FacebookTwitterg+Mail

'ਨਾਗਾਰਜੁਨ' ਦੀ ਅਦਾਕਾਰਾ ਸੀਰਤ ਕਪੂਰ ਨੇ ਪੋਸਟ ਕੀਤੀਆਂ ਬੋਲਡ ਤਸਵੀਰਾਂ, ਹੋ ਰਹੇ ਨੇ ਹਰ ਪਾਸੇ ਚਰਚੇ

    1/2
21 March, 2017 05:29:49 PM
ਮੁੰਬਈ- ਸਾਊਥ ਫਿਲਮਾਂ ਦੀ ਅਦਾਕਾਰਾ ਸੀਰਤ ਕਪੂਰ ਇਨ੍ਹੀਂ ਦਿਨੀਂ ਆਪਣੀ ਇਕ ਬੋਲਡ ਤਸਵੀਰ ਨੂੰ ਲੈ ਕੇ ਚਰਚਾ 'ਚ ਹੈ। ਇਹ ਤਸਵੀਰ ਉਨ੍ਹਾਂ ਦੇ ਇਕ ਫੋਟੋਸ਼ੂਟ ਦਾ ਹਿੱਸਾ ਹੈ ਜੋ ਉਨ੍ਹਾਂ ਨੇ ਹਾਲ ਹੀ 'ਚ ਕਰਵਾਇਆ ਹੈ ਅਤੇ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਸੀਰਤ ਕਪੂਰ ਨੇ ਆਪਣੀ ਇਹ ਬੋਲਡ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਅਤੇ ਲਿਖਿਆ ਹੈ,''ਰਾਜਸੀ ਅੰਦਾਜ਼ ਅਤੇ ਸਟਾਈਲਿਸ਼।'' ਇਸ ਤਸਵੀਰ 'ਚ ਸੀਰਤ ਇਕ ਫਰ ਵਾਲੇ ਕੋਰਟ 'ਚ ਦਿਖ ਰਹੀ ਹੈ ਜਿਸ 'ਚ ਉਹ ਕਾਫੀ ਬੋਲਡ ਹੈ। ਦੱਸ ਦਈਏ ਕਿ ਸੀਰਤ ਨੇ ਸਾਊਥ 'ਚ ਅਜੇ ਕੁਝ ਹੀ ਫਿਲਮਾਂ ਕੀਤੀਆਂ ਹਨ ਪਰ ਉੱਥੇ ਉਹ ਕਾਫੀ ਮਸ਼ਹੂਰ ਹੈ।
ਜਲਦ ਹੀ ਉਹ ਸਾਊਥ ਸੁਪਰਸਟਾਰ ਨਾਗਾਰਜੁਨ ਨਾਲ ਫਿਲਮ 'ਰਾਜੂ ਗਰੀ ਗਧੀ 2' 'ਚ ਨਜ਼ਰ ਆਵੇਗੀ। ਐਕਟਿੰਗ ਦੇ ਇਲਾਵਾ ਸੀਰਤ ਕਪੂਰ ਡਾਇਰੈਕਸ਼ਨ ਦੀਆਂ ਵੀ ਬਾਰੀਕੀਆਂ ਵੀ ਸਿਖ ਚੁੱਕੀ ਹੈ। ਉਨ੍ਹਾਂ ਨੇ ਰਣਬੀਰ ਕਪੂਰ ਦੀ ਫਿਲਮ 'ਰਾਕਸਟਾਰ' 'ਚ ਇਮਤਿਆਜ਼ ਅਲੀ ਦੀ ਵੀ ਮਦਦ ਕੀਤੀ ਸੀ।

Tags: seerat kapoor photoshoot nagarjun raju gari gadhi 2ਸਾਊਥ ਫਿਲਮਾਂ ਸੀਰਤ ਕਪੂਰ

About The Author

Anuradha Sharma

Anuradha Sharma is News Editor at Jagbani.