FacebookTwitterg+Mail

'ਮਾਤਰ' ਦਾ ਪਹਿਲਾਂ ਪੋਸਟਰ ਹੋਇਆ ਰਿਲੀਜ਼, ਵੱਖਰੇ ਅੰਦਾਜ਼ 'ਚ ਨਜ਼ਰ ਆਈ ਰਵੀਨਾ

    1/2
22 March, 2017 02:08:28 PM
ਮੁੰਬਈ— 90 ਦਹਾਕੇ ਦੀ ਸੁਪਰਸਟਾਰ ਅਭਿਨੇਤਰੀ ਰਵੀਨਾ ਟੰਡਨ ਕਾਫੀ ਸਾਲਾਂ ਤੋਂ ਬਾਅਦ ਫਿਲਮ ਦੁਨੀਆ 'ਚ ਵਾਪਸੀ ਕਰ ਰਹੀ ਹੈ। ਉਨ੍ਹਾਂ ਦੀ ਆਉਣ ਵਾਲੀ ਫਿਲਮ 'ਮਾਤਰ' ਦਾ ਪੋਸਟਰ ਰਿਲੀਜ਼ ਹੋਇਆ ਹੈ। ਇਸ ਫਿਲਮ ਦਾ ਪੋਸਟਰ ਦੇਖ ਤੁਸੀਂ ਰਵੀਨਾ ਦੀ ਪ੍ਰਸ਼ੰਸਾਂ ਕੀਤੇ ਬਿਨਾਂ ਨਹੀਂ ਰਹਿ ਸਕੋਗੇ। ਫਿਲਮ ਦੇ ਪੋਸਟਰ 'ਚ ਰਵੀਨਾ ਕਾਫੀ ਦਮਦਾਰ ਨਜ਼ਰ ਆ ਰਹੀ ਹੈ। ਇਸ ਫਿਲਮ ਨੂੰ ਡਾਇਰੈਕਟ ਅਸਤਰ ਸੈਯੱਦ ਕਰ ਰਹੇ ਹਨ ਤਾਂ ਨਾਲ ਹੀ ਫਿਲਮ 'ਚ ਸਲੱਮਡਾਗ ਮਿਲੇਨੀਅਰ ਦੇ ਐਕਟਰ ਮਧੁਰ ਮਿੱਤਲ ਵੀ ਹਨ। ਰਵੀਨਾ ਨੇ ਕਿਹਾ ਸੀ ਕਿ ਫਿਲਮ ਸਿਸਟਮ 'ਤੇ ਹਮਲਾ ਕਰਦੀ ਹੈ ਤੇ ਨਾਲ ਹੀ ਕੀ ਹੋਣਾ ਚਾਹੀਦਾ ਹੈ, ਇਹ ਵੀ ਦੱਸਦੀ ਹੈ। ਰਵੀਨਾ ਨੇ ਫਿਲਮ ਦੇ ਬਾਰੇ 'ਚ ਗੱਲਬਾਤ ਦੇ ਦੌਰਾਨ ਦੱਸਿਆ ਸੀ ਕਿ, ''ਜਦੋਂ ਪਹਿਲੇ ਕੁਝ ਦਿਨ ਪਹਿਲਾਂ ਸ਼ੂਟ ਕੀਤੀ ਸੀ ਤਾਂ ਪੂਰੇ ਹਫਤੇ ਮੈਂ ਪਰੇਸ਼ਾਨ ਹੋ ਗਈ ਸੀ ਪਰ ਬਾਅਦ 'ਚ ਸਭ ਕੁਝ ਠੀਕ ਹੋ ਗਿਆ ਸੀ।'' ਇਹ ਫਿਲਮ 21 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Tags: Raveena TandonMaatrfirst look posterਰਵੀਨਾ ਟੰਡਨਮਾਤਰ