FacebookTwitterg+Mail

ਚੌਕੇ-ਛੱਕਿਆਂ ਤੋਂ ਬਾਅਦ ਹੁਣ ਪਤਨੀ ਨਾਲ ਠੁਮਕੇ ਲਗਾਉਂਦੇ ਦਿਖਣਗੇ ਯੁਵਰਾਜ

yuvraj singh and hazel keech in nach baliye 8
21 March, 2017 06:49:24 PM
ਮੁੰਬਈ— ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਆਪਣੀ ਪਤਨੀ ਹੇਜ਼ਲ ਕੀਚ ਨਾਲ ਛੇਤੀ ਹੀ ਇਕ ਡਾਂਸ ਰਿਐਲਿਟੀ ਸ਼ੋਅ 'ਚ ਦਿਖਾਈ ਦੇ ਸਕਦੇ ਹਨ। ਖਬਰ ਹੈ ਕਿ ਇਹ ਸੈਲੇਬ੍ਰਿਟੀ ਕੱਪਲ 'ਨੱਚ ਬੱਲੀਏ 8' 'ਚ ਵਾਈਲਡ ਕਾਰਡ ਐਂਟਰੀ ਦੇ ਤੌਰ 'ਤੇ ਆ ਸਕਦਾ ਹੈ। ਦੋਵਾਂ ਨੇ ਪਿਛਲੇ ਸਾਲ ਵਿਆਹ ਕਰਵਾਇਆ ਹੈ।
ਸ਼ੋਅ ਨਾਲ ਜੁੜੇ ਸੂਤਰਾਂ ਮੁਤਾਬਕ ਯੁਵਰਾਜ ਅਗਲੇ ਦੋ ਮਹੀਨਿਆਂ ਲਈ ਆਈ. ਪੀ. ਐੱਲ. 'ਚ ਰੁੱਝੇ ਰਹਿਣਗੇ। ਸਟਾਰ ਪਲੱਸ ਨੇ ਹੇਜ਼ਲ ਤੇ ਯੁਵਰਾਜ ਨੂੰ ਆਈ. ਪੀ. ਐੱਲ. ਦੇ ਖਤਮ ਹੋਣ ਤੋਂ ਬਾਅਦ ਵਾਈਲਡ ਕਾਰਡ ਐਂਟਰੀ ਰਾਹੀਂ ਸ਼ੋਅ ਨਾਲ ਜੁੜਨ ਲਈ ਕਿਹਾ ਹੈ।
ਚੈਨਲ ਉਮੀਦ ਲਗਾ ਰਿਹਾ ਹੈ ਕਿ ਆਉਣ ਵਾਲੇ ਹਫਤਿਆਂ 'ਚ ਹੇਜ਼ਲ ਤੇ ਯੁਵਰਾਜ ਸੈਲੇਬ੍ਰਿਟੀ ਡਾਂਸ ਰਿਐਲਿਟੀ ਸ਼ੋਅ 'ਨੱਚ ਬੱਲੀਏ' ਦੇ 8ਵੇਂ ਸੀਜ਼ਨ ਲਈ ਸਮਝੌਤਾ ਕਰ ਸਕਦੇ ਹਨ। ਉਥੇ ਇਸ ਵਾਰ ਸ਼ੋਅ ਨੂੰ ਹੋਸਟ ਕਰਨ ਲਈ ਬਾਲੀਵੁੱਡ ਤੇ ਟੀ. ਵੀ. ਅਭਿਨੇਤਰੀ ਉਪਾਸਨਾ ਸਿੰਘ ਨੂੰ ਲਿਆ ਗਿਆ ਹੈ।

Tags: Yuvraj Singh Hazel Keech Nach Baliye ਯੁਵਰਾਜ ਸਿੰਘ ਹੇਜ਼ਲ ਕੀਚ