FacebookTwitterg+Mail

ਰਜਨੀਕਾਂਤ ਦੇ ਦਾਮਾਦ ਧਨੁਸ਼ ਮੁਸ਼ਕਲ 'ਚ, ਹੋਇਆ ਹਾਈਕੋਰਟ 'ਚ ਇਹ ਮਾਮਲਾ ਦਰਜ

dhanush
21 March, 2017 03:33:25 PM

ਮੁੰਬਈ—ਦੱਖਣੀ ਅਭਿਨੇਤਾ ਰਜਨੀਕਾਂਤ ਦੇ ਦਾਮਾਦ ਤੇ ਫਿਲਮ 'ਸ਼ਮਿਤਾਭ' ਤੇ 'ਰਾਂਝਨਾ' ਦਾ ਦੱਖਣੀ ਅਭਿਨੇਤਾ ਧਨੁਸ਼ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਸਨ। ਇਕ ਦਮਪੰਤੀ ਨੈ ਧਨੁਸ਼ ਨੂੰ ਆਪਣਾ ਬੇਟਾ ਦੱਸਦੇ ਹੋਏ ਮਦਰਾਸ ਹਾਈ ਕੋਰਟ 'ਚ ਮਾਮਲਾ ਦਰਜ ਕਰਵਾਇਆ ਸੀ ਹੁਣ ਇਸ ਕੇਸ 'ਚ ਇਕ ਨਵਾਂ ਮੋੜ ਆਇਆ ਹੈ। ਧਨੁਸ਼ ਦੀ ਮੈਡੀਕਲ ਰਿਪੋਰਟ ਮੁਤਾਬਕ ਉਨ੍ਹਾਂ ਦੇ ਮੋਡੇ 'ਤੇ ਤਿਲ ਨੂੰ ਸਰਜਰੀ ਕਰਵਾ ਕੇ ਮਿਟਾਇਆ ਦਿੱਤਾ ਗਿਆ ਹੈ। ਅਦਾਲਤ ਨੇ ਮਾਮਲੇ ਦੀ ਸੁਣਵਾਈ 27 ਮਾਰਚ ਤਕ ਰੱਦ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਇਕ ਤਾਮਿਲ ਦਮਪੰਤੀ ਆਰ ਕਾਤੀਰੇਸਨ ਅਤੇ ਉਨ੍ਹਾਂ ਦੀ ਪਤਨੀ ਮੀਨਾਕਸ਼ੀ ਨੇ ਕੋਰਟ 'ਚ ਅਰਜੀ ਦਾਖਲ ਕਰਦੇ ਹੋਏ ਧਨੁਸ਼ ਤੋਂ 65,000 ਰੁਪਏ ਦਾ ਮਾਸਿਕ ਗੁਜਾਰਾ ਭੱਤੇ ਦੀ ਮੰਗ ਕੀਤੀ ਹੈ। ਇਸ ਪੂਰੇ ਮਾਮਲੇ ਨੂੰ ਦੇਖਦੇ ਹੋਏ ਅਦਾਲਤ ਨੇ ਧਨੁਸ਼ ਦਾ ਮੈਡੀਕਲ ਚੈਕਅਪ ਕਰਵਾਉਣ ਦਾ ਆਦੇਸ਼ ਦਿੱਤਾ ਸੀ। ਬੀਤੇ ਦਿਨੀਂ ਅਦਾਲਤ 'ਚ ਪੇਸ਼ ਹੋਈ ਰਿਪੋਰਟ ਤੋਂ ਇਹ ਸਾਬਤ ਹੋਇਆ ਸੀ ਕਿ ਫਿਲਹਾਲ ਧਨੁਸ਼ ਦੇ ਮੋਡੇ 'ਤੇ ਕੋਈ ਤਿਲ ਨਹੀਂ ਹੈ। ਦੰਮਪਤੀ ਵੱਲੋਂ ਇਹ ਵੀ ਦਲੀਲ ਦਿੱਤੀ ਜਾ ਰਹੀ ਹੈ ਕਿ ਧਨੁਸ਼ ਵੱਲੋਂ ਦਰਜ ਪ੍ਰਮਾਨ ਪੱਤਰ ਵਾਸਤਵਿਕ ਨਹੀਂ ਹੈ ਅਤੇ ਉਸ 'ਚ ਉਸਦਾ ਨਾਂ ਅਤੇ ਪੰਜੀਕਰਨ ਦਾ ਜਿਕਰ ਵੀ ਨਹੀਂ ਕੀਤਾ ਗਿਆ ਹੈ। ਇਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦਾ ਤੀਜਾ ਲੜਕਾ ਘਰ ਤੋਂ ਭੱਜ ਗਿਆ ਸੀ। ਉਨ੍ਹਾਂ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਧਨੁਸ਼ ਨੂੰ ਉਸ ਦੀਆਂ ਫਿਲਮਾਂ ਤੋਂ ਪਹਿਚਾਣਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕੁਝ ਤਸਵੀਰਾਂ ਵੀ ਦਿਖਾਈਆਂ ਅਤੇ ਦਾਅਵਾ ਕੀਤਾ ਕਿ ਇਹ ਧਨੁਸ਼ ਦੇ ਬੱਚਪਨ ਦੀਆਂ ਤਸਵੀਰਾਂ ਸਨ ਪਰ ਧਨੁਸ਼ ਨੇ ਹਾਈ ਕੋਰਟ 'ਚ ਇਸ ਦਮਪੰਤੀ ਦੇ ਖਿਲਾਫ ਇਹ ਪਟੀਸ਼ਨ ਦਿੱਤੀ ਹੈ ਕਿ ਉਨ੍ਹਾਂ ਨੇ ਇਸ ਨੂੰ ਪੂਰੀ ਤਰ੍ਹਾਂ ਬਲੈਕਮੇਲ ਕਰਨ ਵਾਲ ਕੇਸ ਕਰਾਰ ਦਿੱਤਾ ਹੈ।


Tags: Dhanush Rajinikanth Madras High Court Shamitabh ਰਜਨੀਕਾਂਤ ਧਨੁਸ਼ ਮਦਰਾਸ ਹਾਈ ਕੋਰਟ