FacebookTwitterg+Mail

ਇੰਝ ਹੀ ਚੱਲਦਾ ਰਿਹਾ ਤਾਂ ਬਰਬਾਦ ਹੋ ਜਾਵੇਗਾ ਕਪਿਲ ਸ਼ਰਮਾ ਦਾ ਸ਼ੋਅ, ਪੜ੍ਹੋ ਕਪਿਲ ਦੇ ਵਿਵਾਦ

kapil sharma controversies
22 March, 2017 03:11:51 PM
ਮੁੰਬਈ— ਕਾਮੇਡੀਅਨ ਕਪਿਲ ਸ਼ਰਮਾ ਦਾ ਬੁਰਾ ਵਕਤ ਚੱਲ ਰਿਹਾ ਹੈ। ਉਸ ਨੇ ਆਪਣੀ ਕਾਬਲੀਅਤ ਨਾਲ ਜਿਹੜਾ ਮੁਕਾਮ ਹਾਸਲ ਕੀਤਾ, ਉਹ ਘੱਟ ਹੀ ਲੋਕਾਂ ਨੂੰ ਹਾਸਲ ਹੁੰਦਾ ਹੈ ਪਰ ਇਨ੍ਹੀਂ ਦਿਨੀਂ ਕਪਿਲ ਨਾਲ ਕੁਝ ਸਹੀ ਨਹੀਂ ਹੋ ਰਿਹਾ। ਇਨ੍ਹਾਂ ਸਾਰਿਆਂ ਦੀ ਵਜ੍ਹਾ ਵੀ ਖੁਦ ਕਪਿਲ ਸ਼ਰਮਾ ਹੀ ਹੈ। ਵਾਰ-ਵਾਰ ਉਹ ਕੁਝ ਅਜਿਹਾ ਕਰਦਾ ਜਾ ਰਿਹਾ ਹੈ, ਜੋ ਉਸ ਦੀ ਬਰਬਾਦੀ ਦਾ ਕਾਰਨ ਬਣ ਸਕਦਾ ਹੈ।
1. ਸੁਨੀਲ ਗਰੋਵਰ (ਡਾਕਟ ਮਸ਼ਹੂਰ ਗੁਲਾਟੀ) ਨਾਲ ਝਗੜਾ
ਹਾਲ ਹੀ 'ਚ ਕਪਿਲ ਸ਼ਰਮਾ ਦਾ ਸੁਨੀਲ ਗਰੋਵਰ ਨਾਲ ਝਗੜਾ ਹੋ ਗਿਆ। ਇਸ ਤੋਂ ਬਾਅਦ ਸੁਨੀਲ ਨੇ ਸ਼ੋਅ ਤੋਂ ਕਿਨਾਰਾ ਕਰ ਲਿਆ। ਸ਼ੋਅ ਦੇਖਣ ਵਾਲੇ ਮੰਨਦੇ ਹਨ ਕਿ ਸੁਨੀਲ ਦੇ ਬਿਨਾਂ ਇਹ ਸ਼ੋਅ ਫਿੱਕਾ ਹੋ ਜਾਵੇਗਾ। ਆਖਿਰ ਡਾਕਟਰ ਮਸ਼ਹੂਰ ਗੁਲਾਟੀ ਤੇ ਰਿੰਕੂ ਭਾਬੀ ਇਸ ਸ਼ੋਅ ਦੇ ਪ੍ਰਸਿੱਧ ਕਿਰਦਾਰ ਹਨ।
2. ਚੰਦੂ ਚਾਹ ਵਾਲੇ ਨਾਨੀ ਨੇ ਵੀ ਬਣਾਈ ਸ਼ੋਅ ਤੋਂ ਦੂਰੀ
ਸੁਨੀਲ ਨਾਲ ਜਦੋਂ ਕਪਿਲ ਨੇ ਬਦਸਲੂਕੀ ਕੀਤੀ ਤੇ ਉਸ ਨੂੰ ਸ਼ੋਅ ਤੋਂ ਕੱਢਣ ਦੀ ਧਮਕੀ ਦਿੱਤੀ, ਉਸ ਸਮੇਂ ਫਲਾਈਟ 'ਚ ਚੰਦਨ ਪ੍ਰਭਾਕਰ ਤੇ ਅਲੀ ਅਸਗਰ ਵੀ ਮੌਜੂਦ ਸਨ। ਇਹ ਦੋਵੇਂ ਹੀ ਸ਼ੋਅ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਜੇਕਰ ਇਸੇ ਤਰ੍ਹਾਂ ਕਪਿਲ ਆਪਣੇ ਘਮੰਡ 'ਚ ਚੂਰ ਰਿਹਾ ਤਾਂ ਉਸ ਨੂੰ ਇਸ ਦੀ ਭਾਰੀ ਕੀਮਤ ਅਦਾ ਕਰਨੀ ਪੈ ਸਕਦੀ ਹੈ ਤੇ ਇਸ ਦਾ ਅਸਰ ਉਸ ਦੇ ਸ਼ੋਅ ਤੇ ਉਸ ਦੀ ਟੀ. ਆਰ. ਪੀ. 'ਤੇ ਪਵੇਗਾ।
3. ਪ੍ਰੀਤੀ ਸਿਮੋਸ ਵੀ ਹੋਈ ਦੂਰ
ਖਬਰਾਂ ਦੀ ਮੰਨੀਏ ਤਾਂ 'ਦਿ ਕਪਿਲ ਸ਼ਰਮਾ ਸ਼ੋਅ' ਦੀ ਕ੍ਰਿਏਟਿਵ ਡਾਇਰੈਕਟਰ ਪ੍ਰੀਤੀ ਨੇ ਵੀ ਕਪਿਲ ਦੇ ਸ਼ੋਅ ਤੋਂ ਦੂਰ ਰਹਿਣ ਦਾ ਫੈਸਲਾ ਕਰ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਕਪਿਲ ਵਲੋਂ ਆਪਣੀ ਗਰਲਫਰੈਂਡ ਗਿੰਨੀ ਦੀ ਤਸਵੀਰ ਸ਼ੇਅਰ ਕਰਨ ਤੇ ਉਸ ਨਾਲ ਵਿਆਹ ਕਰਵਾਉਣ ਦੀ ਗੱਲ ਆਖਣ ਤੋਂ ਬਾਅਦ ਪ੍ਰੀਤੀ ਉਸ ਤੋਂ ਨਾਰਾਜ਼ ਹੈ ਤੇ ਉਸ ਨੇ ਹੁਣ ਕਪਿਲ ਦੇ ਸ਼ੋਅ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ।
4. ਕੀ ਨਸ਼ੇ 'ਚ ਗੱਲ ਕਹਿੰਦੇ ਹਨ ਕਪਿਲ
ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਕਪਿਲ ਸ਼ਰਮਾ ਵਿਵਾਦਾਂ 'ਚ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਵਿਵਾਦਾਂ 'ਚ ਘਿਰ ਚੁੱਕਾ ਹੈ। ਕਪਿਲ ਨੇ ਟਵੀਟ ਕਰਕੇ ਬੀ. ਐੱਮ. ਸੀ. 'ਤੇ ਰਿਸ਼ਵਤ ਮੰਗਣ ਦਾ ਦੋਸ਼ ਲਗਾਇਆ ਸੀ ਪਰ ਇਸ ਤੋਂ ਬਾਅਦ ਉਹ ਖੁਦ ਹੀ ਫਸ ਗਿਆ ਸੀ। ਬਾਅਦ 'ਚ ਖਬਰਾਂ ਆਈਆਂ ਸਨ ਕਿ ਕਪਿਲ ਨੇ ਇਹ ਟਵੀਟ ਸ਼ਰਾਬ ਦੇ ਨਸ਼ੇ 'ਚ ਕੀਤਾ ਸੀ। ਸੁਨੀਲ ਨਾਲ ਉਸ ਦੀ ਲੜਾਈ ਵੀ ਨਸ਼ੇ 'ਚ ਹੋਈ ਦੱਸੀ ਜਾ ਰਹੀ ਹੈ।
5. ਚੈਨਲ ਨਾਲ ਵੀ ਹੋਇਆ ਵਿਵਾਦ
ਕਪਿਲ ਸ਼ਰਮਾ ਦਾ ਨਾ ਸਿਰਫ ਆਪਣੇ ਸਾਥੀਆਂ, ਸਗੋਂ ਚੈਨਲ ਨਾਲ ਵੀ ਵਿਵਾਦ ਹੋ ਚੁੱਕਾ ਹੈ। ਕਪਿਲ ਪਹਿਲਾਂ ਕਲਰਸ ਚੈਨਲ ਨਾਲ ਕੰਮ ਕਰਦਾ ਸੀ ਪਰ ਬਾਅਦ 'ਚ ਉਸ ਦਾ ਚੈਨਲ ਨਾਲ ਵਿਵਾਦ ਹੋ ਗਿਆ। ਖਬਰ ਸੀ ਕਿ ਕਪਿਲ ਆਪਣੇ ਸ਼ੋਅ ਲਈ ਜ਼ਿਆਦਾ ਫੀਸ ਮੰਗ ਰਿਹਾ ਹੈ, ਜਿਸ ਤੋਂ ਬਾਅਦ ਇਹ ਵਿਵਾਦ ਹੋਇਆ। ਵਿਵਾਦ ਇੰਨਾ ਵੱਧ ਗਿਆ ਕਿ ਕਪਿਲ ਨੂੰ ਆਪਣਾ ਸ਼ੋਅ ਬੰਦ ਕਰਨਾ ਪਿਆ ਤੇ ਉਸ ਤੋਂ ਬਾਅਦ ਸੋਨੀ ਚੈਨਲ 'ਤੇ ਉਸ ਦਾ ਨਵਾਂ ਸ਼ੋਅ ਸ਼ੁਰੂ ਹੋਇਆ।
ਕਪਿਲ ਦੇ ਇਕ ਤੋਂ ਬਾਅਦ ਇਕ ਵਿਵਾਦ ਦਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਸ ਨੂੰ ਆਪਣੀ ਪ੍ਰਸਿੱਧਤਾ 'ਤੇ ਮਾਣ ਹੋਣ ਲੱਗਾ ਹੈ, ਜਿਸ ਦੇ ਚਲਦਿਆਂ ਉਹ ਜਦੋਂ ਚਾਹੇ ਕਿਸੇ ਨਾਲ ਵੀ ਲੜਨ ਲੱਗਦਾ ਹੈ। ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਕਪਿਲ ਆਪਣੀ ਪ੍ਰਸਿੱਧਤਾ ਆਪਣੀ ਹੀ ਗਲਤੀ ਨਾਲ ਗੁਆ ਦੇਣਗੇ।

Tags: Kapil Sharma Sunil Grover ਕਪਿਲ ਸ਼ਰਮਾ ਸੁਨੀਲ ਗਰੋਵਰ