FacebookTwitterg+Mail

ਐਕਸ ਬਿੱਗ ਬੌਸ ਮੁਕਾਬਲੇਬਾਜ਼ ਨੋਰਾ ਫਤੇਹੀ ਨੇ ਅੰਗਦ ਬੇਦੀ ਨਾਲ ਡੇਟਿੰਗ 'ਤੇ ਕੀਤਾ ਖੁਲਾਸਾ

nora fatehi angad bedi
21 March, 2017 05:34:10 PM
ਮੁੰਬਈ— ਮਾਡਲ-ਅਭਿਨੇਤਰੀ ਤੇ ਸਾਬਕਾ 'ਬਿੱਗ ਬੌਸ' ਮੁਕਾਬਲੇਬਾਜ਼ ਨੋਰਾ ਫਤੇਹੀ ਨੇ ਆਪਣੇ ਤੇ ਅਭਿਨੇਤਾ ਅੰਗਦ ਬੇਦੀ ਵਿਚਾਲੇ ਡੇਟਿੰਗ ਦੀਆਂ ਖਬਰਾਂ ਨੂੰ ਅਫਵਾਹ ਦੱਸਿਆ ਹੈ। ਅਭਿਨੇਤਰੀ ਨੇ ਅੰਗਦ ਨੂੰ ਚੰਗਾ ਦੋਸਤ ਦੱਸਿਆ ਤੇ ਕਿਹਾ ਕਿ ਉਹ ਦੋਵੇਂ ਇਕ-ਦੂਜੇ ਨੂੰ ਚੰਗੀ ਤਰ੍ਹਾਂ ਨਾਲ ਸਮਝਦੇ ਹਨ।
ਐਮਾਜ਼ਾਨ ਇੰਡੀਆ ਫੈਸ਼ਨ ਵੀਕ ਦੇ ਚੌਥੇ ਦਿਨ ਨੂਰਾ ਨੇ ਕਿਹਾ, 'ਅੰਗਦ ਮੇਰਾ ਸਭ ਤੋਂ ਚੰਗਾ ਦੋਸਤ ਹੈ। ਅਸੀਂ ਦੋਵੇਂ ਇਕ-ਦੂਜੇ ਨੂੰ ਚੰਗੀ ਤਰ੍ਹਾਂ ਨਾਲ ਸਮਝਦੇ ਹਾਂ। ਮੈਂ ਤੇ ਅੰਗਦ ਇਕੱਠੇ ਡਿਜ਼ਾਈਨਰ ਪਵਨ ਸਚਦੇਵ ਲਈ ਰੈਂਪ 'ਤੇ ਚੱਲ ਰਹੇ ਹਾਂ।'
ਜਦੋਂ ਉਸ ਕੋਲੋਂ ਅੰਗਦ ਨਾਲ ਲਿੰਕਅੱਪ ਦੀ ਰਿਪੋਰਟ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ ਤੇ ਕਿਹਾ, 'ਮੈਂ ਇਸ 'ਤੇ ਟਿੱਪਣੀ ਨਹੀਂ ਕਰਨਾ ਚਾਹੁੰਦੀ ਹਾਂ।' ਅੰਗਦ ਤੇ ਨੋਰਾ ਇਕ-ਦੂਜੇ ਨਾਲ ਰੈਂਪ 'ਤੇ ਚੱਲਣ ਨੂੰ ਲੈ ਕੇ ਬਹੁਤ ਉਤਸ਼ਾਹਿਤ ਦਿਖੇ।

Tags: Nora Fatehi Angad Bedi Bigg Boss ਨੋਰਾ ਫਤੇਹੀ ਅੰਗਦ ਬੇਦੀ