FacebookTwitterg+Mail

ਆਖਿਰ ਆ ਹੀ ਗਈ ਕਪਿਲ ਸ਼ਰਮਾ ਨੂੰ 'ਅਕਲ', ਹੁਣ ਕੀਤਾ ਇਹ ਟਵੀਟ

    1/3
21 March, 2017 04:56:19 PM
ਮੁੰਬਈ— ਕਪਿਲ ਸ਼ਰਮਾ ਨਾਲ ਲੜਾਈ ਦੀਆਂ ਖਬਰਾਂ 'ਤੇ ਸੁਨੀਲ ਗਰੋਵਰ ਨੇ ਅੱਜ ਸਵੇਰੇ ਚੁੱਪੀ ਤੋੜੀ। ਉਸ ਨੇ ਇਕ ਟਵੀਟ ਰਾਹੀਂ ਕਪਿਲ ਨੂੰ ਆਪਣੇ ਅੰਦਾਜ਼ 'ਚ ਖਰੀਆਂ-ਖਰੀਆਂ ਸੁਣਾਈਆਂ। ਸੁਨੀਲ ਨੇ ਕਪਿਲ ਨੂੰ ਸੁਣਾਉਂਦਿਆਂ ਲਿਖਿਆ, 'ਭਾਵੇਂ ਸਾਰਿਆਂ ਕੋਲ ਤੁਹਾਡੇ ਜਿੰਨਾ ਟੈਲੇਂਟ ਤੇ ਸਫਲਤਾ ਨਹੀਂ ਹੈ ਪਰ ਇਨਸਾਨ ਨੂੰ ਹਮੇਸ਼ਾ ਇਨਸਾਨ ਹੀ ਸਮਝਣਾ ਚਾਹੀਦਾ ਹੈ। ਮੈਂ ਤੁਹਾਨੂੰ ਇਸ ਗੱਲ ਲਈ ਵੀ ਧੰਨਵਾਦ ਕਹਿੰਦਾ ਹਾਂ ਕਿ ਤੁਸੀਂ ਮੈਨੂੰ ਅਹਿਸਾਸ ਕਰਵਾਇਆ ਕਿ ਇਹ ਤੁਹਾਡਾ ਸ਼ੋਅ ਹੈ ਤੇ ਤੁਸੀਂ ਜਦੋਂ ਚਾਹੋ, ਜਿਸ ਨੂੰ ਚਾਹੋ ਇਸ 'ਚੋਂ ਬਾਹਰ ਕਰ ਸਕਦੇ ਹੋ। ਤੁਸੀਂ ਮਜ਼ਾਕ ਦੇ ਬਾਦਸ਼ਾਹ ਹੋ ਤੇ ਆਪਣੀ ਫੀਲਡ 'ਚ ਬੈਸਟ ਹੋ ਪਰ ਯਾਦ ਰੱਖੋ ਕਿ ਤੁਸੀਂ 'ਭਗਵਾਨ' ਨਹੀਂ ਹੋ। ਆਪਣਾ ਧਿਆਨ ਰੱਖੋ। ਨਾਲ ਹੀ ਇਹ ਪ੍ਰਾਰਥਨਾ ਵੀ ਹੈ ਕਿ ਤੁਹਾਨੂੰ ਅੱਗੇ ਹੋਰ ਸਫਲਤਾ ਮਿਲੇ।'
ਕਪਿਲ ਨੇ ਤੁਰੰਤ ਦਿੱਤੀ ਇਹ ਪ੍ਰਤੀਕਿਰਿਆ
ਸੁਨੀਲ ਦੇ ਇਸ ਟਵੀਟ ਦੇ ਕੁਝ ਹੀ ਦੇਰ ਬਾਅਦ ਕਪਿਲ ਨੇ ਰਿਪਲਾਈ ਕੀਤਾ, 'ਮੈਂ ਸਵੇਰੇ 6 ਵਜੇ ਪੈਕਅੱਪ ਕੀਤਾ ਹੈ। ਮੈਨੂੰ ਤੁਹਾਨੂੰ ਮਿਲਣ ਆ ਰਿਹਾ ਹਾਂ। ਮੈਨੂੰ ਅਕਲ ਆ ਗਈ ਹੈ ਤੇ ਇਸ ਤੋਂ ਬਾਅਦ ਮੈਂ ਤੁਹਾਡਾ ਹੋਰ ਵੀ ਸਨਮਾਨ ਕਰਨ ਲੱਗਾ ਹਾਂ।'

Tags: Kapil Sharma Sunil Grover Fight ਕਪਿਲ ਸ਼ਰਮਾ ਸੁਨੀਲ ਗਰੋਵਰ