FacebookTwitterg+Mail

ਸਲਮਾਨ ਖਾਨ ਨੇ ਕੀਤਾ ਸੀ ਖੁਲਾਸਾ, ਇਸ ਸ਼ਖਸ ਦੇ ਕਾਰਨ ਐਸ਼ਵਰਿਆ ਨਾਲ ਟੁੱਟਿਆ ਰਿਸ਼ਤਾ!

    1/7
22 March, 2017 05:48:43 PM
ਮੁੰਬਈ— ਆਪਣੇ ਪਿਤਾ ਦੇ ਦਿਹਾਂਤ ਤੋਂ ਬਾਅਦ ਐਸ਼ਵਰਿਆ ਰਾਏ ਡੂੰਘੇ ਸਦਮੇ 'ਚ ਹੈ। ਪੂਰਾ ਬਾਲੀਵੁੱਡ ਇਸ ਦੁੱਖ ਦੀ ਘੜੀ 'ਚ ਉਸ ਦੇ ਨਾਲ ਹੈ ਪਰ ਇਸ ਮੌਕੇ ਸਲਮਾਨ ਖਾਨ ਪਿੱਛੇ ਰਹੇ ਹਨ। ਦੋਵੇਂ ਕਦੇ ਇਕ-ਦੂਜੇ ਨੂੰ ਪਿਆਰ ਕਰਦੇ ਸਨ ਪਰ ਹੁਣ ਇਕ-ਦੂਜੇ ਨਾਲ ਗੱਲ ਕਰਨੀ ਜ਼ਰੂਰੀ ਨਹੀਂ ਸਮਝਦੇ। ਸੂਤਰਾਂ ਦਾ ਦਾਅਵਾ ਹੈ ਕਿ ਸਲਮਾਨ ਖਾਨ ਦੇ ਗੁੱਸੇ ਵਾਲੇ ਸੁਭਾਅ ਦੇ ਚਲਦਿਆਂ ਦੋਵਾਂ ਦਾ ਰਿਸ਼ਤਾ ਖਤਮ ਹੋਇਆ ਸੀ।
ਉਨ੍ਹਾਂ ਨੇ ਬ੍ਰੇਕਅੱਪ ਦਾ ਕਾਰਨ ਐਸ਼ਵਰਿਆ ਦੇ ਪਿਤਾ ਨੂੰ ਦੱਸਦਿਆਂ ਕਿਹਾ ਸੀ ਕਿ ਐਸ਼ਵਰਿਆ ਦੇ ਪਿਤਾ ਉਸ ਬਾਰੇ ਬਿਲਕੁਲ ਠੀਕ ਸੋਚਦੇ ਸਨ। ਸਾਲ 2002 'ਚ ਦੋਵਾਂ ਨੇ ਇਕ-ਦੂਜੇ 'ਤੇ ਖੁੱਲ੍ਹ ਕੇ ਇਲਜ਼ਾਮ ਲਗਾਏ ਸਨ ਤੇ ਇਸ ਤੋਂ ਬਾਅਦ ਸਲਮਾਨ ਖਾਨ ਨੇ ਇਕ ਧਮਾਕੇਦਾਰ ਇੰਟਰਵਿਊ ਦਿੱਤਾ ਸੀ।
ਇਸ ਗੱਲ ਦੀ ਵੀ ਅਕਸਰ ਚਰਚਾ ਹੁੰਦੀ ਹੈ ਕਿ ਐਸ਼ਵਰਿਆ ਰਾਏ ਦੇ ਮਾਤਾ-ਪਿਤਾ ਨੂੰ ਉਸ ਦਾ ਤੇ ਸਲਮਾਨ ਖਾਨ ਦਾ ਰਿਸ਼ਤਾ ਪਸੰਦ ਨਹੀਂ ਸੀ। ਜਿਸ ਰਾਤ ਸਲਮਾਨ ਨੇ ਐਸ਼ਵਰਿਆ ਦੇ ਘਰ ਜਾ ਕੇ ਤਮਾਸ਼ਾ ਕੀਤਾ, ਉਸ ਦੀ ਪੂਰੀ ਜਾਣਕਾਰੀ ਐਸ਼ਵਰਿਆ ਨੇ ਇਕ ਇੰਟਰਵਿਊ 'ਚ ਦਿੱਤੀ ਸੀ।
ਇਸ ਤੋਂ ਬਾਅਦ ਇਕ ਹੋਰ ਇੰਟਰਵਿਊ 'ਚ ਸਲਮਾਨ ਨੇ ਆਪਣੀ ਹਰ ਗਲਤੀ ਨੂੰ ਮੰਨਦਿਆਂ ਦੂਜਾ ਮੌਕਾ ਮੰਗਿਆ। ਇਸੇ ਦੌਰਾਨ ਸਾਹਮਣੇ ਆਇਆ ਸੀ ਕਿ ਉਸ ਦੇ ਬ੍ਰੇਕਅੱਪ ਦੀ ਵੱਡੀ ਵਜ੍ਹਾ ਸਲਮਾਨ ਦਾ ਐਸ਼ਵਰਿਆ ਦੇ ਪਿਤਾ ਨਾਲ ਬਦਤਮੀਜ਼ੀ ਕਰਨਾ ਸੀ।

Tags: Salman Khan Aishwarya Rai Breakup ਸਲਮਾਨ ਖਾਨ ਐਸ਼ਵਰਿਆ ਰਾਏ