FacebookTwitterg+Mail

ਜੈਕੀ ਸ਼ਰਾਫ ਨੂੰ ਇਸ ਤਰ੍ਹਾਂ ਬਣਾਇਆ ਸੁਭਾਸ਼ ਘਈ ਨੇ ਹੀਰੋ

subhash ghai
22 March, 2017 09:36:41 AM
ਮੁੰਬਈ— ਬਾਲੀਵੁੱਡ ਮਸ਼ਹੂਰ ਨਿਰਦੇਸ਼ਕ ਸੁਭਾਸ਼ ਘਈ ਨੇ ਆਪਣੇ ਅਨੁਭਵ ਦੀਆਂ ਅਗਲੀਆਂ ਕੜੀਆਂ 'ਚ ਕਿਹਾ ਕਿ ਜੈਕੀ ਸ਼ਰਾਫ ਨੂੰ ਹੀਰੋ ਬਣਾਉਣ ਤੋਂ ਬਾਅਦ ਵੱਡੇ ਲੋਕਾਂ ਦੀਆਂ ਸਿਫਾਰਸ਼ਾਂ 'ਚ ਵਾਧਾ ਹੋਣ ਲੱਗਾ ਕਿ ਉਨ੍ਹਾਂ ਦੇ ਬੱਚਿਆਂ ਨੂੰ ਵੀ ਫਿਲਮਾਂ 'ਚ ਬ੍ਰੇਕ ਦਿੱਤਾ ਜਾਵੇ। ਇਸੇ ਕਾਰਨ ਉਨ੍ਹਾਂ ਨੇ ਮੁਕਤਾ ਆਰਟ ਦੇ ਬੈਨਰ ਹੇਠ 'ਵ੍ਹਿਸਲਿੰਗ ਵੁਡ' ਸਕੂਲ ਖੋਲ੍ਹਿਆ ਅਤੇ ਐਲਾਨ ਕੀਤਾ ਕਿ ਅੱਜ ਤੋਂ ਬਾਅਦ ਨਾ ਕੋਈ ਜੈਕੀ ਸ਼ਰਾਫ ਬਣਨ ਨੂੰ ਤਰਸੇਗਾ, ਨਾ ਸੁਭਾਸ਼ ਘਈ ਕਿਉਂਕਿ ਇਹ ਸਕੂਲ ਦੁਨੀਆ ਦੇ ਸਿਰਫ ਕੁਝ ਵਧੀਆ ਸਕੂਲਾਂ 'ਚੋਂ ਇਕ ਹੈ, ਜਿਥੇ ਵੱਡੀ ਗਿਣਤੀ 'ਚ ਲੋਕ ਟ੍ਰੇਨਿੰਗ ਲੈਂਦੇ ਹਨ। ਜੈਕੀ ਸ਼ਰਾਫ ਨੂੰ ਹੀਰੋ ਬਣਾਉਣ ਲਈ ਸੁਭਾਸ਼ ਘਈ ਨੂੰ ਇੰਨੀ ਮਿਹਨਤ ਕਰਨੀ ਪਈ ਜੋ 10 ਫਿਲਮਾਂ 'ਤੇ ਵੀ ਭਾਰੂ ਸੀ। ਜੈਕੀ ਸ਼ਰਾਫ ਨੂੰ ਘਈ ਵੱਲੋਂ ਪੁੱਛੇ ਸਵਾਲਾਂ ਦੇ ਅੰਸ਼ ਇਸ ਤਰ੍ਹਾਂ ਹਨ-
ਸੁਭਾਸ਼ ਘਈ : ਗਾਣਾ ਜਾਣਦੇ ਹੋ।
ਜਵਾਬ : ਨਹੀਂ।
ਸੁਭਾਸ਼ ਘਈ : ਕੁਝ ਡਾਇਲਾਗ ਯਾਦ ਹਨ।
ਜਵਾਬ : ਨਹੀਂ।
ਸੁਭਾਸ਼ ਘਈ : ਡਾਂਸ ਕਰਨਾ ਜਾਣਦੇ ਹੋ।
ਜਵਾਬ : ਨਹੀਂ।
ਸੁਭਾਸ਼ ਘਈ : ਫਿਰ ਕਿਉਂ ਆਏ।
ਜਵਾਬ : ਮੈਂ ਫਿਲਮ ਦਾ ਹੀਰੋ ਬਣਨਾ ਚਾਹੁੰਦਾ ਹਾਂ।
ਸੁਭਾਸ਼ ਘਈ : ਚੰਗਾ, ਜੇਕਰ ਕੁਝ ਨਹੀਂ ਜਾਣਦੇ ਤਾਂ ਗੱਲ ਕਰਦੇ ਹਾਂ। ਕਿਥੇ ਰਹਿੰਦੇ ਹੋ।
ਜਵਾਬ : 10 ਬਾਈ 10 ਦੇ ਕਮਰੇ 'ਚ। ਉਥੇ ਹੀ ਰਹਿੰਦੇ ਹਾਂ, ਉਥੇ ਹੀ ਖਾਣਾ ਬਣਦਾ ਹੈ, ਉਥੇ ਹੀ ਸੌਂਦੇ ਹਾਂ।
ਸੁਭਾਸ਼ ਘਈ : ਘਰ ਵਿਚ ਹੋਰ ਕੌਣ।
ਜਵਾਬ : ਮੇਰੇ ਭਰਾ ਦੀ ਮੌਤ ਹੋ ਚੁੱਕੀ ਹੈ, ਘਰ ਵਿਚ ਮੈਂ ਹੀ ਕਮਾਉਣ ਵਾਲਾ ਹਾਂ।
ਸੁਭਾਸ਼ ਘਈ ਨੇ ਦੱਸਿਆ ਕਿ ਇਸ ਪ੍ਰਸ਼ਨ-ਉੱਤਰ ਤੋਂ ਬਾਅਦ ਉਨ੍ਹਾਂ ਨੇ ਜੈਕੀ ਸ਼ਰਾਫ ਨੂੰ ਆਪਣੇ ਜੀਵਨ ਦੀਆਂ ਗੱਲਾਂ ਵਿਸਥਾਰ ਨਾਲ ਕਹਿਣ ਲਈ ਬੋਲਿਆ। ਇਸ ਦੇ ਨਾਲ ਹੀ ਇਸ ਪੂਰੇ ਘਟਨਾਕ੍ਰਮ ਨੂੰ ਦੇਖਣ ਲਈ ਕੈਮਰੇ ਆਨ ਕਰ ਦਿੱਤੇ। ਜੈਕੀ ਸ਼ਰਾਫ ਆਪਣੀ ਗੱਲ ਕਰਦਾ ਗਿਆ ਅਤੇ ਪੂਰੀ ਜੀਵਨ ਦੀ ਕਹਾਣੀ ਦੱਸਦੇ-ਦੱਸਦੇ ਉਸ ਦੇ ਚਿਹਰੇ 'ਤੇ ਕਈ ਭਾਵ ਆਏ। ਉਸ ਤੋਂ ਬਾਅਦ ਉਸ ਨੂੰ ਇਹ ਵੀ ਪੁੱਛਿਆ ਗਿਆ ਕਿ ਕੀ ਹੁਣ ਉਹ ਦਾਦਾਗਿਰੀ ਕਰਦਾ ਹੈ ਤਾਂ ਜੈਕੀ ਸ਼ਰਾਫ ਨੇ ਹੱਸਦੇ ਹੋਏ ਹਾਂ ਕਹੀ ਅਤੇ ਕਿਹਾ ਕਿ ਹੋਰ ਕੋਈ ਸਾਧਨ ਵੀ ਨਹੀਂ ਹੈ। ਸੁਭਾਸ਼ ਘਈ ਨੇ ਆਪਣੇ ਅਨੁਭਵ ਦੀ ਕੜੀ ਜੋੜਦੇ ਹੋਏ ਦੱਸਿਆ ਕਿ ਜੈਕੀ ਸ਼ਰਾਫ ਦੇ ਜਾਣ ਉਪਰੰਤ ਉਸ ਨੇ ਉਸ ਦੇ ਲਏ ਗਏ ਸੀਨ ਦੇਖਣ ਸ਼ੁਰੂ ਕਰ ਦਿੱਤੇ, ਜਿਨ੍ਹਾਂ 'ਚ ਮਹਿਸੂਸ ਹੋਇਆ ਕਿ ਜੈਕੀ ਸ਼ਰਾਫ ਜਿਵੇਂ-ਜਿਵੇਂ ਆਪਣੇ ਜੀਵਨ ਦੀ ਸੱਚਾਈ ਦੱਸਦਾ ਜਾ ਰਿਹਾ ਹੈ, ਉਂਝ ਹੀ ਉਸ ਦੇ ਭਾਵ ਬਦਲ ਰਹੇ ਹਨ ਅਤੇ ਅਸਲੀਅਤ ਦਾ ਪੂਰਾ ਮੇਲ ਉਸ ਦੀਆਂ ਗੱਲਾਂ 'ਚ ਹੈ। ਬਸ ਇਥੋਂ ਹੀ ਮੈਂ ਠਾਣ ਲਿਆ ਕਿ ਇਸ ਨੂੰ ਹੀਰੋ ਜ਼ਰੂਰ ਬਣਾਵਾਂਗਾ ਅਤੇ ਉਸ ਨੂੰ ਹੀਰੋ ਫਿਲਮ ਵਿਚ ਬ੍ਰੇਕ ਦਿੱਤਾ ਅਤੇ ਇਹ ਫਿਲਮ ਸੁਪਰਹਿੱਟ ਹੋਈ।

Tags: Subhash GhaiJackie ShroffFilm industryਸੁਭਾਸ਼ ਘਈਜੈਕੀ ਸ਼ਰਾਫ