FacebookTwitterg+Mail

ਪੈਰਿਸ ਹਮਲੇ ਤੋਂ ਬਾਅਦ ਪਹਿਲੀ ਵਾਰ ਖੁੱਲ੍ਹ ਕੇ ਬੋਲੀ ਕਿਮ, ਕਿਹਾ, 'ਮੈਨੂੰ ਲੱਗਾ ਕਿ ਉਹ ਮੇਰਾ ਰੇਪ ਕਰ ਦੇਣਗੇ'

    1/11
21 March, 2017 08:25:57 PM
ਲਾਸ ਏਂਜਲਸ— ਰਿਐਲਿਟੀ ਟੀ. ਵੀ. ਸਟਾਰ ਕਿਮ ਕਾਰਦਸ਼ੀਆਂ ਨੇ ਕਿਹਾ ਕਿ ਸਾਲ 2016 ਹੋਈ ਲੁੱਟ-ਖੋਹ ਦੀ ਘਟਨਾ ਦੌਰਾਨ ਉਸ ਨੂੰ ਅਜਿਹਾ ਲੱਗਾ, ਜਿਵੇਂ ਉਸ ਨਾਲ ਰੇਪ ਕੀਤਾ ਜਾਵੇਗਾ ਤੇ ਫਿਰ ਗੋਲੀ ਮਾਰ ਦਿੱਤੀ ਜਾਵੇਗੀ।
ਕਿਮ ਅਕਤੂਬਰ 2016 'ਚ ਪੈਰਿਸ ਫੈਸ਼ਨ ਵੀਕ 'ਚ ਹਿੱਸਾ ਲੈਣ ਪਹੁੰਚੀ ਸੀ, ਜਿਥੇ ਉਸ ਨਾਲ ਇਹ ਘਟਨਾ ਵਾਪਰੀ। ਖਬਰਾਂ ਮੁਤਾਬਕ ਕਿਮ ਨੇ ਇਸ ਗੱਲ ਦਾ ਖੁਲਾਸਾ 'ਕੀਪਿੰਗ ਅਪ ਵਿਦ ਦਿ ਕਾਰਦਸ਼ੀਅਨਜ਼' ਸ਼ੋਅ 'ਚ ਐਤਵਾਰ ਨੂੰ ਕੀਤਾ। ਕਿਮ ਨੇ 3 ਅਕਤੂਬਰ ਨੂੰ ਵਾਪਰੀ ਘਟਨਾ ਨੂੰ ਯਾਦ ਕਰਦਿਆਂ ਦੱਸਿਆ ਕਿ ਪੁਲਸ ਦੀ ਵਰਦੀ 'ਚ ਆਏ ਨਕਾਬਪੋਸ਼ ਬਦਮਾਸ਼ਾਂ ਨੇ ਉਸ 'ਤੇ ਬੰਦੂਕ ਤਾਨ ਦਿੱਤੀ ਸੀ। ਕਿਮ ਨੇ ਕਿਹਾ ਕਿ ਇਸ ਤੋਂ ਬਾਅਦ ਉਸ ਨੂੰ ਇੰਝ ਲੱਗਾ ਕਿ ਉਸ ਨਾਲ ਰੇਪ ਕੀਤਾ ਜਾਵੇਗਾ ਤੇ ਗੋਲੀ ਮਾਰ ਦਿੱਤੀ ਜਾਵੇਗੀ।
ਕਿਮ ਨੇ ਕਿਹਾ, 'ਮੈਂ ਬੰਦੂਕ ਨੂੰ ਦੇਖ ਰਹੀ ਸੀ, ਉਸ ਤੋਂ ਬਾਅਦ ਮੈਂ ਪਿੱਛੇ ਵੱਲ ਜਾਂਦੀਆਂ ਪੌੜੀਆਂ ਦੇਖੀਆਂ।' ਇਸ ਤੋਂ ਬਾਅਦ ਬਦਮਾਸ਼ਾਂ ਨੇ ਉਸ ਨੂੰ ਚੀਖਣ ਤੋਂ ਰੋਕਣ ਲਈ ਉਸ ਦੇ ਮੂੰਹ 'ਤੇ ਟੇਪ ਲਗਾ ਦਿੱਤੀ। ਕਿਮ ਨੇ ਕਿਹਾ, 'ਉਸ ਨੇ ਮੇਰੇ ਪੈਰਾਂ ਨੂੰ ਫੜ ਲਿਆ। ਮੈਨੂੰ ਬੈੱਡ ਦੇ ਅੱਗੇ ਆਪਣੇ ਉੱਪਰ ਖਿੱਚ ਲਿਆ ਤੇ ਮੈਂ ਸੋਚਿਆ ਕਿ ਉਹ ਮੇਰਾ ਰੇਪ ਕਰਨ ਜਾ ਰਹੇ ਹਨ ਪਰ ਉਸ ਨੇ ਅਜਿਹਾ ਨਹੀਂ ਕੀਤਾ।'
ਕਿਮ ਨੇ ਦੱਸਿਆ, 'ਉਨ੍ਹਾਂ ਨੇ ਮੇਰੇ ਪੈਰਾਂ ਨੂੰ ਜੋੜ ਕੇ ਉਸ 'ਤੇ ਟੇਪ ਲਗਾ ਦਿੱਤੀ ਤੇ ਮੇਰੇ 'ਤੇ ਬੰਦੂਕ ਤਾਨ ਦਿੱਤੀ। ਉਸ ਸਮੇਂ ਮੈਨੂੰ ਅਜਿਹਾ ਲੱਗਾ, ਜਿਵੇਂ ਉਹ ਮੈਨੂੰ ਗੋਲੀ ਮਾਰਨ ਜਾ ਰਹੇ ਹਨ। ਮੈਂ ਉਸ ਸਮੇਂ ਪ੍ਰਾਰਥਨਾ ਕਰ ਰਹੀ ਸੀ ਕਿ ਕਰਟਨੀ ਮੈਨੂੰ ਮਰਿਆ ਦੇਖ ਕੇ ਵੀ ਸਾਧਾਰਨ ਜ਼ਿੰਦਗੀ ਜੀਵੇ।'
ਕਿਮ ਨੇ ਇਹ ਵੀ ਯਾਦ ਕੀਤਾ ਕਿ ਬਦਮਾਸ਼ਾਂ ਨੇ ਉਸ ਦੇ ਲੱਖਾਂ ਡਾਲਰ ਦੇ ਗਹਿਣੇ ਖੋਹਣ ਤੋਂ ਬਾਅਦ ਉਸ ਨੂੰ ਬਾਥਰੂਮ 'ਚ ਬੰਦ ਕਰ ਦਿੱਤਾ। ਉਸ ਕੋਲੋਂ ਲੁੱਟੇ ਗਏ ਗਹਿਣਿਆਂ 'ਚ ਇਕ 20 ਕੈਰੇਟ ਦੀ ਹੀਰੇ ਦੀ ਅੰਗੂਠੀ ਵੀ ਸੀ, ਜਿਸ ਦੀ ਕੀਮਤ 45 ਲੱਖ ਡਾਲਰ (ਲਗਭਗ 30 ਕਰੋੜ ਰੁਪਏ) ਸੀ। ਇਸ ਘਟਨਾ ਤੋਂ ਬਾਅਦ 17 ਸ਼ੱਕੀਆਂ ਨੂੰ ਜਨਵਰੀ 'ਚ ਹਿਰਾਸਤ 'ਚ ਲਿਆ ਗਿਆ ਸੀ, ਜਿਨ੍ਹਾਂ 'ਚੋਂ 10 ਸ਼ੱਕੀਆਂ 'ਤੇ ਡਕੈਤੀ ਨਾਲ ਜੁੜੇ ਹੋਣ ਦੇ ਦੋਸ਼ ਲਗਾਏ ਗਏ ਹਨ।

Tags: Kim Kardashian Paris Attack Robbery ਕਿਮ ਕਾਰਦਸ਼ੀਆਂ ਪੈਰਿਸ ਹਮਲੇ