FacebookTwitterg+Mail

ਹੁਣ virtual world 'ਚ ਪਹੁੰਚੀ ਇਹ ਸੈਕਸੀ ਅਭਿਨੇਤਰੀ

    1/2
22 March, 2017 01:48:20 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਨੇ ਆਪਣੇ ਆਪ 'ਤੇ ਆਧਾਰਿਤ ਇੱਕ ਐਡਵੈਂਚਰ ਗੇਮ 'ਆਲਿਆ ਭੱਟ- ਸਟਾਰ ਲਾਈਫ' ਲਾਂਚ ਕੀਤੀ। ਇਸ ਗੇਮ ਦੀ ਖਾਸੀਅਤ ਹੈ ਕਿ ਇਸ 'ਚ ਆਲੀਆ ਭੱਟ ਦੀ ਡਿਜੀਟਲ ਮੌਜੂਦਗੀ ਇੱਕ ਦੋਸਤ ਤੇ ਮਾਰਗ ਦਰਸ਼ਕ ਦੇ ਤੌਰ 'ਤੇ ਹਮੇਸ਼ਾ ਬਣੀ ਰਹੇਗੀ।ਆਲੀਆ ਗੇਮ ਖੇਡਣ ਵਾਲਿਆਂ ਦੀ ਚਾਹਤ ਦੇ ਮੁਤਾਬਕ ਉਨ੍ਹਾਂ ਦੇ ਫਿਲਮ ਸਟਾਰ ਬਨਣ ਦੀ ਖੁਆਇਸ਼ ਨੂੰ ਪੂਰਾ ਕਰਨ 'ਚ ਮਦਦ ਕਰੇਗੀ। ਇਸ ਗੇਮ ਜ਼ਰੀਏ ਗੇਮ ਖੇਡਣ ਵਾਲੇ ਵਰਚੁਅਲ ਦੁਨੀਆ 'ਚ ਪਹੁੰਚ ਜਾਣਗੇ ਅਤੇ ਫਿਲਮ ਕਿਰਦਾਰਾਂ, ਟੀ. ਵੀ. ਸ਼ੋਅਜ਼, ਫੈਸ਼ਨ ਮਾਡਲਿੰਗ ਜਿਹੀਆਂ ਤਮਾਮ ਚੀਜ਼ਾਂ 'ਚ ਹਿੱਸਾ ਲੈਣਗੇ। ਆਲੀਆ ਭੱਟ ਨੇ ਇਸ ਤਰ੍ਹਾਂ ਦੀ ਵੱਖਰੀ ਗੇਮ ਨੂੰ ਲਾਂਚ ਕਰਨ 'ਤੇ ਬੇਹੱਦ ਖੁਸ਼ੀ ਜਤਾਈ ਹੈ ਅਤੇ ਉਨ੍ਹਾਂ ਦੀਆਂ ਖੂਬੀਆਂ ਦੀ ਗਿਣਤੀ ਕਰਾਉਂਦਿਆ ਕਿਹਾ ਕਿ ਇਹ ਗੇਮ ਖੇਡਣ ਵਾਲਿਆਂ ਨੂੰ ਬੇਹੱਦ ਆਨੰਦ ਆਵੇਗਾ ਅਤੇ ਸਾਰਿਆਂ ਨੂੰ ਵੱਖਰਾ ਐਕਸਪੀਰੀਅੰਸ ਮਹਿਸੂਸ ਹੋਵੇਗਾ।
ਆਲੀਆ ਨੇ ਕਿਹਾ ਕਿ, ''ਮੈਨੂੰ ਨਿੱਜੀ ਜ਼ਿੰਦਗੀ 'ਚ ਕਈ ਤਰ੍ਹਾਂ ਦੀ ਗੇਮਸ ਖੇਡਣਾ ਪਸੰਦ ਹੈ। ਗੇਮ ਲਾਂਚ ਦੇ ਮੌਕੇ 'ਤੇ ਆਲੀਆ ਨੇ ਜੋ ਟੀ-ਸ਼ਰਟ ਪਾਈ ਹੋਈ ਸੀ, ਉਸ ਨੇ ਲੋਕਾਂ ਦਾ ਧਿਆਨ ਖਾਸਾ ਆਕਰਸ਼ਿਤ ਕੀਤਾ। ਆਲੀਆ ਦੀ ਟੀ-ਸਰਟ 'ਤੇ ਅੰਗਰੇਜ਼ੀ ਵੀ ਲਿਖਿਆ ਸੀ '' F FOR FEMINIST''। ਇਸ ਮੌਕੇ 'ਤੇ ਇਸ ਤਰ੍ਹਾਂ ਦੀ ਟੀ-ਸ਼ਰਟ ਪਹਿਨਣ ਦਾ ਮਕਸਦ ਨਾਲ ਜੁੜੇ ਸਵਾਲ 'ਤੇ ਆਲਿਆ ਨੇ ਕਿਹਾ, 'ਇਹ ਟੀ-ਸ਼ਰਟ ਮੈਂ ਇਸ ਲਈ ਨਹੀਂ ਪਾਈ ਕਿ ਅੱਜ ਮੈਂ ਇਸ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਸਗੋਂ ਇਸ ਲਈ ਮੈਂ ਟੀ-ਸ਼ਰਟ ਪਾਈ ਹੈ ਕਿਉਂਕਿ ਇਹ ਗੇਮ ਮੇਰੀ ਸਖਸ਼ੀਅਤ ਬਾਰੇ ਹੈ। ਜੇਕਰ ਮੈਂ ਵਰਚੁਅਲ ਦੁਨੀਆ 'ਚ ਆਪਣੀ ਪਰਸਨੈਲਿਟੀ ਨੂੰ ਦਰਸ਼ਾ ਰਹੀ ਹਾਂ ਤਾਂ ਰੀਅਲ ਤੌਰ 'ਤੇ ਇੱਥੇ ਮੌਜੂਦ ਰਹਿੰਦਿਆਂ ਹੋਏ ਮੈਂ ਸੋਚਿਆ ਕਿ ਕਿਉਂ ਨਾ ਉਸ ਦੀ ਇੱਕ ਛੋਟੀ ਜਿਹੀ ਝਲਕ ਇੱਥੇ ਵੀ ਦਿਖਾਵਾਂ।
ਜ਼ਿਕਰਯੋਗ ਹੈ ਕਿ ਆਲੀਆ ਭੱਟ ਦੀ ਗਣਬੀਰ ਕਪੂਰ ਨਾਲ ਆਉਣ ਵਾਲੀ ਫਿਲਮ 'ਡ੍ਰੈਗਨ' ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ, ਪਹਿਲੇ ਸ਼ੈਡਿਊਲ ਮੁਤਾਬਕ ਮੈਨੂੰ ਇੱਕ ਲੰਬਾ ਬ੍ਰੇਕ ਮਿਲੇਗਾ। ਜਿਸ ਦੌਰਾਨ ਮੈਂ ਆਪਣੀਆਂ ਪਸੰਦੀਦਾ ਚੀਜ਼ਾਂ ਜਿਵੇਂ- ਗਾਇਕੀ, ਕੁਕਿੰਗ ਅਤੇ ਡਾਂਸ ਸਿੱਖਣ 'ਤੇ ਧਿਆਨ ਕੇਂਦਰਿਤ ਕਰਾਂਗੀ।''

Tags: Alia Bhattvirtual worldAlia Bhatt Star Lifebrand new gameਆਲੀਆ ਭੱਟਐਡਵੈਂਚਰ ਗੇਮ