FacebookTwitterg+Mail

ਮਨਕੀਰਤ ਔਲਖ ਦੀਆਂ ਵਧੀਆਂ ਮੁਸ਼ਕਿਲਾਂ, ਮੁੜ ਲੱਗੇ ਧੋਖਾਧੜੀ ਦੇ ਗੰਭੀਰ ਦੋਸ਼

mankirt aulakh in big trouble with another fraud case
21 March, 2017 09:48:36 PM
ਸਿਰਸਾ— ਪ੍ਰਸਿੱਧ ਪੰਜਾਬੀ ਗਾਇਕ ਮਨਕੀਰਤ ਔਲਖ ਤੇ ਉਸ ਦੇ ਪਿਤਾ ਨਿਸ਼ਾਨ ਸਿੰਘ 'ਤੇ ਸਿਰਸਾ 'ਚ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਜ਼ਮੀਨ ਹੜੱਪਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸਿਰਸਾ ਨਿਵਾਸੀ ਨਵੀਨ ਦੀ ਸ਼ਿਕਾਇਤ 'ਤੇ ਮਨਕੀਰਤ ਔਲਖ ਤੇ ਉਸ ਦੇ ਪਿਤਾ ਨਿਸ਼ਾਨ ਸਿੰਘ ਸਮੇਤ ਪੰਜ ਹੋਰ ਲੋਕਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਵਲੋਂ ਅਗਲੇਰੀ ਕਾਰਵਾਈ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ। ਇਸ ਤਰ੍ਹਾਂ ਦੇ ਇਕ ਹੋਰ ਮਾਮਲੇ 'ਚ ਮਨਕੀਰਤ ਉੱਪਰ ਫਤਿਹਾਬਾਦ 'ਚ ਵੀ ਸ਼ਿਕਾਇਤ ਦਰਜ ਕਰਵਾਈ ਜਾ ਚੁੱਕੀ ਹੈ।
ਸ਼ਿਕਾਇਤਕਰਤਾ ਨਵੀਨ ਨੇ ਦੱਸਿਆ ਕਿ ਉਸ ਦੇ ਕੋਲ ਮੁਸਾਹਿਬ ਵਾਲਾ 'ਚ ਲਗਭਗ 15 ਏਕੜ ਜ਼ਮੀਨ ਹੈ, ਜਿਸ ਨੂੰ ਮਨਕੀਰਤ ਔਲਖ ਤੇ ਉਸ ਦੇ ਪਿਤਾ ਨਿਸ਼ਾਨ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਹੜਪਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਦੇ ਖਿਲਾਫ ਉਸ ਨੇ ਮਾਮਲਾ ਦਰਜ ਕਰਵਾ ਦਿੱਤਾ ਹੈ। ਉਥੇ ਨਵੀਨ ਨੇ ਦੱਸਿਆ ਕਿ ਮਨਕੀਰਤ ਤੇ ਉਸ ਦੇ ਪਿਤਾ ਨਿਸ਼ਾਨ ਸਿੰਘ 'ਤੇ ਇਸ ਤਰ੍ਹਾਂ ਦੇ ਹੋਰ ਵੀ ਕਈ ਮਾਮਲੇ ਦਰਜ ਹਨ।
ਉਥੇ ਥਾਣਾ ਇੰਚਾਰਜ ਰਾਮ ਸਿੰਘ ਨੇ ਦੱਸਿਆ ਕਿ ਨਵੀਨ ਕੁਮਾਰ ਦੀ ਸ਼ਿਕਾਇਤ 'ਤੇ ਮਨਕੀਰਤ ਔਲਖ, ਉਸ ਦੇ ਪਿਤਾ ਨਿਸ਼ਾਨ ਸਿੰਘ ਤੇ ਉਸ ਦੇ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ 'ਚ ਜੋ ਕੁਝ ਸਾਹਮਣੇ ਆਵੇਗਾ, ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

Tags: Mankirt Aulakh Fraud Case ਮਨਕੀਰਤ ਔਲਖ ਧੋਖਾਧੜੀ