FacebookTwitterg+Mail

'ਸਰਕਾਰ 3' ਦੀ ਰਿਲੀਜ਼ਿੰਗ ਡੇਟ 'ਚ ਹੋਈ ਤਬਦੀਲੀ, ਜਾਣਨ ਲਈ ਇਸ ਖਬਰ 'ਤੇ ਕਰੋ ਕਲਿਕ

amitabh bachchan
22 March, 2017 12:00:51 PM
ਮੁੰਬਈ— ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਸਟਾਰਰ ਰਾਮ ਗੋਪਾਲ ਵਰਮਾ ਦੀ ਫਿਲਮ 'ਸਰਕਾਰ 3' ਦੀ ਰਿਲੀਜ਼ਿੰਗ ਡੇਟ ਕੁਝ ਦਿਨ ਪਹਿਲਾਂ ਹੀ ਫਾਈਨਲ ਹੋਈ ਸੀ ਪਰ ਇਸ ਫਿਲਮ ਦੀ ਡੇਟ 7 ਅਪ੍ਰੈਲ ਤੋਂ ਵਧਾ ਕੇ 12 ਮਈ ਕਰ ਦਿੱਤੀ ਗਈ ਹੈ। Eros now ਨੇ ਆਪਣੇ ਟਵਿਟਰ ਅਕਾਊਂਟ 'ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਹ ਫਿਲਮ ਹੁਣ 12 ਮਈ ਨੂੰ ਰਿਲੀਜ਼ ਹੋਵੇਗੀ। 'ਸਰਕਾਰ 3' 'ਚ ਇਸ ਵਾਰ ਯਾਮੀ ਗੌਤਮ ਵੀ ਨਜ਼ਰ ਆਵੇਗੀ। ਯਾਮੀ ਇਸ ਫਿਲਮ 'ਚ ਅਨੁ ਕਰਕਰੇ ਨਾਂ ਦੇ ਕਿਰਦਾਰ ਨੂੰ ਨਿਭਾਅ ਰਹੀ ਹੈ, ਜੋ ਆਪਣੇ ਪਿਤਾ ਦੀ ਹੱਤਿਆ ਦਾ ਬਦਲਾ ਸਰਕਾਰ ਤੋਂ ਲੈਣਾ ਚਾਹੁੰਦੀ ਹੈ।
ਯਾਮੀ ਤੋਂ ਇਲਾਵਾ ਇਸ ਫਿਲਮ 'ਚ ਰੋਨਿਤ ਰਾਏ ਗੋਕੁਲ ਸਾਟਮ ਨਾ ਦੇ ਕਿਰਦਾਰ 'ਚ ਨਜ਼ਰ ਆਵੇਗੀ, ਜੋ ਸਰਕਾਰ ਦਾ ਵਿਸ਼ਵਾਸ ਪਾਤਰ ਹੈ। ਉਹੀ ਵੇਟਰਨ ਐਕਟਰ ਰੋਹਿਣੀ ਹਟੰਗੜੀ ਨਿਰਾਤਮਕ ਕਿਰਦਾਰ 'ਚ ਹੈ। ਇਸ ਫਿਲਮ 'ਚ ਮਨੋਜ ਬਾਜਪਈ ਇੱਕ ਵਾਰ ਫਿਰ ਤੋਂ ਰਾਮੂ ਦੇ ਨਾਲ ਕੰਮ ਕਰਦੇ ਨਜ਼ਰ ਆਉਣਗੇ। ਮਨੋਜ ਤੋਂ ਇਲਾਵਾ ਬਾਲੀਵੁੱਡ ਅਭਿਨੇਤਾ ਜੈਕੀ ਸ਼ਰਾਫ ਇਸ ਫਿਲਮ 'ਚ ਮੁੱਖ ਵਿਲੇਨ ਦਾ ਕਿਰਦਾਰ ਨਿਭਾਅ ਰਿਹਾ ਹੈ।

Tags: Amitabh BachchanSarkar 3Ram Gopal VarmaYami GautamJackie ShroffManoj Bajpayeeਅਮਿਤਾਭ ਬੱਚਨਰਾਮ ਗੋਪਾਲ ਵਰਮਾਸਰਕਾਰ 3