ਦੇਰ ਬਾਅਦ ਜਦੋਂ ਦੋਵੇਂ ਨਹੀਂ ਮੰਨੇ ਤਾਂ ਐਪੀਸੋਡ ਦੀ ਸ਼ੂਟਿੰਗ ਕੈਂਸਿਲ ਕਰ ਦਿੱਤੀ ਗਈ। ਸੂਤਰਾਂ ਮੁਤਾਬਕ, ਇਸ ਦੌਰਾਨ ਕਪਿਲ ਕਾਫੀ ਦੁੱਖੀ ਨਜ਼ਰ ਆ ਰਹੇ ਸਨ। ਉਹ ਫਿਲਮ ਦੇ ਅਦਾਕਾਰ ਮਨੋਜ ਵਾਜਪੇਈ ਦੇ ਸਾਹਮਣੇ ਹੀ ਰੋ ਪਏ ਸਨ। ਸੂਤਰਾਂ ਦੀ ਮੰਨੀਏ ਤਾਂ ਕਪਿਲ ਨੇ ਸੁਨੀਲ ਅਤੇ ਚੰਦਨ ਨੂੰ ਕਈ ਵਾਰ ਫੋਨ ਕੀਤਾ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਸੋਨੀ ਟੀ. ਵੀ. ਵਲੋਂ ਸਿੱਧੂ ਨੂੰ ਕਪਿਲ, ਸੁਨੀਲ ਅਤੇ ਚੰਦਨ ਦੇ ਵਿੱਚ ਸਲਾਹ ਕਰਵਾਉਣ ਦੀ ਜ਼ਿੰਮੇਵਾਰੀ ਦਿੱਤੀ ਸੀ।
ਚੰਦਨ ਅਤੇ ਸੁਨੀਲ ਨੇ ਸਿੱਧੂ ਨਾਲ ਫੋਨ 'ਤੇ ਗੱਲ ਕੀਤੀ ਅਤੇ ਕਪਿਲ ਨਾਲ ਸ਼ੂਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ। ਸਿੱਧੂ ਨੇ ਸਾਰਿਆਂ ਦੀ ਛੋਟੀ ਜਿਹੀ ਮੀਟਿੰਗ ਕਰਵਾਉਣ ਦੀ ਵੀ ਗੱਲ ਕਹੀ ਸੀ। ਪਰ ਸੁਨੀਲ ਨੇ ਇਸ ਲਈ ਵੀ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਸਿੱਧੂ ਨੂੰ ਕਿਹਾ,'ਪਾਜੀ, ਦਿੱਲੀ ਆ ਕੇ ਤੁਹਾਡੇ ਨਾਲ ਪਰਸਨਲੀ ਮਿਲ ਲਵਾਂਗੇ।' ਚੰਦਨ ਬੋਲੇ,'ਨੌਕਰ ਹਾਂ, ਆਪਣੀ ਔਕਾਤ ਸਮਝ ਗਿਆ ਹਾਂ।'

Tags: Kapil Sharma Sunil Grover crying Naam Shabanaਸੁਨੀਲ ਗਰੋਵਰ ਕਪਿਲ ਸ਼ਰਮਾ

About The Author

Anuradha Sharma

Anuradha Sharma is News Editor at Jagbani.