FacebookTwitterg+Mail

ਫਿਲਮ 'ਦਿ ਫਕੀਰ ਆਫ ਵੇਨਿਸ' 'ਚ ਫਰਹਾਨ ਦਾ ਇਹ ਰੂਪ ਦੇਖ ਕੇ ਰਹਿ ਜਾਓਗੇ ਹੈਰਾਨ

farhan akhtar
21 March, 2017 04:21:12 PM

ਮੁੰਬਈ— ਬਾਲੀਵੁੱਡ ਇੰਡਸਟਰੀ ਦੇ ਨਿਰਦੇਸ਼ਕ ਤੇ ਅਭਿਨੇਤਾ ਫਰਹਾਨ ਅਖਤਰ ਆਉਣ ਵਾਲੀ ਫਿਲਮ 'ਦਿ ਫਕੀਰ ਆਫ ਵੇਨਿਸ' ਦਾ ਫਰਸਟ ਲੁੱਕ ਪੋਸਟਰ ਰਿਲੀਜ਼ ਕਰ ਦਿੱਤਾ ਹੈ। ਇਸ ਫਿਲਮ 'ਚ ਅਨੁ ਕਪੂਰ ਵੀ ਫਰਹਾਨ ਦੇ ਨਜ਼ਰ ਆਉਣਗੇ। ਇਸ ਪੋਸਟਰ 'ਚ ਤੁਸੀਂ ਦੋਵਾਂ ਨੂੰ ਇਕ ਫਕੀਰ ਦੇ ਅੰਦਾਜ 'ਚ ਦੇਖ ਸਕਦੇ ਹੋ। ਫਰਹਾਨ ਦੇ ਇਸ ਪੋਸਟਰ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਹਰ ਵਾਰ ਦੀ ਤਰ੍ਹਾਂ ਇਹ ਆਪਣੇ ਪ੍ਰਸ਼ੰਸਕਾਂ ਲਈ ਕੁਝ ਅਲੱਗ ਪੇਸ਼ ਕਰਨ ਦੀ ਕੋਸ਼ਿਸ਼ ਕਰਨਗੇ।

ਜ਼ਿਕਰਯੋਗ ਹੈ ਕਿ ਫਿਲਮ ਦੀ ਟੈਗਲਾਈਨ ਨੂੰ ਦੇਖ ਕੇ ਇਹ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਫਿਲਮ 'ਚ ਦੋਵੇਂ ਪਾਖੰਡੀ ਫਕੀਰ ਦਾ ਕਿਰਦਾਰ ਨਿਭਾਉਣ ਵਾਲੇ ਹਨ। ਫਿਲਹਾਲ ਇਸ ਸ਼ਾਨਦਾਰ ਜੋੜੀ ਤੋਂ ਪ੍ਰਸ਼ੰਸਕਾਂ ਨੂੰ ਬਹੁਤ ਉਮੀਦਾ ਹਨ। ਇਸ ਫਿਲਮ ਦਾ ਨਿਰਦੇਸ਼ਕ ਆਨੰਦ ਸੁਰਾਪੂਰ ਕਰ ਰਹੇ ਹਨ। ਇਸ ਫਿਲਮ ਦਾ ਰਿਲੀਜ਼ ਡੇਟ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਉਮੀਦ ਕਰ ਸਕਦੇ ਹਾਂ ਕਿ ਇਸ ਸਾਲ ਦੇ ਅੰਤ ਤਕ ਰਿਲੀਜ਼ ਹੋ ਸਕਦੀ ਹੈ। ਇਸ ਫਿਲਮ ਤੋਂ ਇਲਾਵਾ ਫਰਹਾਨ 'ਲਖਨਊ ਸੈਂਟਰਲ' 'ਚ ਨਜ਼ਰ ਆਉਣਗੇ। ਜੇਲ 'ਚ ਰਹਿਣ ਵਾਲਿਆ 'ਤੇ ਆਧਾਰਿਤ ਇਸ ਫਿਲਮ ਨੂੰ 15 ਸਤੰਬਰ ਤਕ ਰਿਲੀਜ਼ ਕੀਤਾ ਜਾਵੇਗਾ।


Tags: The Fakir of Venice Farhan Akhtar Annu Kapoor Lucknow Central ਫਰਹਾਨ ਅਖਤਰ ਦਿ ਫਕੀਰ ਆਫ ਵੇਨਿਸ ਅਨੁ ਕਪੂਰ