FacebookTwitterg+Mail

ਕਪਿਲ ਸ਼ਰਮਾ ਨੂੰ ਇੱਕ ਹੋਰ ਵੱਡਾ ਝਟਕਾ, ਛੱਡ ਸਕਦੀ ਹੈ ਸਾਬਕਾ ਪ੍ਰੇਮਿਕਾ ਸ਼ੋਅ ਨੂੰ

kapil sharma
22 March, 2017 12:37:28 PM
ਨਵੀਂ ਦਿੱਲੀ— ਅੱਜਕਲ ਕਪਿਲ ਸ਼ਰਮਾ ਦੇ ਦਿਨ ਚੰਗੇ ਨਹੀਂ ਚੱਲ ਰਹੇ। ਸੁਨੀਲ ਗਰੋਵਰ ਨਾਲ ਚਲ ਰਹੇ ਵਿਵਾਦ ਰੁੱਕਣ ਦਾ ਨਾਂ ਹੀ ਨਹੀਂ ਲੈ ਰਿਹਾ। ਕਪਿਲ ਨੇ ਆਪਣੇ ਪਿਆਰ ਦਾ ਇਜ਼ਹਾਰ ਕਰਕੇ ਵੀ ਮੁਸੀਬਤ ਮੁੱਲ ਲਈ ਹੈ। ਹੁਣ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਕਪਿਲ ਸ਼ਰਮਾ ਦਾ ਸ਼ੋਅ ਕ੍ਰਿਅਟਿਵ ਨਿਰਦੇਸ਼ਕ ਪ੍ਰੀਤੀ ਸਿਮੋਸ ਵੀ ਸ਼ੋਅ ਛੱਡ ਸਕਦੀ ਹੈ। ਪ੍ਰੀਤੀ ਦਾ ਪਹਿਲਾਂ ਕਪਿਲ ਨਾਲ ਕਈ ਵਾਰ ਨਾਂ ਜੁੜ ਚੁੱਕਾ ਹੈ। ਪ੍ਰੀਤੀ ਕਪਿਲ ਦੀ ਦੋਸਤ ਉਸ ਜ਼ਮਾਨੇ ਤੋਂ ਸੀ ਜਦੋਂ ਉਹ ਇੰਨੇ ਵੱਡੇ ਸਿਤਾਰੇ ਨਹੀਂ ਸਨ।
ਕਾਮੇਡੀਅਨ ਕਪਿਲ ਸ਼ਰਮਾ ਨੇ ਜਿਵੇਂ ਹੀ ਟਵਿਟਰ 'ਤੇ ਆਪਣੇ ਪਿਆਰ ਬਾਰੇ ਦੱਸਿਆ। ਉਸ ਤੋਂ ਕੁਝ ਦੇਰ ਬਾਅਦ ਹੀ ਉਸ ਦੀ ਸਾਬਕਾ ਪ੍ਰੇਮਿਕਾ ਨੇ ਉਸ ਨਾਲ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰ ਦਿੱਤੀਆਂ। ਪ੍ਰੀਤੀ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, ''ਆਲ ਦਿ ਬੈਸਟ ਕਪਿਲ''। ਹੁਣ ਇਹ ਪ੍ਰੀਤੀ ਹੀ ਜਾਣੇ ਕਿ ਉਸ ਨੇ ਕਪਿਲ ਨੂੰ ਸੱਚੀ 'ਚ ਸ਼ੁੱਭਕਾਮਨਾਵਾਂ ਦਿੱਤੀਆਂ ਜਾ ਮਹਿਨਾ ਮਾਰਿਆ। ਪ੍ਰੀਤੀ ਅਤੇ ਕਪਿਲ ਦੀ ਮੁਲਾਕਾਤ 'ਕਾਮੇਡੀ ਸਰਕਸ' ਸ਼ੋਅ ਸਮੇਂ ਹੋਈ ਸੀ। ਅਜਿਹਾ ਵੀ ਦੱਸਿਆ ਜਾ ਰਿਹਾ ਹੈ ਕਿ ਕਪਿਲ ਨਾਲ ਪ੍ਰੀਤੀ ਦੇ ਰਿਸ਼ਤੇ ਤੋਂ ਉਸ ਦੀ ਮਾਂ ਖੁਸ਼ ਨਹੀਂ ਸੀ। ਪ੍ਰੀਤੀ ਦੀ ਮਾਡਰਨ ਜਿੰਦਗੀ ਕਪਿਲ ਦੀ ਮਾਂ ਨੂੰ ਪਸੰਦ ਨਹੀਂ ਸੀ।

Tags: Kapil SharmaSunil GroverPreeti SimoesThe Kapil Sharma Showਕਪਿਲ ਸ਼ਰਮਾਸੁਨੀਲ ਗਰੋਵਰ