FacebookTwitterg+Mail

ਐਸ਼ਵਰਿਆ ਦੇ ਪਿਤਾ ਕ੍ਰਿਸ਼ਣਰਾਜ ਰਾਏ ਨੂੰ ਸ਼ਰਧਾਂਜਲੀ ਦੇਣ ਪਹੁੰਚਿਆ ਪੂਰਾ ਬੱਚਨ ਪਰਿਵਾਰ, ਕਈ ਹੋਰ ਹਸਤੀਆਂ ਨੇ ਵੀ ਕੀਤੀ ਸ਼ਿਰਕਤ (ਦੇਖੋ ਤਸਵੀਰਾਂ)

    1/17
22 March, 2017 10:51:32 AM
ਮੁੰਬਈ— ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਦੇ ਪਿਤਾ ਕ੍ਰਿਸ਼ਣਰਾਜ ਰਾਏ ਦਾ ਦਿਹਾਂਤ 18 ਮਾਰਚ ਨੂੰ ਹੋਇਆ ਸੀ। ਉਹ ਕਰੀਬ 3 ਹਫਤਿਆਂ ਤੋਂ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਭਰਤੀ ਸਨ। ਬੀਤੇ ਸ਼ਨੀਵਾਰ ਸ਼ਾਮ ਕਰੀਬ 4 ਵਜੇ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਉਨ੍ਹਾਂ ਨੇ ਆਪਣੀ ਆਖਿਰੀ ਸਾਹ ਲਏ। ਬੀਤੇ ਦਿਨੀਂ ਉਨ੍ਹਾਂ ਦੀ ਯਾਦ 'ਚ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਐਸ਼ਵਰਿਆ ਤੋਂ ਇਲਾਵਾ ਅਮਿਤਾਭ ਬੱਚਨ, ਅਭਿਸ਼ੇਕ ਬੱਚਨ ਸਮੇਤ ਪੂਰਾ ਪਰਿਵਾਰ ਪਹੁੰਚਿਆ।
ਜ਼ਿਕਰਯੋਗ ਹੈ ਕਿ ਐਸ਼ਵਰਿਆ ਦੇ ਪਿਤਾ ਦੇ ਅੰਤਿਮ ਸੰਸਕਾਰ 'ਤੇ ਬਾਲੀਵੁੱਡ ਦੀਆਂ ਕਈ ਮਹਾਨ ਹਸਤੀਆਂ ਪਹੁੰਚੀਆਂ ਸਨ। ਸ਼ਾਹਰੁਖ ਖਾਨ, ਸੰਜੇ ਲੀਲਾ ਭੰਸਾਲੀ, ਆਸ਼ੁਤੋਸ਼ ਗੋਵਾਰਿਕਰ, ਜੇ. ਪੀ. ਦੱਤਾ ਸਮੇਤ ਕਈ ਹੋਰ ਹਸਤੀਆਂ ਅੰਤਿਮ ਸੰਸਕਾਰ 'ਚ ਸ਼ਾਮਲ ਹੋਈਆਂ ਸਨ।

Tags: Aishwarya Rai Krishnaraj RaiPrayer MeetAmitabh BachchanJaya BachchanShweta Nandaਐਸ਼ਵਰਿਆ ਰਾਏਕ੍ਰਿਸ਼ਣਰਾਜ ਰਾਏ