FacebookTwitterg+Mail

Video: ਜਨਮਦਿਨ ਮੌਕੇ ਰਾਣੀ ਨੇ ਦੱਸਿਆ, 'ਕਿਵੇਂ ਇਕ ਰਾਤ 'ਚ ਆਦਿਰਾ ਨੇ ਮੈਨੂੰ ਬਦਲਿਆ'

rani mukherjee
22 March, 2017 05:26:31 PM
ਮੁੰਬਈ- ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਨੇ ਕਿਹਾ ਕਿ ਇਕ ਮਾਂ ਦੇ ਰੂਪ 'ਚ ਉਨ੍ਹਾਂ ਨੇ ਜੋ ਸਮਾਂ ਬਿਤਾਇਆ ਹੈ, ਉਹ ਉਨ੍ਹਾਂ ਦੇ ਜੀਵਨ ਦੇ ਸਭ ਤੋਂ ਸੁੱਖ ਦੇ ਪਲ ਹਨ। ਅਦਾਕਾਰਾ ਨੇ ਫਿਲਮਕਾਰ ਆਦਿਤਿਆ ਚੋਪੜਾ ਨਾਲ 2014 'ਚ ਵਿਆਹ ਕੀਤਾ ਸੀ ਅਤੇ 2015 ਨੂੰ ਉਨ੍ਹਾਂ ਨੇ ਬੇਟੀ ਆਦਿਰਾ ਨੂੰ ਜਨਮ ਦਿੱਤਾ। ਰਾਣੀ ਦਾ ਮੰਗਲਵਾਰ ਯਾਨਿ 21 ਮਾਰਚ ਨੂੰ ਜਨਮਦਿਨ ਸੀ। ਇਕ ਦਿਨ ਪਹਿਲੇ ਉਨ੍ਹਾਂ ਨੇ ਫੇਸਬੁੱਕ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਦੌਰਾਨ ਇਸ ਬਾਰੇ ਗੱਲ ਕੀਤੀ ਸੀ।
www.facebook.com/yrf/videos/10155132232886294/
ਇਕ ਪ੍ਰਸ਼ੰਸਕ ਨੇ ਜਦੋਂ ਉਨ੍ਹਾਂ ਤੋਂ ਮਾਂ ਬਣਨ ਦੇ ਅਨੁਭਵ ਦੇ ਬਾਰੇ 'ਚ ਪੁੱਛਿਆ ਤਾਂ ਰਾਣੀ ਨੇ ਕਿਹਾ,''ਇਹ ਇਕ ਵਿਲੱਖਣ ਅਨੁਭਵ ਹੈ। ਪ੍ਰੈਗਨੇਂਸੀ ਦੇ ਨੌ ਮਹੀਨੇ ਅਤੇ ਉਸ ਦੇ ਮਾਂ ਬਣਨ ਦੇ ਬਾਅਦ ਡੇਢ ਸਾਲ ਮੇਰੇ ਜੀਵਨ ਦੇ ਸਭ ਤੋਂ ਸੁੱਖ ਦੇ ਪਲ ਰਹੇ ਹਨ। ਮੈਂ ਆਦਿਰਾ ਨੂੰ ਇਕ-ਇਕ ਦਿਨ ਵੱਧਦੇ ਦੇਖ ਰਹੀ ਹਾਂ। ਹਰ ਇਕ ਦਿਨ ਇਕ ਨਵਾਂ ਮੁਕਾਮ ਹੈ।'' ਅਦਾਕਾਰਾ ਨੇ ਕਿਹਾ,''ਇਕ ਮਾਂ ਹੋਣਾ ਬਹੁਤ ਹੀ ਅਨੋਖਾ ਅਹਿਸਾਸ ਹੈ। ਤੁਹਾਡੀ ਜ਼ਿੰਦਗੀ ਰਾਤੋਂ-ਰਾਤ ਬਦਲ ਜਾਂਦੀ ਹੈ ਕਿਉਂਕਿ ਹਰ ਦਿਨ ਤੁਹਾਨੂੰ ਇਕ ਨਵਾਂ ਅਨੁਭਵ ਮਿਲਦਾ ਹੈ ਅਤੇ ਮੈਂ ਹੋਰ ਵੀ ਮਜ਼ਬੂਤ ਹੋਈ ਹਾਂ। ਮਾਂ ਬਣਨ ਦੇ ਨਾਲ ਤੁਹਾਡੇ ਜੀਵਨ 'ਚ ਕਈ ਚੀਜ਼ਾਂ ਵੀ ਆਉਂਦੀਆਂ ਹਨ। ਮੈਂ ਆਦਿਰਾ ਨਾਲ ਆਪਣੇ ਆਉਣ ਵਾਲੇ ਸਮੇਂ ਨੂੰ ਲੈ ਕੇ ਉਤਸਾਹਿਤ ਹਾਂ।'' ਸੋਸ਼ਲ ਮੀਡੀਆ ਤੋਂ ਦੂਰ ਰਹਿਣ ਦੇ ਬਾਰੇ 'ਚ ਰਾਣੀ ਨੇ ਕਿਹਾ,''ਮੈਂ ਸੋਸ਼ਲ ਮੀਡੀਆ 'ਤੇ ਨਹੀਂ ਹਾਂ ਅਤੇ ਨਾ ਹੀ ਮੈਂ ਆਪਣੀ ਬੇਟੀ ਨਾਲ ਫੋਟੋ ਨੂੰ ਇਸ 'ਤੇ ਸਾਂਝਾ ਕਰਦੀ ਹਾਂ। ਮੈਨੂੰ ਆਪਣੇ ਪ੍ਰਸ਼ੰਸਕਾਂ ਨੂੰ ਕਿਸੇ ਵੀ ਚੀਜ਼ ਲਈ ਨਾ ਕਹਿਣਾ ਚੰਗਾ ਨਹੀਂ ਲੱਗਦਾ। ਖਾਸ ਕਰਕੇ ਜਦੋਂ ਉਹ ਮੈਨੂੰ ਫੋਟੋ ਪੋਸਟ ਕਰਨ ਲਈ ਕਹਿੰਦੇ ਹਨ।''

Tags: Birthday Rani Mukherjee Facebook adiraਜਨਮਦਿਨਰਾਣੀ ਮੁਖਰਜੀ

About The Author

Anuradha Sharma

Anuradha Sharma is News Editor at Jagbani.