FacebookTwitterg+Mail

ਅਕਸ਼ੇ ਦੀ ਫਿਲਮ 'ਗੋਲਡ' ਦੀ ਹੀਰੋਇਨ ਬਣੇਗੀ ਇਹ ਬੋਲਡ ਅਭਿਨੇਤਰੀ

    1/2
21 March, 2017 05:32:45 PM

ਮੁੰਬਈ— ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਇਨ੍ਹੀਂ ਦਿਨੀਂ ਆਪਣੀਆਂ ਆਉਣ ਵਾਲੀਆਂ ਫਿਲਮਾਂ ਦੀ ਸ਼ੂਟਿੰਗ 'ਚ ਵਿਅਸਥ ਹਨ। ਅਕਸ਼ੇ ਕੁਮਾਰ ਅਜਕਲ ਕਾਫੀ ਵੱਖ-ਵੱਖ ਸਬਜੈਕਟ ਵਾਲੀਆਂ ਫਿਲਮਾਂ ਕਰ ਰਹੇ ਹਨ। ਇਨ੍ਹਾਂ 'ਚੋ ਇਕ ਫਿਲਮ ਰੀਮਾ ਕਾਗਤੀ ਦੀ ਫਿਲਮ 'ਗੋਲਡ' ਵੀ ਹੈ। ਇਹ ਫਿਲਮ ਸਪਰੋਟਸ 'ਤੇ ਆਧਾਰਿਤ ਬਾਇਓਪਿਕ ਹੋਵੇਗੀ ਜੋ ਬਲਬੀਰ ਸਿੰਘ ਦੇ ਜੀਵਣ 'ਤੇ ਆਧਰਿਤ ਹੋਵੇਗੀ। ਬਲਬੀਰ ਸਿੰਘ ਇਕ ਪ੍ਰਸਿੱਧ ਹਾਕੀ ਦੇ ਖਿਡਾਰੀ ਸਨ ਜਿਨ੍ਹਾਂ ਨੇ ਭਾਰਤ ਨੂੰ ਅੋਲੰਮਪਿਕ ਗੇਮਜ਼ 'ਚ ਲਗਾਤਾਰ ਤਿੰਨ ਗੋਲਡ ਮੈਡਲ ਜਿੱਤ ਕੇ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਅਕਸ਼ੇ ਇਨ੍ਹੀਂ ਦਿਨੀ ਆਫ-ਬੀਟ ਅਭਿਨੇਤਰੀਆਂ ਨਾਲ ਵੀ ਕੰਮ ਕਰ ਰਹੇ ਹਨ। ਅਕਸ਼ੇ ਬਾਲੀਵੁੱਡ ਅਭਿਨੇਤਰੀ ਸਵਰਾ ਭਾਸਕਰ ਦੇ ਨਾਲ ਆਪਣੀ ਅੱਗਲੀ ਫਿਲਮ ਕਰ ਸਕਦੇ ਹਨ। ਇਸ ਫਿਲਮ ਲਈ ਫਿਲਮਕਾਰਾਂ ਨੂੰ ਇਕ ਪਾਵਰਫੁੱਲ ਅਭਿਨੇਤਰੀ ਦੀ ਤਲਾਸ਼ ਸੀ ਪਰ ਕੁਝ ਸਮੇਂ ਬਾਅਦ ਅਕਸ਼ੇ ਨੇ ਸਵਰਾ ਨੂੰ ਹੀ ਚੁਣਿਆ ਹੈ। ਉਨ੍ਹਾਂ ਨੇ ਸਵਰਾ ਨਾਲ ਇਸ ਬਾਰੇ ਗੱਲਬਾਤ ਕੀਤੀ ਅਤੇ ਹੁਣ ਜਲਦ ਹੀ ਸਵਰਾ ਇਸ 'ਤੇ ਫੈਸਲਾ ਕਰੇਗੀ। ਸਵਰਾ ਦੀ ਪਿਛਲੀ ਰਿਲੀਜ਼ ਫਿਲਮ 'ਨਿਲ ਬਟੇ ਸਨਨਾਟਾ' ਤੋਂ ਪ੍ਰਸ਼ੰਸਕ ਬਹੁਤ ਪ੍ਰਭਾਵਿਤ ਹੋਏ ਹਨ। ਜਿਸ ਨੂੰ ਦੇਖਦੇ ਹੋਏ ਫਿਲਮਕਾਰਾਂ ਨੂੰ ਲੱਗਿਆ ਕਿ 'ਗੋਲਡ' ਵਰਗੀ ਫਿਲਮ ਲਈ ਇਹ ਅਦਾਕਾਰ ਸਹੀ ਰਹੇਗੀ। ਇਸ ਤੋਂ ਪਹਿਲਾਂ ਸਵਰਾ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਫਿਲਮ 'ਪ੍ਰੇਮ ਰਤਨ ਧਨ ਪਾਓ' 'ਚ ਸਲਮਾਨ ਦੀ ਭੈਣ ਦੀ ਭੂਮਿਕਾ ਨਿਭਾਈ ਹੈ।


Tags: Swara Bhaskar Akshay Kumar Gold Prem Ratan Dhan Payo Goldmedal Balbir Singh ਅਕਸ਼ੇ ਕੁਮਾਰ ਸਵਰਾ ਭਾਸਕਰ ਗੋਲਡ