FacebookTwitterg+Mail

'ਟਾਈਗਰ ਜ਼ਿੰਦਾ ਹੈ' 'ਚ ਇਹ ਸਾਊਥ ਅਭਿਨੇਤਾ ਨਿਭਾਏਗਾ ਨੈਗੇਟਿਵ ਰੋਲ!

sudip south actor
22 March, 2017 10:22:42 PM
ਮੁੰਬਈ— ਕਬੀਰ ਖਾਨ ਦੀ ਫਿਲਮ 'ਟਾਈਗਰ ਜ਼ਿੰਦਾ ਹੈ' 'ਚ ਸਲਮਾਨ ਖਾਨ ਦੇ ਆਪੋਜ਼ਿਟ ਵਿਲੇਨ ਦਾ ਕਿਰਦਾਰ ਨਿਭਾਉਣ ਵਾਲੇ ਸ਼ਖਸ ਦਾ 'ਬਾਹੂਬਲੀ' ਫਿਲਮ ਨਾਲ ਡੂੰਘਾ ਰਿਸ਼ਤਾ ਹੈ। ਫਿਲਮ 'ਬਾਹੂਬਲੀ' ਦੇ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਨਾਲ ਸਲਮਾਨ ਦਾ ਇਹ ਵਿਲੇਨ ਕਈ ਫਿਲਮਾਂ ਕਰ ਚੁੱਕਾ ਹੈ। ਸਾਊਥ ਦੀਆਂ ਕਈ ਫਿਲਮਾਂ 'ਚ ਦਮਦਾਰ ਐਕਸ਼ਨ ਕਰਦਿਆਂ ਇਸ ਨੂੰ ਦੇਖਿਆ ਗਿਆ ਹੈ।
ਫਿਲਮ 'ਟਾਈਗਰ ਜ਼ਿੰਦਾ ਹੈ' ਦੇ ਵਿਲੇਨ ਦਾ ਨਾਂ ਵੀ ਸਾਹਮਣੇ ਆਇਆ ਹੈ। ਅਫਵਾਹਾਂ ਦੀ ਮੰਨੀਏ ਤਾਂ ਫਿਲਮ 'ਚ ਸਾਊਥ ਦੇ ਹੀਰੋ ਸੁਦੀਪ ਨੈਗੇਟਿਵ ਰੋਲ 'ਚ ਦਿਖਣਗੇ ਤੇ ਸਲਮਾਨ ਖਾਨ ਨਾਲ ਟੱਕਰ ਲੈਂਦੇ ਨਜ਼ਰ ਆਉਣਗੇ। ਫਿਲਮ 'ਚ ਦੋਵਾਂ ਵਿਚਾਲੇ ਕਮਾਲ ਦੇ ਐਕਸ਼ਨ ਦ੍ਰਿਸ਼ ਹੋਣਗੇ। ਸੁਦੀਪ ਯਸ਼ਰਾਜ ਦੀ ਕਿਸੇ ਫਿਲਮ 'ਚ ਪਹਿਲੀ ਵਾਰ ਕੰਮ ਕਰਨ ਜਾ ਰਹੇ ਹਨ। ਸੂਤਰਾਂ ਮੁਤਾਬਕ ਇਸ ਫਿਲਮ 'ਚ ਉਹ ਪਾਕਿਸਤਾਨੀ ਖੁਫੀਆ ਏਜੰਸੀ ਨਾਲ ਜੁੜਿਆ ਕਿਰਦਾਰ ਨਿਭਾਉਣ ਜਾ ਰਹੇ ਹਨ। ਉਨ੍ਹਾਂ ਦੇ ਨਾਂ ਦਾ ਅਧਿਕਾਰਕ ਐਲਾਨ ਅਜੇ ਨਹੀਂ ਹੋਵੇਗਾ।
ਇਨ੍ਹੀਂ ਦਿਨੀਂ ਆਸਟ੍ਰੀਆ 'ਚ ਇਸ ਫਿਲਮ ਦਾ ਪਹਿਲਾਂ ਸ਼ੈਡਿਊਲ ਸ਼ੂਟ ਹੋ ਰਿਹਾ ਹੈ, ਜਿਸ 'ਚ ਕੈਟਰੀਨਾ ਤੇ ਸਲਮਾਨ ਨਾਲ ਸੁਦੀਪ ਵੀ ਹਿੱਸਾ ਲੈ ਰਹੇ ਹਨ। ਹਿੰਦੀ ਫਿਲਮਾਂ 'ਚ ਸੁਦੀਪ ਇਸ ਤੋਂ ਪਹਿਲਾਂ ਰਾਮਗੋਪਾਲ ਵਰਮਾ ਦੀ 'ਫੂੰਕ', 'ਰਣ' ਤੇ 'ਰਕਤ ਚਰਿੱਤਰ' 'ਚ ਕੰਮ ਕਰ ਚੁੱਕੇ ਹਨ। ਹਿੰਦੀ ਦਰਸ਼ਕਾਂ ਨੇ ਤੇਲਗੂ ਤੋਂ ਹਿੰਦੀ 'ਚ ਡੱਬ ਹੋਈ ਫਿਲਮ 'ਮੱਖੀ' 'ਚ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਸੀ।

Tags: Sudip Tiger Zinda Hai Salman Khan