FacebookTwitterg+Mail

ਕਪਿਲ ਸ਼ਰਮਾ ਨੂੰ ਇਕ ਹੋਰ ਝਟਕਾ, ਇਹ ਕਲਾਕਾਰ ਵੀ ਛੱਡ ਸਕਦੇ ਨੇ ਸ਼ੋਅ!!

kapil sharma
22 March, 2017 03:20:13 PM
ਮੁੰਬਈ- ਅੱਜਕਲ ਕਪਿਲ ਸ਼ਰਮਾ ਦੇ ਦਿਨ ਚੱਗੇ ਨਹੀਂ ਚੱਲ ਰਹੇ ਹਨ। ਸੁਨੀਲ ਗਰੋਵਰ ਨਾਲ ਚੱਲ ਰਿਹਾ ਵਿਵਾਦ ਰੁੱਕਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਉੱਥੇ ਲੱਗਦਾ ਹੈ ਕਿ ਕਪਿਲ ਨੇ ਆਪਣੇ ਪਿਆਰ ਦਾ ਇਜ਼ਹਾਰ ਕਰਕੇ ਵੀ ਮੁਸੀਬਤ ਮੋਲ ਲੈ ਲਈ ਹੈ। ਅਜਿਹੀਆਂ ਖਬਰਾਂ ਹਨ ਕਿ ਕਪਿਲ ਦੇ ਸ਼ੋਅ ਦੀ ਕ੍ਰਿਏਟਿਵ ਡਾਇਰੈਕਟਰ ਪ੍ਰੀਤੀ ਸਿਮੋਸ ਵੀ ਸ਼ੋਅ ਛੱਡ ਸਕਦੀ ਹੈ। ਪ੍ਰੀਤੀ ਅਤੇ ਕਪਿਲ ਦਾ ਪਹਿਲੇ ਕਈ ਵਾਰ ਨਾਂ ਜੋੜਿਆ ਜਾ ਚੁੱਕਿਆ ਹੈ। ਖ਼ਬਰਾਂ ਹਨ ਕਿ ਸੁਨੀਲ ਗਰੋਵਰ ਦੇ ਬਾਅਦ ਹੁਣ ਚੰਦਨ ਪ੍ਰਭਾਕਰ (ਚੰਦੂ ਚਾਹ ਵਾਲਾ) ਅਤੇ ਅਲੀ ਅਸਗਰ (ਨਾਨੀ) ਨੇ ਸ਼ੋਅ ਦਾ ਬਾਇਕਾਟ ਕਰ ਦਿੱਤਾ ਹੈ ਅਤੇ ਕਪਿਲ ਨੂੰ ਇਕੱਲੇ ਹੀ ਕਿਕੂ ਸ਼ਾਰਦਾ ਅਤੇ ਨਵਜੋਤ ਸਿੰਘ ਸਿੱਧੂ ਨਾਲ ਸ਼ੂਟਿੰਗ ਕਰਨੀ ਪਈ। ਸ਼ੋਅ ਨਾਲ ਜੁੜੇ ਇਕ ਸੂਤਰ ਨੇ ਦੱਸਿਆ,''ਸੁਨੀਲ ਵਾਪਸ ਨਹੀਂ ਆ ਰਹੇ ਹਨ। ਅਲੀ ਅਤੇ ਚੰਦਨ ਨੇ ਵੀ ਸ਼ੋਅ ਦਾ ਬਾਇਕਾਟ ਕੀਤਾ ਹੈ। ਪਰ ਅਜਿਹਾ ਕਿੰਨੀ ਦੇਰ ਚੱਲੇਗਾ?''
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੌਰੇ ਤੋਂ ਪਰਤਣ ਸਮੇਂ ਸ਼ਰਾਬ ਦੇ ਨਸ਼ੇ 'ਚ ਕਪਿਲ ਸ਼ਰਮਾ ਨੇ ਸੁਨੀਲ ਗਰੋਵਰ 'ਤੇ ਹੱਥ ਚੁੱਕਿਆ ਸੀ। ਇਸ ਤੋਂ ਬਾਅਦ ਮਾਮਲੇ ਨੇ ਜ਼ੋਰ ਫੜ ਲਿਆ ਅਤੇ ਕਪਿਲ ਦੇ ਰਵੱਈਏ ਤੋਂ ਦੁਖੀ ਸੁਨੀਲ ਅਤੇ ਚੰਦਨ ਨੇ 'ਦਿ ਕਪਿਲ ਸ਼ਰਮਾ ਸ਼ੋਅ' ਦੀ ਟੀਮ ਨਾਲ ਕੰਮ ਕਰਨ ਤੋਂ ਨਾਂਹ ਕਰ ਦਿੱਤੀ। ਕਾਫੀ ਮੁਸ਼ੱਕਤ ਤੋਂ ਬਾਅਦ ਜਦੋਂ ਉਹ ਨਾ ਮੰਨੇ ਤਾਂ ਐਪੀਸੋਡ ਦੀ ਸ਼ੂਟਿੰਗ ਰੱਦ ਕਰ ਦਿੱਤੀ ਗਈ। ਸੂਤਰਾਂ ਮੁਤਾਬਕ ਇਸ ਦੌਰਾਨ ਕਪਿਲ ਕਾਫੀ ਦੁਖੀ ਨਜ਼ਰ ਆ ਰਹੇ ਸਨ। ਉਹ ਅਦਾਕਾਰ ਮਨੋਜ ਵਾਜਪਾਈ ਸਾਹਮਣੇ ਰੋ ਪਏ।

Tags: Kapil Sharma Sunil Grover Chandan Prabhakar Ali Asgar Navjot Singh Sidhuਕਪਿਲ ਸ਼ਰਮਾਸੁਨੀਲ ਗਰੋਵਰ

About The Author

Anuradha Sharma

Anuradha Sharma is News Editor at Jagbani.