FacebookTwitterg+Mail

ਸਲਮਾਨ-ਕੈਟਰੀਨਾ ਦੀ ਇਹ ਤਸਵੀਰ ਹੋ ਰਹੀ ਹੈ ਬੇਹੱਦ ਵਾਇਰਲ

salman and katrina viral pic
22 March, 2017 07:08:37 PM
ਮੁੰਬਈ— ਸੁਪਰਸਟਾਰ ਸਲਮਾਨ ਖਾਨ ਨੇ ਟਵਿਟਰ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਇਹ ਤਸਵੀਰ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ 'ਟਾਈਗਰ ਜ਼ਿੰਦਾ ਹੈ' ਬਾਰੇ ਦੱਸਣ ਲਈ ਸ਼ੇਅਰ ਕੀਤੀ ਹੈ। ਤਸਵੀਰ 'ਚ ਸਲਮਾਨ ਖਾਨ ਕੈਟਰੀਨਾ ਕੈਫ ਨਾਲ ਨਜ਼ਰ ਆ ਰਹੇ ਹਨ। ਸਲਮਾਨ ਨੇ ਤਸਵੀਰ ਦੀ ਕੈਪਸ਼ਨ 'ਚ ਲਿਖਿਆ, 'ਟਾਈਗਰ ਜ਼ਿੰਦਾ ਹੈ 'ਚ ਫਿਰ ਇਕ ਸਾਥ।' ਸੋਸ਼ਲ ਮੀਡੀਆ 'ਤੇ ਤਸਵੀਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਫੈਨਜ਼ 'ਚ ਇਸ ਫਿਲਮ ਨੂੰ ਲੈ ਕੇ ਉਤਸ਼ਾਹ ਵੱਧ ਗਿਆ ਹੈ।
ਜ਼ਿਕਰਯੋਗ ਹੈ ਕਿ 'ਟਾਈਗਰ ਜ਼ਿੰਦਾ ਹੈ' ਸਲਮਾਨ ਦੀ ਬਲਾਕਬਸਟਰ ਫਿਲਮ 'ਏਕ ਥਾ ਟਾਈਗਰ' ਦਾ ਸੀਕੁਅਲ ਹੈ। ਇਸ 'ਚ ਸਲਮਾਨ ਦੀ ਅਭਿਨੇਤਰੀ ਉਸ ਦੀ 'ਐਕਸ ਗਰਲਫਰੈਂਡ' ਕੈਟਰੀਨਾ ਕੈਫ ਹੈ। ਫਿਲਮ ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫਰ ਕਰ ਰਹੇ ਹਨ। ਸਲਮਾਨ ਦੀ ਸੁਪਰਹਿੱਟ ਫਿਲਮ 'ਸੁਲਤਾਨ' ਦਾ ਨਿਰਦੇਸ਼ਨ ਵੀ ਅਲੀ ਅੱਬਾਸ ਜ਼ਫਰ ਨੇ ਹੀ ਕੀਤਾ ਸੀ। ਯਸ਼ਰਾਜ ਬੈਨਰ ਹੇਠ ਬਣਨ ਵਾਲੀ ਫਿਲਮ 'ਟਾਈਗਰ ਜ਼ਿੰਦਾ ਹੈ' ਕ੍ਰਿਸਮਸ 2017 'ਤੇ ਰਿਲੀਜ਼ ਹੋਵੇਗੀ।

Tags: Salman Khan Katrina Kaif Tiger Zinda Hai ਸਲਮਾਨ ਖਾਨ ਕੈਟਰੀਨਾ ਕੈਫ