FacebookTwitterg+Mail

ਇਨ੍ਹਾਂ ਟੀ.ਵੀ. ਸਿਤਾਰਿਆਂ 'ਚ ਸੀ ਬੇਹੱਦ ਪਿਆਰ, ਹੁਣ ਇਕ-ਦੂਜੇ ਨੂੰ ਦੇਖਣਾ ਵੀ ਨਹੀਂ ਕਰਦੇ ਪਸੰਦ

    1/10
22 March, 2017 04:45:53 PM
ਮੁੰਬਈ— ਟੀ. ਵੀ. ਦਾ ਰਿਐਲਿਟੀ ਸ਼ੋਅ 'ਬਿੱਗ ਬੌਸ-8' 'ਚ ਪ੍ਰਤੀਯੋਗੀ ਨਜ਼ਰ ਆ ਚੁੱਕੇ ਉਪੇਨ ਪਟੇਲ ਨੇ ਟਵਿੱਟਰ 'ਤੇ ਇਹ ਸਾਫ ਕਰਾਰ ਕਰਦੇ ਆਪਣੀ ਸਾਬਕਾ ਪ੍ਰੇਮਿਕਾ ਕਰਿਸ਼ਮਾ ਤੰਨਾ 'ਤੇ ਹੈਰਾਨ ਕਰਨ ਵਾਲਾ ਦੋਸ਼ ਲਗਾਇਆ ਹੈ। ਉਪੇਨ ਨੇ ਕਰਿਸ਼ਮਾ ਨੂੰ ਟੈਗ ਕਰਦੇ ਹੋਏ ਲਿਖਿਆ ਹੈ, ''ਦੁਨੀਆ 'ਚ ਸਭ ਤੋਂ ਖਰਾਬ ਫੀਲਿੰਗ ਉਸ ਸਮੇਂ ਹੁੰਦੀ ਹੈ ਕਿ ਜਦੋ ਕੋਈ ਇਸਤੇਮਾਲ ਕਰਦਾ ਹੈ। 'ਮੈਸੇਜ ਦੇ ਆਖਿਰ 'ਚ ਉਪੇਨ ਨੇ ਧੰਨਵਾਦ ਵੀ ਲਿਖਿਆ।
ਜ਼ਿਕਰਯੋਗ ਇਹ ਹੈ ਕਿ ਦੋਵਾਂ ਦਾ ਅਫੇਅਰ 'ਬਿੱਗ ਬੌਸ' ਦੌਰਾਨ ਹੀ ਸ਼ੁਰੂ ਹੋਇਆ ਸੀ ਅਤੇ ਸ਼ੋਅ ਤੋਂ ਬਾਹਰ ਹੋਣ 'ਤੋਂ ਬਾਅਦ ਕਰੀਬ ਇਕ ਸਾਲ ਉਹ ਇਕੱਠੇ ਰਹੇ ਪਰ ਉਪੇਨ ਦੇ ਤਾਜਾ ਟਵੀਟ ਤੋਂ ਸਾਫ ਪਤਾ ਲੱਗਦਾ ਹੈ ਕਿ ਹੁਣ ਉਨ੍ਹਾਂ ਦੋਵਾਂ ਨੂੰ ਇਕ-ਦੂਜੇ ਨਾਲ ਕੋਈ ਮਤਲਬ ਨਹੀਂ ਹੈ।
ਦਿਵਯੰਕਾ ਤ੍ਰਿਪਾਠੀ-ਸ਼ਰਦ ਮਲਹੋਤਰਾ
♦ ਟੀ. ਵੀ. 'ਤੇ ਕੰਮ ਕਰਨ ਵਾਲੀਆਂ ਕਈ ਅਜਿਹੀਆਂ ਸਾਬਕਾ ਜੋੜੀਆਂ ਵੀ ਹਨ, ਜੋ ਇਕ-ਦੂਜੇ ਨੂੰ ਹੁਣ ਦੇਖਣਾ ਵੀ ਪਸੰਦ ਨਹੀਂ ਕਰਦੀਆਂ, ਜਿਵੇਂ ਕਿ ਦਿਵਯੰਕਾ ਤ੍ਰਿਪਾਠੀ ਅਤੇ ਉਸੇ ਦੇ ਸਾਬਕਾ ਪ੍ਰੇਮੀ ਸ਼ਰਦ ਮਲਹੋਤਰਾ ਦੀ ਗੱਲ ਕਰੀਏ ਤਾਂ ਇਕ ਅਜਿਹਾ ਸਮਾਂ ਸੀ, ਜਦੋ ਇਕ-ਦੂਜੇ ਨਾਲ ਬੇਹੱਦ ਪਿਆਰ ਕਰਦੇ ਸਨ ਕਿ ਉਹ ਇਕ ਦੂਜੇ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣ ਲੱਗ ਪਏ ਸਨ। ਹਾਲਾਂਕਿ 2015 'ਚ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ।
ਕਰਨ ਸਿੰਘ ਗਰੋਵਰ-ਜੈਨੀਫਰ ਵਿੰਗੇਟ
♦ ਕਰਨ ਅਤੇ ਜੈਨੀਫਰ ਨੂੰ ਟੀ. ਵੀ. ਦੀ ਸਭ ਤੋਂ ਖੂਬਸੂਰਤ ਜੋੜੀਆਂ 'ਚ ਸ਼ਾਮਲ ਸਨ । 2012 'ਚ ਉਨ੍ਹਾਂ ਦਾ ਵਿਆਹ ਹੋਇਆ ਅਤੇ 2014 'ਚ ਉਹ ਇਕ ਦੂਜੇ ਤੋਂ ਵੱਖ ਹੋ ਗਏ। ਦੱਸਿਆ ਜਾਂਦਾ ਹੈ ਕਿ ਬਿਪਾਸ਼ਾ ਬਾਸੂ ਕਾਰਨ ਉਨ੍ਹਾਂ ਦਾ ਰਿਸ਼ਤਾ ਟੁੱਟਿਆ।
ਕੁਸ਼ਾਲ ਟੰਡਨ-ਗੌਹਾਰ ਖ਼ਾਨ
♦ ਕੁਸ਼ਾਲ ਅਤੇ ਗੌਹਾਰ ਦਾ ਆਫੇਅਰ 'ਬਿੱਗ ਬੌਸ-7' ਦੌਰਾਨ ਸ਼ੁਰੂ ਹੋਇਆ ਸੀ। ਸ਼ੋਅ ਤੋਂ ਬਾਹਰ ਆਉਂਦੇ ਹੀ ਕੁਝ ਸਮਾਂ ਹੀ ਉਹ ਇਕੱਠੇ ਰਹੇ ਪਰ ਬਾਅਦ 'ਚ ਉਹ ਵੱਖ ਹੋ ਗਏ।
ਕਰਨ ਪਟੇਲ-ਕਾਮਿਆ ਪੰਜਾਬੀ
♦ ਕਰਨ ਅਤੇ ਕਾਮਿਆ ਟੀ. ਵੀ. ਦੀ ਸਭ ਤੋਂ ਚਰਚਿਤ ਜੋੜੀਆਂ 'ਚੋਂ ਇਕ ਸੀ। 2015 'ਚ ਦੋਵਾਂ ਦਾ ਬ੍ਰੇਕਅੱਪ ਹੋਇਆ। ਦਰਅਸਲ, ਕਾਮਿਆ ਨੂੰ ਬਹੁਤ ਘੱਟ ਉਮੀਦ ਸੀ ਕਿ ਵਿਆਹ ਤੋਂ ਬਾਅਦ ਆਪਣ ਪਹਿਲੀ ਬੇਟੀ ਨਾਲ ਉਸ ਹਮੇਸ਼ਾ ਲਈ ਨਹੀਂ ਅਪਣਾਉਣਗੇ। ਦੋਵਾਂ ਦਾ ਬ੍ਰੇਕਅੱਪ ਹੋ ਗਿਆ।
ਅੰਕਿਤ ਗੇਰਾ-ਰੁਪੇਲ ਤਿਆਗੀ
♦ ਅੰਕਿਤ ਅਤੇ ਰੂਪਲ ਦੀ ਲਵ-ਸਟੋਰੀ 'ਸਪਨੇ ਸੁਹਾਨੇ ਲੜਕਪਨ ਕੇ' ਦੇ ਸੈੱਟ 'ਤੇ ਸ਼ੁਰੂ ਹੋਈ ਸੀ। ਕਿਹਾ ਜਾਂਦਾ ਹੈ ਕਿ ਅੰਕਿਤ ਇਕ ਹੀ ਸਮੇਂ 'ਚ ਰੂਪਲ ਤਿਆਗੀ ਅਤੇ ਅਦਾ ਖ਼ਾਨ ਨੂੰ ਇਕੱਠੇ ਡੇਟ ਕਰ ਰਹੇ ਸਨ। ਹਾਲਾਂਕਿ ਕਿਸੇ ਨੇ ਇਕ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਪਰ ਰੂਪਲ ਅਤੇ ਅੰਕਿਤ ਨੇ ਬ੍ਰੇਕਅੱਪ ਤੋਂ ਬਾਅਦ ਕਦੇ ਸਾਹਮਣੇ ਨਹੀਂ ਆਏ।
ਦਲਜੀਤ ਕੌਰ- ਸ਼ਲੀਨ ਭਨੋਟ
♦ ਟੀ. ਵੀ. ਸ਼ੋਅ 'ਕੁਲਵਧੂ' ਦੇ ਸੈੱਟ 'ਤੇ ਸ਼ਲੀਨ ਅਤੇ ਦਲਜੀਤ ਦੀ ਪਹਿਲੀ ਮੁਲਾਕਾਤ ਹੋਈ। ਦੋਵਾਂ ਦੀ ਦੋਸਤੀ ਪਿਆਰ 'ਚ ਬਦਲੀ ਅਤੇ 2009 'ਚ ਉਨ੍ਹਾਂ ਦਾ ਵਿਆਹ ਹੋਇਆ। 2015 'ਚ ਉਹ ਵੱਖ ਹੋ ਗਏ।
ਡੇਲਨਾਜ਼ ਇਰਾਨੀ-ਰਾਜੀਵ ਪਾਲ
♦ 2010 'ਚ ਡੇਲਨਾਜ ਅਤੇ ਰਾਜੀਵ ਦਾ ਵਿਆਹ ਅਤੇ 2012 'ਚ ਤਲਾਕ ਹੋ ਗਿਆ। ਦੋਵੇਂ ਲਗਭਗ 14 ਸਾਲ ਤੱਕ ਇਕੱਠੇ ਰਹੇ। ਡੇਲਨਾਜ ਨੇ ਰਾਜੀਵ 'ਤੇ ਚੀਟਿੰਗ ਦਾ ਦੋਸ਼ ਲਗਾਇਆ ਸੀ।

Tags: Upen PatelTwitterKarishma Tannareality showਉਪੇਨ ਪਟੇਲਰਿਐਲਿਟੀ ਸ਼ੋਅਟਵਿੱਟਰ