FacebookTwitterg+Mail

Video: ਕੰਠ ਕਲੇਰ ਦੇ ਗੀਤ 'ਚਾਹਤ' ਦੀ ਨੌਜਵਾਨ ਵਰਗ 'ਚ ਹੋ ਰਹੀ ਹੈ ਖੂਬ ਚਰਚਾ

22 March, 2017 08:50:24 AM
ਜਲੰਧਰ— ਸੁਰੀਲੇ ਗਾਇਕ ਕੰਠ ਕਲੇਰ ਨੂੰ ਸੱਭਿਆਚਾਰਕ ਗੀਤ ਗਾਉਣ ਲਈ ਸਮੁੱਚੇ ਸੰਗੀਤ ਜਗਤ 'ਚ ਵੱਡਾ ਸਤਿਕਾਰ ਦਿੱਤਾ ਜਾਂਦਾ ਹੈ। ਇਸੇ ਲੜੀ 'ਚ ਉਸ ਦਾ ਆਇਆ ਨਵਾਂ ਗੀਤ 'ਚਾਹਤ' ਜੋ ਟੀ ਸੀਰਜ਼ ਸੰਗੀਤ ਕੰਪਨੀ ਵਲੋਂ ਵੱਡੇ ਪੱਧਰ 'ਤੇ ਰਿਲੀਜ਼ ਕੀਤਾ ਗਿਆ ਹੈ, ਅੱਜਕਲ ਸਰੋਤਿਆਂ ਦੀ ਸੰਗੀਤਕ ਭੁੱਖ ਤ੍ਰਿਪਤ ਕਰ ਰਿਹਾ ਹੈ। ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਇਸ ਗੀਤ ਨੂੰ ਯੂ.ਟਿਊਬ ਉੱਤੇ ਚਾਰ ਲੱਖ ਤੋਂ ਵੱਧ ਵਾਰ ਵੇਖਿਆ ਜਾ ਚੁੱਕਾ ਹੈ। ਇਸ ਗੀਤ ਦੇ ਬੋਲ ਅਮਰੀਕਾ ਵਸਦੇ ਬਲਵਿੰਦਰ ਸਿੰਘ ਜੱਜਾ ਖੁਰਦ ਵਲੋਂ ਲਿਖੇ ਗਏ ਹਨ ਅਤੇ ਸੰਗੀਤ ਏ. ਪੀ. ਸਿੰਘ ਵਲੋਂ ਤਿਆਰ ਕੀਤਾ ਗਿਆ ਹੈ। ਵੀਡੀਓ ਡਾਇਰੈਕਸ਼ਨ ਟੀ. ਐੱਸ. ਤੀਰ ਦੀ ਹੈ। ਵੱਖ-ਵੱਖ ਚੈਨਲਾਂ ਦੀ ਸ਼ਾਨ ਬਣੇ ਇਸ ਗੀਤ ਨੂੰ ਨੌਜਵਾਨ ਵਰਗ 'ਚ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ। ਟੀ. ਐੱਸ. ਤੀਰ ਨੇ ਕਿਹਾ ਕਿ ਗੀਤ ਨੂੰ ਵੱਡਾ ਹੁੰਗਾਰਾ ਮਿਲਣ ਨਾਲ ਸਾਰੀ ਹੀ ਟੀਮ ਉਤਸ਼ਾਹਿਤ ਹੈ ਅਤੇ ਜਲਦੀ ਹੀ ਕੁਝ ਨਵਾਂ ਲੈ ਕੇ ਹਾਜ਼ਰ ਹੋਵਾਂਗੇ।

Tags: Kaler KanthEk ChahatAP Singh Balwinder Sandhuਕੰਠ ਕਲੇਰਚਾਹਤ