FacebookTwitterg+Mail

ਸਲਮਾਨ ਨੇ ਦਿੱਤੀ ਸ਼ਾਹਰੁਖ ਨੂੰ ਮਾਤ, ਰਿਲੀਜ਼ ਤੋਂ ਪਹਿਲਾ 'ਟਿਊਬਲਾਈਟ' ਨੇ ਤੋੜਿਆ ਇਹ ਰਿਕਾਰਡ!

    1/4
22 March, 2017 02:14:13 PM
ਮੁੰਬਈ— ਬਾਲੀਵੁੱਡ ਦੇ 'ਦਬੰਗ' ਅਦਾਕਾਰ ਸਲਮਾਨ ਖ਼ਾਨ ਦੀ ਫਿਲਮ 'ਟਿਊਬਲਾਈਟ' ਤੋਂ ਟਰੇਡ ਅਤੇ ਆਡੀਅਨਜ਼ ਨੂੰ ਕਾਫੀ ਉਮੀਦਾਂ ਹਨ। ਅਜੇ ਫਿਲਮ ਨੂੰ ਰਿਲੀਜ਼ ਹੋਣ 'ਚ 3 ਮਹੀਨੇ ਦਾ ਸਮਾਂ ਹੈ ਪਰ ਉਸ ਨੇ ਹੁਣੀ ਤੋਂ ਹੀ ਰਿਕਾਰਡ ਤੋੜ ਕਮਾਈ ਸ਼ੁਰੂ ਕਰ ਦਿੱਤੀ ਹੈ।
ਸੈਂਟ੍ਰਲ ਇੰਡੀਆ (ਸੀ. ਆਈ.) ਆਲ ਇੰਡੀਆ ਡਿਸਟ੍ਰੀਬਿਊਸ਼ਨ ਨੇ ਸਾਰੇ ਅਧਿਕਾਰੀਆਂ ਨੂੰ ਐੱਨ. ਐੱਚ. ਸਟੂਡੀਓਜ਼ ਨੂੰ 132 ਕਰੋੜ ਰੁਪਏ 'ਚ ਵੇਚਿਆ ਹੈ। ਇਹ ਹੁਣ ਤੱਕ ਦੀ ਸਭ ਤੋਂ ਵੱਡੀ ਫਿਲਮ ਹੈ ਕਿਉਂਕਿ ਸ਼ਾਹਰੁਖ ਦੀ ਫਿਲਮ 'ਦਿਲਵਾਲੇ' ਦੇ ਰਿਕਾਰਡ ਨੂੰ 125 ਕਰੋੜ 'ਚ ਵੇਚਿਆ ਗਿਆ ਸੀ।
ਇਹ ਹੀ ਨਹੀਂ ਕਬੀਰ ਖ਼ਾਨ ਨਿਰਦੇਸ਼ਿਕ ਫਿਲਮ 'ਟਿਊਬਲਾਈਟ' ਇਸ ਲਈ ਵੀ ਖਾਸ ਹੈ ਕਿਉਂਕਿ ਫਿਲਮ 'ਚ ਸ਼ਾਹਰੁਖ ਖ਼ਾਨ ਨੇ ਕੈਮਿਓ ਕੀਤਾ ਹੈ। ਕੈਟਰੀਨਾ ਦੀ ਜਨਮਦਿਨ ਪਾਰਟੀ 'ਚ ਦੋਵਾਂ ਵਿਚਕਾਰ ਝਗੜਾ ਹੋਇਆ ਸੀ, ਜਿਸ ਕਰਕੇ ਹੁਣ ਕਈ ਸਾਲਾਂ ਬਾਅਦ ਦੋਸਤੀ ਹੋਈ ਹੈ।
ਫਿਲਮ 'ਟਿਊਬਲਾਈਟ' ਦੀ ਹੀਰੋਇਨ ਇਕ ਚੀਨੀ ਅਦਾਕਾਰਾ ਹੈ, ਜਿਸ ਦਾ ਨਾਂ ਝੂ-ਝੂ ਹੈ। ਉਹ ਕਈ ਇੰਟਰਨੈਸ਼ਨਲ ਪ੍ਰੋਜੈਕਟਸ 'ਚ ਵੀ ਕੰਮ ਵੀ ਕਰ ਚੁੱਕੀ ਹੈ। 'ਟਿਊਬਲਾਈਟ' ਦੀ ਕਹਾਣੀ ਭਾਰਤ-ਚੀਨ ਯੁੱਧ 'ਤੇ ਅਧਾਰਿਤ ਹੈ।
ਨਿਰਦੇਸ਼ਕ ਕਬੀਰ ਖ਼ਾਨ ਨਾਲ ਸਲਮਾਨ ਦੀ ਇਹ ਤੀਜੀ ਫਿਲਮ ਹੈ, ਇਸ ਤੋਂ ਪਹਿਲਾ ਇਹ ਦੋਵੇ ਫਿਲਮ 'ਏਕ ਥਾ ਟਾਈਗਰ' ਅਤੇ 'ਬਜ਼ਰੰਗੀ' ਵਰਗੀਆਂ ਰਿਕਾਰਡ ਤੋੜ ਫਿਲਮਾਂ ਦੇ ਚੁੱਕੇ ਹਨ। ਹੁਣ ਦੇਖਦੇ ਹਾਂ ਕਿ ਫਿਲਮ ਦੇ ਪਹਿਲੇ ਟ੍ਰੇਲਰ 'ਚ ਅਸੀਂ ਸਲਮਾਨ ਖ਼ਾਨ, ਸ਼ਾਹਰੁਖ ਖ਼ਾਨ ਅਤੇ ਝੂ-ਝੂ ਦੀ ਕਿੰਨੀ ਝਲਕ ਦੇਖਣ ਨੂੰ ਮਿਲਦੀ ਹੈ।

Tags: Salman KhanTubelightShah Rukh Khanਸਲਮਾਨ ਖ਼ਾਨਟਿਊਬਲਾਈਟਸ਼ਾਹਰੁਖ ਖ਼ਾਨ