FacebookTwitterg+Mail

ਤਲਾਕ ਦੀਆਂ ਖਬਰਾਂ 'ਤੇ ਨਵਾਜ਼ੂਦੀਨ ਸਿਦੀਕੀ ਨੇ ਤੋੜੀ ਚੁੱਪੀ, ਕਿਹਾ...!

nawazuddin siddiqui dismisses divorce rumours says he is happily married
22 March, 2017 05:22:53 PM
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਨਵਾਜ਼ੂਦੀਨ ਸਿਦੀਕੀ ਅਤੇ ਉਨ੍ਹਾਂ ਦੀ ਪਤਨੀ ਵਿਚਕਾਰ ਸਭ ਕੁਝ ਠੀਕ ਨਹੀਂ ਚਲ ਰਿਹਾ ਹੈ ਇਹ ਖਬਰਾਂ ਪਿਛਲੇ ਕਾਫੀ ਸਮੇਂ ਤੋਂ ਆ ਰਹੀਆਂ ਸਨ। ਨਵਾਜ਼ੂਦੀਨ ਨੇ ਇੰਨ੍ਹਾਂ ਸਾਰੀਆਂ ਝੂਠੀਆਂ ਖਬਰਾਂ ਬਾਰੇ ਕੁਝ ਵੀ ਕਹਿਣਾ ਠੀਕ ਨਹੀਂ ਸਮਝਿਆ ਪਰ ਹੁਣ ਉਨ੍ਹਾਂ ਨੇ ਇਸ 'ਤੇ ਆਪਣਾ ਬਿਆਨ ਦਿੱਤਾ ਹੈ ਅਤੇ ਪੂਰੀ ਗੱਲ ਸਾਫ ਕੀਤੀ ਹੈ। ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਕਿਹਾ, 'ਸਾਡੀ ਵਿਆਹੁਤਾ ਜ਼ਿੰਦਗੀ ਬਹੁਤ ਖੁਸ਼ੀ ਨਾਲ ਚੱਲ ਰਹੀ ਹੈ।'' ਮੈਨੂੰ ਲੱਗਦਾ ਹੈ ਕਿ ਇਹ ਗੱਲਾਂ ਸਟਾਰਡਮ ਦੇ ਨਾਲ ਆਉਂਦੀ ਹੈ। ਮੈਨੂੰ ਵੀ ਇਹ ਖਬਰਾਂ ਪੜ੍ਹ ਕੇ ਹਾਸਾ ਆਉਂਦਾ ਹੈ। ਦੱਸਣਯੋਗ ਹੈ ਕਿ ,ਅਸੀਂ ਇੱਕ ਦੂਜੇ ਦੇ ਨਾਲ ਬੇਹੱਦ ਖੁਸ਼ ਹਾਂ ਅਤੇ ਅਜਿਹਾ ਕੋਈ ਕਦਮ ਨਹੀਂ ਉਠਾ ਰਹੇ।
ਜ਼ਿਕਰੋਯੋਗ ਹੈ ਕਿ ਹਾਲ ਹੀ 'ਚ ਵੈਡਿੰਗ ਐਨਵਰਸਰੀ 'ਤੇ ਵੀ ਨਵਾਜ਼ੂਦੀਨ ਦੀ ਪਤਨੀ ਅੰਜਲੀ ਨੇ ਤਸਵੀਰ ਪੋਸਟ ਕੀਤੀ ਸੀ, ਜਿਸ 'ਚ ਨਵਾਜ਼ੂਦੀਨ, ਅੰਜਲੀ ਅਤੇ ਦੋਵੇਂ ਬੱਚੇ ਵੀ ਸਨ। ਫਿਲਹਾਲ ਇਹ ਉਮੀਦ ਕਰਦੇ ਹਾਂ ਕਿ ਦੋਵਾਂ ਵਿਚਕਾਰ ਅਜਿਹੀ ਨੌਬਤ ਕਦੇ ਵੀ ਨਾ ਆਵੇ। ਨਵਾਜ਼ੂਦੀਨ ਇੱਕ ਅਜਿਹੇ ਅਭਿਨੇਤਾ ਹੈ, ਜਿਸ ਨੂੰ ਸ਼ਾਇਦ ਹੀ ਕੋਈ ਪਸੰਦ ਨਹੀਂ ਕਰਦਾ। ਨਵਾਜ਼ੂਦੀਨ ਸਿਦੀਕੀ ਫਿਲਹਾਲ ਆਪਣੀ ਆਉਣ ਵਾਲੀ ਫਿਲਮ 'ਮੰਟੋ' ਦੀ ਸ਼ੂਟਿੰਗ 'ਚ ਰੁੱਝੇ ਹੋ ਏ ਹਨ।

Tags: Nawazuddin Siddiquihappily marriedAnjali SiddiquiMantoਨਵਾਜ਼ੂਦੀਨ ਸਿਦੀਕੀਮੰਟੋ