FacebookTwitterg+Mail

ਫਿਲਮਾਂ 'ਚ ਇਸ ਤਰ੍ਹਾਂ ਸ਼ੂਟ ਹੁੰਦੇ ਨੇ ਕਿਸਿੰਗ ਸੀਨ, ਤੁਸੀਂ ਵੀ ਜਾਣੋ ਇਹ ਸੱਚ (ਦੇਖੋ ਤਸਵੀਰਾਂ)

    1/9
22 March, 2017 06:01:51 PM
ਮੁੰਬਈ- ਫਿਲਮਾਂ 'ਚ ਅਦਾਕਾਰ-ਅਦਾਕਾਰਾ ਨੂੰ ਲਿਪਲੌਕ ਕਰਦੇ ਹੋਏ ਤਾਂ ਤੁਸੀਂ ਅਕਸਰ ਹੀ ਦੇਖਿਆ ਹੋਵੇਗਾ। ਪਰ ਕੀ ਕਦੇ ਸੋਚਿਆ ਕਿ ਆਖਿਰ ਇਹ ਸੀਨ ਸ਼ੂਟ ਕਿਸ ਤਰ੍ਹਾਂ ਹੁੰਦੇ ਹਨ ਜਾਂ ਫਿਰ ਇਨ੍ਹਾਂ ਦੀ ਸ਼ੂਟਿੰਗ 'ਚ ਕਿਸ ਤਰ੍ਹਾਂ ਦੀ ਮੁਸ਼ਕਿਲਾਂ ਆਉਂਦੀਆਂ ਹਨ। ਕਈ ਵਾਰ ਅਜਿਹਾ ਵੀ ਕਿਹਾ ਜਾਂਦਾ ਹੈ ਕਿ ਫਿਲਮਾਂ 'ਚ ਦਿਖਾਏ ਜਾਣ ਵਾਲੇ ਕਿਸਿੰਗ ਸੀਨ ਨਕਲੀ ਹੁੰਦੇ ਹਨ ਜਾਂ ਅਸਲ 'ਚ ਅਦਾਕਾਰ-ਅਦਾਕਾਰਾ ਇਕ-ਦੂਜੇ ਨੂੰ Kiss ਨਹੀਂ ਕਰਦੇ ਹਨ। ਹਾਲਾਂਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਫਿਰ ਫਿਲਮ 'ਚ ਉਨ੍ਹਾਂ ਦੇ ਲਿਪਲੌਕ ਜਾਂ ਕਿੱਸ ਕਰਦੇ ਸੀਨ ਕਿਵੇਂ ਦਿਖਾਏ ਜਾਂਦੇ ਹਨ।
ਦਰਅਸਲ ਕੁਝ ਸਾਲ ਪਹਿਲੇ ਇਕ ਫਿਲਮ ਦਾ 'Behind The Camera' ਸੀਨ ਵੀਡੀਓ ਸਾਹਮਣੇ ਆਇਆ ਸੀ, ਜਿਸ 'ਚ ਦੱਸਿਆ ਗਿਆ ਕਿ ਆਖਰ ਸਾਊਥ ਦੀਆਂ ਫਿਲਮਾਂ 'ਚ ਕਿਸਿੰਗ ਸੀਨ ਕਿਵੇਂ ਸ਼ੂਟ ਕੀਤੇ ਜਾਂਦੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਹੈ।
* 2014 'ਚ ਸਾਹਮਣੇ ਆਏ ਇਸ ਵੀਡੀਓ 'ਚ ਅਦਾਕਾਰਾ ਕਾਜੋਲ ਅਗਰਵਾਲ ਅਤੇ ਸੂਰਿਆ ਨੂੰ ਬਿਨਾ ਇਕ-ਦੂਜੇ ਨੂੰ ਲਿਪਲੌਕ ਕੀਤੇ ਇਹ ਦਿਖਾਇਆ ਗਿਆ ਹੈ ਕਿ ਆਖਰ ਇਹ ਕਿਸਿੰਗ ਸੀਨ ਕਿਵੇਂ ਸ਼ੂਟ ਹੋਇਆ ਹੈ। ਹਾਲਾਂਕਿ ਹਕੀਕਤ 'ਚ ਦੋਹਾਂ ਨੇ ਕਿੱਸ ਕੀਤਾ ਹੀ ਨਹੀਂ ਸੀ। ਸਗੋਂ ਇਕ ਖਾਸ ਤਕਨੀਕ ਦੀ ਮਦਦ ਨਾਲ ਦੋ ਵੱਖ-ਵੱਖ ਸੀਨਜ਼ ਨੂੰ ਜੋੜ ਕੇ ਫਿਲਮ 'ਚ ਕਿੱਸ ਕਰਦੇ ਦਿਖਾਇਆ ਗਿਆ ਹੈ। ਵੀਡੀਓ ਨੂੰ ਦੇਖਣ 'ਤੇ ਇਹ ਪਤਾ ਚੱਲਦਾ ਹੈ ਕਿ ਕਾਜੋਲ ਨੇ ਸੂਰਿਆ ਨੂੰ ਨਹੀਂ ਸਗੋਂ ਇਕ ਤਕੀਏ ਨੂੰ ਕਿੱਸ ਕੀਤਾ ਸੀ, ਜਦੋਂਕਿ ਸੂਰਿਆ ਨੂੰ ਡਾਇਰੈਕਟਰ ਨੇ ਇਕ ਪਲਾਸਟਿਕ ਸ਼ੀਟ 'ਤੇ ਕਿੱਸ ਸੀਨ ਕਰਨ ਲਈ ਕਿਹਾ ਸੀ। ਬਾਅਦ 'ਚ ਵਰਚੁਅਲ ਇਫੈਕਟਸ ਤਕਨੀਕ ਦੀ ਮਦਦ ਨਾਲ ਦੋਹਾਂ ਸੀਨਜ਼ ਨੂੰ ਇਸ ਤਰ੍ਹਾਂ ਦਿਖਾਇਆ ਗਿਆ ਹੈ ਕਿ ਮੰਨੀਏ ਅਸਲ 'ਚ ਹੋਵੇ।

Tags: kissing scenessouth indian movies viral videoਸ਼ੂਟ ਕਿਸਿੰਗ ਸੀਨ

About The Author

Anuradha Sharma

Anuradha Sharma is News Editor at Jagbani.