FacebookTwitterg+Mail

ਕਲਾਕਾਰ ਨੂੰ ਆਸਾਨ ਨਹੀਂ, ਚੁਣੌਤੀਪੂਰਨ ਕਿਰਦਾਰ ਚੁਣਨੇ ਚਾਹੀਦੇ ਹਨ : ਸ਼ਾਹਰੁਖ ਖਾਨ

shah rukh khan
21 March, 2017 06:21:52 PM

ਮੁੰਬਈ— ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੀ ਫਿਲਮਾਂ ਦਾ ਪ੍ਰਸ਼ੰਸਕਾਂ ਨੂੰ ਬੜੀ ਬੇਸਬਰੀ ਨਾਲ ਇੰਤਜਾਰ ਰਹਿੰਦਾ ਹੈ। ਸ਼ਾਹਰੁਖ ਦਾ ਮੰਨਣਾ ਹੈ ਕਿ ਇਕ ਕਲਾਕਾਰ ਦੇ ਰੂਪ 'ਚ ਅਸੰਭਵ ਅਤੇ ਚੁਣੌਤੀ ਵਾਲੀ ਭੂਮਿਕਾ ਨੂੰ ਜ਼ਿਆਦਾ ਪਸੰਦ ਕਰਦੇ ਹਨ। ਉਨ੍ਹਾਂ ਮੁਤਾਬਕ ਜੇ ਕੋਈ ਆਪਣੀ ਵੱਲੋਂ ਬੈਸਟ ਪਰਫਾਰਮੈਂਸ ਦੇਣ ਤੋਂ ਬਾਅਦ ਵੀ ਅਸਫਸਲ ਰਹਿ ਜਾਵੇਤਾ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਹੈ।

ਜ਼ਿਕਰਯੋਗ ਹੈ ਕਿ ਸ਼ਾਹਰੁਖ ਨੇ ਟਵਿਟ ਕਰਦੇ ਹੋਏ ਕਿਹਾ, ''ਕਲਾਕਾਰ ਆਸਾਨ ਕਿਰਦਾਰ ਚੁਣਦੇ ਹਨ ਪਰ ਇਸ ਤੋਂ ਇਲਾਵਾ ਇਕ ਕਲਾਕਾਰ ਨੂੰ ਅਸੰਭਵ ਅਤੇ ਚੁਣੌਤੀ ਵਾਲੇ ਕਿਰਦਾਰ ਨੂੰ ਕਰਨਾ ਚਾਹੀਦਾ ਹੈ ਤੇ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਭਾਵੇਂ ਉਹ ਇਸ 'ਚ ਅਸਫਲ ਹੀ ਕਿਉਂ ਨਾ ਰਹਿ ਜਾਣ।'' ਹਰ ਵਾਰ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਉਣ ਵਾਲੇ ਕਿੰਗ ਖਾਨ ਆਪਣੀ ਪਿਛਲੀ ਫਿਲਮ 'ਰਈਸ' 'ਚ ਸ਼ਰਾਬ ਤਸਕਰ ਦੀ ਭੂਮਿਕਾ 'ਚ ਬਹੁਤ ਜ਼ਬਰਦਸਤ ਨਜ਼ਰ ਆਏ ਸਨ। ਸਲਮਾਨ ਦੀ ਫਿਲਮ 'ਟਿਊਬਲਾਈਟ' 'ਚ ਵੀ ਨਜ਼ਰ ਆਉਣਗੇ।


Tags: Shah Rukh Khan Raees Twitter Tubelight Salman Khan ਸ਼ਾਹਰੁਖ ਖਾਨ ਰਈਸ ਆਸਾਨ