FacebookTwitterg+Mail

ਨਵੇਂ ਸੈਕਸੀ ਅੰਦਾਜ਼ 'ਚ ਨਜ਼ਰ ਆਈ ਬਿਪਾਸ਼ਾ, ਸ਼ੇਅਰ ਕੀਤੀ ਇਹ ਤਸਵੀਰ

    1/2
22 March, 2017 04:27:54 PM

ਨਵੀਂ ਦਿੱਲੀ— ਬਾਲੀਵੁੱਡ ਸਿਤਾਰੇ ਜ਼ਿਆਦਾਤਰ ਆਪਣੇ ਲੁਕਸ, ਹੇਅਰ ਸਟਾਈਲ ਵਰਗੀਆਂ ਚੀਜਾਂ ਨਾਲ ਐਕਸਪੇਰੀਮੈਂਟ ਕਰਦੇ ਰਹਿੰਦੇ ਹਨ। ਹੁਣ ਬਾਲੀਵੁੱਡ ਅਭਿਨੇਤਰੀ ਬਿਪਾਸ਼ਾ ਬਾਸੁ ਨੇ ਵੀ ਲੁਕ ਅਪਣਾਇਆ ਹੈ। ਬਿਪਾਸ਼ਾ ਬਾਸੁ ਨੇ ਬੀਤੇ ਸੋਮਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਨਵੇਂ ਅੰਦਾਜ਼ 'ਚ ਨਜ਼ਰ ਆ ਰਹੀ। ਇਸ ਲੁਕ 'ਚ ਬਿਪਾਸ਼ਾ ਕਾਫੀ ਸੈਕਸੀ ਨਜ਼ਰ ਆ ਰਹੀ ਹੈ। ਅਸਲ 'ਚ ਬਿਪਾਸਾ ਨੇ ਆਪਣੇ ਵਾਲਾਂ ਨੂੰ Blonde color ਕਰਵਾਇਆ ਹੈ। ਤਸਵੀਰ ਨਾਲ ਉਸ ਨੇ ਕੈਪਸ਼ਨ 'ਚ ਲਿਖਿਆ ਹੈ, ''Blonde Again #shootmode for @thelabellife''। ਹੋ ਸਕਦਾ ਹੈ ਬਿਪਾਸ਼ਾ ਨੇ ਆਪਣੇ ਵਾਲਾਂ ਨੂੰ ਇਹ ਰੰਗ ਆਪਣੀ ਆਉਣ ਵਾਲੀ ਕਿਸੇ ਫਿਲਮ ਲਈ ਕਰਵਾਇਆ ਹੋਵੇ ਕਿਉਂਕਿ ਤਸਵੀਰ 'ਚ ਕੈਪਸ਼ਨ ਨਾਲ ਬਿਪਾਸ਼ਾ ਨੇ 'ਸ਼ੂਟਮੋਡ' ਹੈਸ਼ਟੈਗ ਦੀ ਵਰਤੋ ਕੀਤੀ ਹੈ।

ਜ਼ਿਕਰਯੋਗ ਹੈ ਕਿ ਬਿਪਾਸ਼ਾ ਨੇ, ਜੋ ਤਸਵੀਰ ਪੋਸਟ ਕੀਤੀ ਹੈ। ਉਸ 'ਚ ਬਿਪਾਸ਼ਾ ਦੇ ਰੰਗੇ ਹੋਏ ਵਾਲ ਸਾਫ ਨਜ਼ਰ ਆ ਰਹੇ ਹਨ। ਬਿਪਾਸ਼ਾ ਪਹਿਲਾਂ ਵੀ ਆਪਣੇ ਵਾਲਾਂ 'ਚ ਬਲਾਂਡ ਰੰਗ ਕਰਵਾ ਚੁੱਕੀ ਹੈ।


Tags: Bipasha BasuBlonde colorInstagramਬਿਪਾਸ਼ਾ ਬਾਸੁਸੈਕਸੀ ਅੰਦਾਜ਼