FacebookTwitterg+Mail

ਪਿਤਾ ਨੂੰ ਖੁਸ਼ ਕਰਨ ਲਈ ਇਸ ਨਿਰਦੇਸ਼ਕ ਨੇ ਫਿਲਮਾਂ 'ਚ ਲਿਆ ਸ਼ਾਰਟ ਰੋਲ

subhash ghai
22 March, 2017 04:04:44 PM
ਮੁੰਬਈ— ਬਾਲੀਵੁੱਡ ਮਸ਼ਹੂਰ ਨਿਰਦੇਸ਼ਕ ਅਤੇ ਅਭਿਨੇਤਾ ਸੁਭਾਸ਼ ਘਈ ਨੇ ਦੱਸਿਆ ਕਿ, ''ਮੈਂ ਆਪਣੀ ਨਿਰਦੇਸ਼ਿਤ ਫਿਲਮ 'ਚ ਇਕ ਛੋਟਾ ਜਿਹਾ ਸੀਨ ਜ਼ਰੂਰ ਲੈਂਦਾ ਹੈ ਕਿਉਂਕਿ ਮੇਰੇ ਪਿਤਾ ਜੀ ਮੈਨੂੰ ਹਮੇਸ਼ਾ ਇਹੀ ਕਹਿੰਦੇ ਸਨ ਕਿ ਜਾਂ ਤਾਂ ਫਿਲਮਾਂ 'ਚ ਕੰਮ ਨਾ ਕਰੋ, ਜੇਕਰ ਕਰਨਾ ਹੈ ਤਾਂ ਨਿਰਦੇਸ਼ਨ ਨਹੀਂ, ਕਿਰਦਾਰ ਵੀ ਕਰੋ। ਮੈਂ ਆਪਣੇ ਪਿਤਾ ਨੂੰ ਖੁਸ਼ ਕਰਨ ਲਈ ਆਪਣੀ ਹੀ ਫਿਲਮ 'ਚ ਇਕ ਮਾਮੂਲੀ ਜਿਹਾ ਰੋਲ ਸ਼ਾਟ ਲੈਣਾ ਸ਼ੁਰੂ ਕਰ ਦਿੱਤਾ ਸੀ।''
ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਆਪਣੇ ਜੀਵਨ ਦੇ ਭਾਵ ਦੱਸਦੇ ਹੋਏ ਕਿਹਾ ਕਿ, ''ਮੇਰੇ ਪਿਤਾ ਜੀ ਹਮੇਸ਼ਾ ਮੈਨੂੰ ਇਹੀ ਕਿਹਾ ਕਰਦੇ ਸਨ ਕਿ ਫਿਲਮਾਂ 'ਚ ਰੋਲ ਕਰਨਾ ਮਰਾਸੀਆਂ ਦਾ ਕੰਮ ਹੈ ਪਰ ਮੈਂ ਇਸ ਗੱਲ ਨੂੰ ਵੀ ਉਨ੍ਹਾਂ ਦਾ ਆਸ਼ੀਰਵਾਦ ਸਮਝਿਆ। ਅੱਜ ਮੈਨੂੰ ਮਾਣ ਹੈ ਕਿ ਇਸ ਮਰਾਸੀ ਦੀ ਕਲਾ ਨੂੰ ਪੂਰੀ ਦੁਨੀਆ ਦੇਖਦੀ ਹੈ।'' ਉਨ੍ਹਾਂ ਨੇ ਆਪਣੇ ਅਨੁਭਵ ਦੀਆਂ ਅਗਲੀਆਂ ਕੜੀਆਂ 'ਚ ਕਿਹਾ ਕਿ ਜੈਕੀ ਸ਼ਰਾਫ ਨੂੰ ਹੀਰੋ ਬਣਾਉਣ ਤੋਂ ਬਾਅਦ ਵੱਡੇ ਲੋਕਾਂ ਦੀਆਂ ਸਿਫਾਰਸ਼ਾਂ 'ਚ ਵਾਧਾ ਹੋਣ ਲੱਗਾ ਕਿ ਉਨ੍ਹਾਂ ਦੇ ਬੱਚਿਆਂ ਨੂੰ ਵੀ ਫਿਲਮਾਂ 'ਚ ਬ੍ਰੇਕ ਦਿੱਤਾ ਜਾਵੇ। ਇਸੇ ਕਾਰਨ ਉਨ੍ਹਾਂ ਨੇ ਮੁਕਤਾ ਆਰਟ ਦੇ ਬੈਨਰ ਹੇਠ 'ਵ੍ਹਿਸਲਿੰਗ ਵੁਡ' ਸਕੂਲ ਖੋਲ੍ਹਿਆ ਅਤੇ ਐਲਾਨ ਕੀਤਾ ਕਿ ਅੱਜ ਤੋਂ ਬਾਅਦ ਨਾ ਕੋਈ ਜੈਕੀ ਸ਼ਰਾਫ ਬਣਨ ਨੂੰ ਤਰਸੇਗਾ, ਨਾ ਸੁਭਾਸ਼ ਘਈ ਕਿਉਂਕਿ ਇਹ ਸਕੂਲ ਦੁਨੀਆ ਦੇ ਸਿਰਫ ਕੁਝ ਵਧੀਆ ਸਕੂਲਾਂ 'ਚੋਂ ਇਕ ਹੈ, ਜਿਥੇ ਵੱਡੀ ਗਿਣਤੀ 'ਚ ਲੋਕ ਟ੍ਰੇਨਿੰਗ ਲੈਂਦੇ ਹਨ।

Tags: Subhash GhaiShort rollJackie Shroffਸੁਭਾਸ਼ ਘਈ