FacebookTwitterg+Mail

ਸਭ ਤੋਂ ਜ਼ਿਆਦਾ ਟੈਕਸ ਦੇਣ ਨਾਲੇ ਅਦਾਕਾਰ ਬਣੇ ਸਲਮਾਨ ਖਾਨ, ਸ਼ਾਹਰੁਖ-ਬਿਗ ਬੀ ਨੂੰ ਪਛਾੜਿਆ

salman khan
22 March, 2017 03:24:12 PM
ਮੁੰਬਈ- ਇਸ ਸਾਲ ਸਭ ਤੋਂ ਜ਼ਿਆਦਾ ਟੈਕਸ ਭਰਨ ਵਾਲਿਆਂ 'ਚ ਸਲਮਾਨ ਖਾਨ ਦਾ ਨਾਂ ਸਭ ਤੋਂ ਉੱਪਰ ਹੈ। ਅਧਿਕਾਰਿਕ ਸੂਤਰਾਂ ਮੁਤਾਬਕ 2016-17 ਲਈ ਐਡਵਾਂਸ ਟੈਕਸ ਜਮਾ ਕਰਵਾਉਣ ਵਾਲਿਆਂ ਦੀ ਸੂਚੀ ਦੇ ਟੌਪ 10 ਸਿਤਾਰਿਆਂ 'ਚ ਕਪਿਲ ਸ਼ਰਮਾ ਦੇ ਇਲਾਵਾ ਆਲੀਆ ਭੱਟ ਨੇ ਵੀ ਜਗ੍ਹਾਂ ਬਣਾ ਲਈ ਹੈ।
ਸਲਮਾਨ ਨੇ ਇਸ ਸਾਲ ਆਪਣੀ ਕਮਾਈ 'ਚੋਂ 44.5 ਕਰੋੜ ਰੁਪਏ ਦਾ ਐਡਵਾਂਸ ਟੈਕਸ ਜਮਾ ਕੀਤਾ ਹੈ। ਸਲਮਾਨ ਖਾਨ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਹੀ ਬਾਲੀਵੁੱਡ ਦੇ 'ਸੁਲਤਾਨ' ਹਨ। ਸਲਮਾਨ ਖਾਨ ਨੇ ਪਿਛਲੇ ਵਿੱਤੀ ਸਾਲ 'ਚ 32.3 ਕਰੋੜ ਰੁਪਏ ਟੈਕਸ ਦਿੱਤਾ ਸੀ। ਪਿਛਲੇ ਸਾਲ ਦੇ ਨੰਬਰ 1 'ਤੇ ਰਹੇ ਅਕਸ਼ੇ ਕੁਮਾਰ ਇਸ ਸਾਲ ਨੰਬਰ 2 'ਤੇ ਖਿਸਕ ਗਏ ਹਨ। ਅਕਸ਼ੇ ਕੁਮਾਰ ਨੇ ਇਸ ਸਾਲ 29.5 ਕਰੋੜ ਰੁਪਏ ਟੈਕਸ ਜਮਾ ਕੀਤਾ ਹੈ। ਪਿਛਲੇ ਸਾਲ ਅਕਸ਼ੇ ਨੇ 30 ਕਰੋੜ ਦਾ ਐਡਵਾਂਸ ਟੈਕਸ ਜਮਾ ਕੀਤਾ ਸੀ। ਉੱਥੇ ਤੀਜੇ ਨੰਬਰ 'ਤੇ ਰਹੇ ਰਿਤਿਕ ਰੌਸ਼ਨ ਜਿਨ੍ਹਾਂ ਨੇ 25.5 ਕਰੋੜ ਬਤੌਰ ਟੈਕਸ ਚੁਕਾਏ ਹਨ। ਇਸ ਸੂਚੀ 'ਚ ਕਪਿਲ ਸ਼ਰਮਾ ਦਾ ਨਾਂ ਵੀ ਸ਼ਾਮਲ ਹੈ। ਕਪਿਲ ਨੇ ਪਿਛਲੇ ਵਿੱਤੀ ਸਾਲ 'ਚ 7.5 ਕਰੋੜ ਦਾ ਟੈਕਸ ਦਿੱਤਾ ਸੀ। ਇਸ ਸਾਲ ਦੀਪਿਕਾ ਪਾਦੁਕੋਣ, ਆਲੀਆ ਭੱਟ ਅਤੇ ਕਰੀਨਾ ਕਪੂਰ ਖਾਨ ਨੇ 10.25, 4.33 ਅਤੇ 3.9 ਕਰੋੜ ਰੁਪਏ ਦਾ ਟੈਕਸ ਜਮਾ ਕੀਤਾ ਹੈ। ਇਸ ਵਾਰ ਸੂਚੀ 'ਚੋਂ ਕਈ ਬਾਲੀਵੁੱਡ ਦਿੱਗਜਾਂ ਦੇ ਨਾਂ ਗਾਇਬ ਵੀ ਹੈ। ਸ਼ਾਹਰੁਖ ਖਾਨ, ਅਮਿਤਾਭ ਬੱਚਨ ਅਤੇ ਐਸ਼ਵਰਿਆ ਰਾਏ ਦੇ ਨਾਂ ਵੀ ਇਸ ਸੂਚੀ 'ਚ ਨਹੀਂ ਹਨ।

Tags: Tax Salman Khan Alia Bhatt Akshay Kumarਟੈਕਸਸਲਮਾਨ ਖਾਨ

About The Author

Anuradha Sharma

Anuradha Sharma is News Editor at Jagbani.