FacebookTwitterg+Mail

ਕਪਿਲ ਦੀ ਕਮਾਈ 'ਚ 206 ਫੀਸਦੀ ਵਾਧਾ, ਜਾਣੋ ਕਿਥੋਂ-ਕਿਥੋਂ ਹੋ ਰਹੀ ਹੈ ਨੋਟਾਂ ਦੀ ਬਾਰਿਸ਼

kapil sharma income
22 March, 2017 04:54:04 PM
ਮੁੰਬਈ— ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਵਿਵਾਦਾਂ 'ਚ ਹਨ। ਇਕ ਵਾਰ ਫਿਰ ਉਨ੍ਹਾਂ ਦਾ ਨਾਂ ਚਰਚਾ 'ਚ ਹੈ ਤੇ ਇਸ ਵਾਰ ਵਜ੍ਹਾ ਕਪਿਲ ਦੀ ਕਮਾਈ ਹੈ। ਕਪਿਲ ਸ਼ਰਮਾ ਦੀ ਕਮਾਈ 'ਚ 206 ਫੀਸਦੀ ਦਾ ਵਾਧਾ ਹੋਇਆ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਕਪਿਲ ਸ਼ਰਮਾ ਨੇ ਇਸ ਸਾਲ ਦੀ ਆਖਰੀ ਤਿਮਾਹੀ 'ਚ 7.5 ਕਰੋੜ ਰੁਪਏ ਟੈਕਸ ਭਰਿਆ ਹੈ, ਜਦਕਿ ਪਿਛਲੇ ਸਾਲ ਇਸੇ ਤਿਮਾਹੀ 'ਚ ਕਪਿਲ ਨੇ 3 ਕਰੋੜ ਰੁਪਏ ਟੈਕਸ ਭਰਿਆ ਸੀ। ਕੀ ਤੁਸੀਂ ਜਾਣਦੇ ਹੋ ਕਿ ਕਪਿਲ ਸ਼ਰਮਾ ਦੀ ਕਮਾਈ ਕਿਥੋਂ ਹੁੰਦੀ ਹੈ, ਆਓ ਜਾਣੀਏ—
1. ਐਡ ਫਿਲਮਾਂ
ਕਪਿਲ ਸ਼ਰਮਾ ਬਹੁਤ ਸਾਰੀਆਂ ਐਡ ਫਿਲਮਾਂ ਕਰਦੇ ਹਨ, ਜਿਸ ਰਾਹੀਂ ਉਨ੍ਹਾਂ ਦੀ ਕਮਾਈ ਹੁੰਦੀ ਹੈ। ਪਾਲਿਸੀ ਬਾਜ਼ਾਰ ਦੇ ਤਾਂ ਕਪਿਲ ਸ਼ਰਮਾ ਬ੍ਰਾਂਡ ਅੰਬੈਸਡਰ ਵੀ ਹਨ। ਇਸ ਤੋਂ ਇਲਾਵਾ ਕਪਿਲ ਸ਼ਰਮਾ ਓ. ਐੱਲ. ਐਕਸ. ਤੇ ਮਾਈਕ੍ਰੋਮੈਕਸ ਦੀ ਐਡ 'ਚ ਵੀ ਨਜ਼ਰ ਆ ਚੁੱਕੇ ਹਨ।
2. ਸ਼ੋਅ ਤੋਂ ਕਮਾਉਂਦੇ ਨੇ ਕਰੋੜਾਂ ਰੁਪਏ
ਕਪਿਲ ਸ਼ਰਮਾ ਦਾ 'ਦਿ ਕਪਿਲ ਸ਼ਰਮਾ ਸ਼ੋਅ' ਸੋਨੀ ਚੈਨਲ 'ਤੇ ਪ੍ਰਸਾਰਿਤ ਹੁੰਦਾ ਹੈ। ਇਸ ਸ਼ੋਅ ਰਾਹੀਂ ਕਪਿਲ ਸ਼ਰਮਾ ਕਾਫੀ ਕਮਾਈ ਕਰਦੇ ਹਨ। ਖਬਰਾਂ ਦੀ ਮੰਨੀਏ ਤਾਂ ਕਪਿਲ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਤੋਂ ਜ਼ਿਆਦਾ ਕਮਾਈ ਕਰਦੇ ਹਨ ਤੇ ਆਪਣੇ ਇਕ ਸ਼ੋਅ ਲਈ 60 ਤੋਂ 80 ਲੱਖ ਰੁਪਏ ਲੈਂਦੇ ਹਨ।
3. ਫਿਲਮਾਂ ਵੀ ਹਨ ਕਮਾਈ ਦਾ ਰਸਤਾ
ਕਪਿਲ ਸ਼ਰਮਾ ਫਿਲਮ 'ਚ ਵੀ ਕੰਮ ਕਰ ਚੁੱਕੇ ਹਨ। ਕਪਿਲ ਸ਼ਰਮਾ ਦੀ ਫਿਲਮ 'ਕਿਸ ਕਿਸਕੋ ਪਿਆਰ ਕਰੂੰ' ਸਾਲ 2015 'ਚ ਰਿਲੀਜ਼ ਹੋਈ ਸੀ। ਕਪਿਲ ਦੀ ਕਮਾਈ 'ਚ ਉਸ ਦੀਆਂ ਫਿਲਮਾਂ ਦੀ ਵੀ ਹਿੱਸੇਦਾਰੀ ਹੈ। ਕਪਿਲ ਦੀ ਅਗਲੀ ਰਿਲੀਜ਼ ਹੋਣ ਵਾਲੀ ਫਿਲਮ ਦਾ ਨਾਂ 'ਫਿਰੰਗੀ' ਹੈ।
4. ਸਟੇਜ ਸ਼ੋਅਜ਼
ਕਾਮੇਡੀਅਨ ਕਪਿਲ ਸ਼ਰਮਾ ਸਟੇਜ ਸ਼ੋਅਜ਼ ਰਾਹੀਂ ਵੀ ਪੈਸੇ ਕਮਾਉਂਦੇ ਹਨ। ਕਪਿਲ ਟੀ. ਵੀ. ਚੈਨਲਾਂ 'ਤੇ ਹੋਣ ਵਾਲੇ ਐਵਾਰਡ ਸਮਾਰੋਹਾਂ 'ਚ ਵੀ ਪੇਸ਼ਕਾਰੀ ਦੇ ਕੇ ਪੈਸੇ ਕਮਾਉਂਦੇ ਹਨ ਤੇ ਕਈ ਵਾਰ ਉਹ ਸ਼ੋਅ ਤੇ ਐਵਾਰਡ ਸਮਾਰੋਹ ਨੂੰ ਹੋਸਟ ਵੀ ਕਰ ਚੁੱਕੇ ਹਨ।
5. ਖੁਦ ਦਾ ਪ੍ਰੋਡਕਸ਼ਨ ਹਾਊਸ
ਕਪਿਲ ਸ਼ਰਮਾ ਦਾ ਆਪਣਾ ਪ੍ਰੋਡਕਸ਼ਨ ਹਾਊਸ ਵੀ ਹੈ, ਜਿਸ ਦਾ ਨਾਂ 'ਕੇ 9 ਪ੍ਰੋਡਕਸ਼ਨਜ਼' ਹੈ। ਇਸ ਪ੍ਰੋਡਕਸ਼ਨ ਹਾਊਸ ਰਾਹੀਂ ਵੀ ਕਪਿਲ ਦੀ ਕਮਾਈ ਹੁੰਦੀ ਹੈ।

Tags: Kapil Sharma Income Sunil Grover ਕਪਿਲ ਸ਼ਰਮਾ ਕਮਾਈ