FacebookTwitterg+Mail

ਸੁਨੀਲ ਗਰੋਵਰ ਨੇ ਕਪਿਲ ਸ਼ਰਮਾ ਨੂੰ ਸੁਣਾਈਆਂ ਖਰੀਆਂ-ਖਰੀਆਂ, ਕਿਹਾ 'ਤੁਸੀਂ ਭਗਵਾਨ ਨਹੀਂ ਹੋ'

    1/3
21 March, 2017 02:58:39 PM
ਮੁੰਬਈ— ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਸੋਮਵਾਰ ਨੂੰ ਆਪਣੇ ਸਾਥੀ ਕਲਾਕਾਰ ਸੁਨੀਲ ਗਰੋਵਰ ਨਾਲ ਹੋਏ ਝਗੜੇ ਤੋਂ ਇਨਕਾਰ ਕੀਤਾ। ਕਪਿਲ ਨੇ ਹਾਲਾਂਕਿ ਮੰਨਿਆ ਕਿ ਸੁਨੀਲ ਨਾਲ ਉਸ ਦੀ ਬਹਿਸ ਹੋਈ ਸੀ ਪਰ ਉਸ ਨੇ ਇਹ ਵੀ ਕਿਹਾ ਕਿ ਉਹ ਸੁਨੀਲ ਨੂੰ ਪਿਆਰ ਕਰਦੇ ਹਨ ਤੇ ਉਸ ਨੂੰ ਵੱਡੇ ਭਰਾ ਵਾਂਗ ਮੰਨਦੇ ਹਨ।
ਅਜਿਹੀਆਂ ਖਬਰਾਂ ਆਈਆਂ ਸਨ ਕਿ 'ਦਿ ਕਪਿਲ ਸ਼ਰਮਾ ਸ਼ੋਅ' 'ਚ ਡਾ. ਮਸ਼ਹੂਰ ਗੁਲਾਟੀ ਦਾ ਕਿਰਦਾਰ ਨਿਭਾਉਣ ਵਾਲੇ ਸੁਨੀਲ ਨਾਲ ਕਪਿਲ ਨੇ ਆਸਟ੍ਰੇਲੀਆ ਤੋਂ ਮੁੰਬਈ ਵਾਪਸ ਆਉਂਦੇ ਸਮੇਂ ਜਹਾਜ਼ 'ਚ ਝਗੜਾ ਕੀਤਾ ਸੀ। ਕਪਿਲ ਨੇ ਸੋਮਵਾਰ ਨੂੰ ਫੇਸਬੁੱਕ ਰਾਹੀਂ ਆਪਣੇ ਤੇ ਸੁਨੀਲ ਗਰੋਵਰ ਨਾਲ ਹੋਏ ਝਗੜੇ ਦੀ ਖਬਰ ਨੂੰ ਗਲਤ ਮੰਨਿਆ।
ਹਾਲਾਂਕਿ ਸੁਨੀਲ ਗਰੋਵਰ ਨੇ ਝਗੜੇ ਦੀਆਂ ਅਟਕਲਾਂ ਨੂੰ ਸੱਚ ਕਰਦਿਆਂ ਇਕ ਟਵੀਟ ਕੀਤਾ। ਇਸ ਟਵੀਟ 'ਚ ਸੁਨੀਲ ਗਰੋਵਰ ਨੇ ਕਪਿਲ ਸ਼ਰਮਾ 'ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਸੁਨੀਲ ਨੇ ਕਪਿਲ ਸ਼ਰਮਾ ਨੂੰ ਟੈਗ ਕਰਦਿਆਂ ਆਪਣੇ ਟਵੀਟ 'ਚ ਲਿਖਿਆ, 'ਹਾਂ ਤੁਸੀਂ ਮੇਰਾ ਦਿਲ ਦੁਖਾਇਆ ਹੈ। ਭਾਵੇਂ ਸਾਰਿਆਂ ਕੋਲ ਤੁਹਾਡੇ ਜਿੰਨਾ ਟੈਲੇਂਟ ਤੇ ਸਫਲਤਾ ਨਹੀਂ ਹੈ ਪਰ ਤੁਹਾਨੂੰ ਇਕ ਇਨਸਾਨ ਨੂੰ ਇਨਸਾਨ ਸਮਝਣ ਦੀ ਜ਼ਰੂਰਤ ਹੈ। ਮੇਰੇ ਵਲੋਂ ਤੁਹਾਨੂੰ ਇਕ ਸੁਝਾਅ ਹੈ ਕਿ ਤੁਸੀਂ ਜਾਨਵਰਾਂ ਤੋਂ ਇਲਾਵਾ ਇਨਸਾਨਾਂ ਦੀ ਵੀ ਇੱਜ਼ਤ ਕਰੋ। ਜੇਕਰ ਕੋਈ ਤੁਹਾਨੂੰ ਸਹੀ ਸਲਾਹ ਦੇਵੇ ਤਾਂ ਤੁਸੀਂ ਉਸ ਨੂੰ ਗਾਲ੍ਹਾਂ ਨਾ ਕੱਢੋ।'
ਆਪਣੇ ਟਵੀਟ 'ਚ ਸੁਨੀਲ ਨੇ ਲਿਖਿਆ, 'ਮੈਂ ਤੁਹਾਡਾ ਧੰਨਵਾਦ ਅਦਾ ਕਰਦਾ ਹਾਂ ਕਿ ਤੁਸੀਂ ਮੈਨੂੰ ਇਸ ਗੱਲ ਦਾ ਅਹਿਸਾਸ ਦਿਲਾਇਆ ਹੈ ਕਿ ਇਹ ਤੁਹਾਡਾ ਸ਼ੋਅ ਹੈ ਤੇ ਤੁਸੀਂ ਜਦੋਂ ਚਾਹੋ ਇਸ ਸ਼ੋਅ ਤੋਂ ਕਿਸੇ ਨੂੰ ਵੀ ਬਾਹਰ ਕਰ ਸਕਦੇ ਹੋ। ਤੁਸੀਂ ਕਾਮੇਡੀ ਦੇ ਬਾਦਸ਼ਾਹ ਹੋ ਤੇ ਆਪਣੀ ਫੀਲਡ 'ਚ ਬਿਹਤਰ ਹੋ ਪਰ ਤੁਸੀਂ ਭਗਵਾਨ ਨਹੀਂ ਹੋ।'

Tags: Sunil Grover Kapil Sharma Twitter ਸੁਨੀਲ ਗਰੋਵਰ ਕਪਿਲ ਸ਼ਰਮਾ